ਬਹਿਰੀਨ: ਅੱਤਵਾਦ ਨਾਲ ਜੁੜੇ ਮਾਮਲੇ ''ਚ ਤਿੰਨ ਨੂੰ ਮੌਤ ਦੀ ਸਜ਼ਾ

07/27/2019 5:40:38 PM

ਮਨਾਮਾ— ਬਹਿਰੀਨ 'ਚ ਅੱਤਵਾਦ ਤੇ ਇਕ ਇਮਾਮ ਦੇ ਕਤਲ ਦੇ 2 ਵੱਖ-ਵੱਖ ਮਾਮਲਿਆਂ 'ਚ ਤਿੰਨ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਬੀ.ਐੱਨ.ਏ. ਨਿਊਜ਼ ਏਜੰਸੀ ਨੇ ਬਹਿਰੀਨ ਦੇ ਅਟਾਰਨੀ ਜਨਰਲ ਅਹਿਮਦ ਹਮਾਦੀ ਦੇ ਹਵਾਲੇ ਨਾਲ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ।

ਰਿਪੋਰਟ ਮੁਤਾਬਕ ਅੱਤਵਾਦ ਨਾਲ ਜੁੜੇ ਮਾਮਲੇ 'ਚ ਬਹਿਰੀਨ 'ਚ 40 ਤੇ ਈਰਾਨ, ਇਰਾਕ ਤੇ ਜਰਮਨੀ ਜਿਹੇ ਦੇਸ਼ਾਂ ਤੋਂ 12 ਲੋਕਾਂ ਨੂੰ ਭਰਤੀ ਕਰਨ ਤੇ ਹਮਲੇ ਦੀ ਯੋਜਨਾ ਬਣਾਉਣ ਦੇ ਮਾਮਲੇ 'ਚ ਇਕ ਅੱਤਵਾਦੀ ਸਮੂਹ ਦੇ ਦੋ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਕ ਹੋਰ ਮਾਮਲੇ 'ਚ ਮਸਜਿਦ ਦੇ ਇਮਾਮ ਦੀ ਹੱਤਿਆ ਦੇ ਮਾਮਲੇ 'ਚ ਇਕ ਮੁਆਜਿਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਦੋਵਾਂ ਮਾਮਲਿਆਂ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।


Baljit Singh

Content Editor

Related News