ਪਾਕਿ ਦੇ ਬਾਜੌਰ ਜ਼ਿਲ੍ਹੇ ਦੇ ਇਸ ਕਸਬੇ 'ਚ ਔਰਤਾਂ ਦੇ ਪਿਕਨਿਕ ਥਾਵਾਂ ’ਤੇ ਜਾਣ ’ਤੇ ਲੱਗੀ ਪਾਬੰਦੀ
Sunday, Jul 17, 2022 - 05:30 PM (IST)

ਗੁਰਦਾਸਪੁਰ,ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਬਾਜੌਰ ਜ਼ਿਲ੍ਹੇ ਦੇ ਕਸਬਾ ਸਲਾਰਜਈ ਵਿਖੇ ਬੀਤੀ ਰਾਤ ਕੁਝ ਕੱਟੜਪੰਥੀ ਜਥੇਬੰਦੀਆਂ ਨੇ ਇਕ ਜ਼ਿਰਹਾ ਕਰਕੇ ਇਲਾਕੇ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ਅਤੇ ਪਿਕਨਿਕ ਸਥਾਨਾਂ ’ਤੇ ਔਰਤਾਂ ਅਤੇ ਲੜਕੀਆਂ ਦੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਰਹਾ ਦੇ ਪ੍ਰਬੰਧਕਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਸਬੰਧੀ ਦੋ ਦਿਨਾਂ ਵਿੱਚ ਹੁਕਮ ਜਾਰੀ ਕੀਤੇ ਜਾਣ, ਨਹੀਂ ਤਾਂ ਅਸੀਂ ਖ਼ੁਦ ਐਕਸ਼ਨ ਸ਼ੁਰੂ ਕਰ ਦੇਵਾਂਗੇ।
ਇਹ ਵੀ ਪੜ੍ਹੋ: ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਵੈਸ਼ਣੋ ਦੇਵੀ ਤੋਂ ਪਰਤ ਰਿਹਾ ਸੀ ਪਰਿਵਾਰ
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਜ਼ਿਰਹਾ ਬੀਤੀ ਰਾਤ ਇਸ ਪਹਾੜੀ ਦਾਨਕੁਲ ਇਲਾਕੇ ਦੇ ਸਲਾਰਜਾਈ ਕਸਬੇ ਵਿੱਚ ਕਰਵਾਇਆ ਗਿਆ, ਜਿਸ ਵਿੱਚ ਆਲ ਮਰਡ ਜ਼ਿਰਹਾ (ਕਬਾਇਲੀ ਕੌਂਸਲ), ਜ਼ਮਾਤ-ਏ-ਉਲਾਮਾ ਅਤੇ ਹਾਕਮ ਧਿਰ ਦੇ ਸੀਨੀਅਰ ਮੈਂਬਰਾਂ ਨੇ ਸ਼ਿਰਕਤ ਕੀਤੀ। ਜ਼ਿਰਹਾ ਦੇ ਰਾਗਾਗਾਨ ਡੈਮ ’ਤੇ ਮਨੋਰੰਜਨ ਦੇ ਨਾਂ ’ਤੇ ਔਰਤਾਂ ਵੱਲੋਂ ਅਨੈਤਿਕ ਗਤੀਵਿਧੀਆਂ ਅਤੇ ਹੰਗਾਮਾ ਕਰਨਾ ਇਸਲਾਮ ਖ਼ਿਲਾਫ਼ ਅਤੇ ਸਥਾਨਕ ਰੀਤੀ-ਰਿਵਾਜਾਂ ਦੇ ਉਲਟ ਦੱਸਿਆ ਗਿਆ। ਜ਼ਿਰਹਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਜ਼ਿਰਹਾ ਵੱਲੋਂ ਪਾਸ ਪ੍ਰਸਤਾਵ ਸਬੰਧੀ ਸਰਕਾਰੀ ਹੁਕਮ ਜਾਰੀ ਨਾ ਕੀਤੇ ਗਏ ਤਾਂ ਅਸੀਂ ਖ਼ੁਦ ਐਕਸ਼ਨ ਲਵਾਂਗੇ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਭਗਵੰਤ ਮਾਨ ਨੇ ਪਵਿੱਤਰ ਵੇਈਂ ਦਾ ਕੀਤਾ ਦੌਰਾ, ਛਕਿਆ ਜਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ