ਬਹਾਮਾਸ : ਡੋਰੀਅਨ ਤੂਫਾਨ ਕਾਰਨ ਲਾਪਤਾ ਹੋਏ 1300 ਲੋਕਾਂ ਦੀ ਭਾਲ ਜਾਰੀ

Saturday, Sep 14, 2019 - 10:55 AM (IST)

ਬਹਾਮਾਸ : ਡੋਰੀਅਨ ਤੂਫਾਨ ਕਾਰਨ ਲਾਪਤਾ ਹੋਏ 1300 ਲੋਕਾਂ ਦੀ ਭਾਲ ਜਾਰੀ

ਮੈਕਲੀਨਸ ਟਾਊਨ— ਕੈਰੇਬੀਆਈ ਦੇਸ਼ ਬਹਾਮਾਸ 'ਚ ਤੂਫਾਨ ਡੋਰੀਅਨ ਦੇ ਕਹਿਰ ਦੇ ਦੋ ਹਫਤਿਆਂ ਬਾਅਦ ਵੀ 1300 ਲੋਕ ਲਾਪਤਾ ਹਨ ਤੇ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਸਰਕਾਰੀ ਅੰਕੜਿਆਂ ਮੁਤਾਬਕ ਇਸ ਤੂਫਾਨ ਨੇ 50 ਲੋਕਾਂ ਦੀ ਜਾਨ ਲਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਸ਼ੁਰੂਆਤੀ ਸੂਚੀ ਹੈ ਕਿਉਂਕਿ ਬਹੁਤ ਸਾਰੇ ਲੋਕ ਸ਼ੈਲਟਰ ਹੋਮਜ਼ 'ਚ ਰਹਿ ਰਹੇ ਹਨ ਤੇ ਉਹ ਆਪਣੇ ਪਰਿਵਾਰਾਂ ਦੇ ਮੈਂਬਰਾਂ ਨਾਲ ਸੰਪਰਕ ਨਹੀਂ ਕਰ ਸਕੇ।

ਕੁੱਝ ਲੋਕਾਂ ਨੂੰ ਡਰ ਵੀ ਹੈ ਕਿ ਕੈਟਾਗਰੀ 5 ਦੇ ਇਸ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਰ ਵਧੇਗੀ। ਅਜਿਹੀਆਂ ਖਬਰਾਂ ਹਨ ਕਿ ਤਕਰੀਬਨ 1300 ਲੋਕ ਲਾਪਤਾ ਲੋਕਾਂ ਦੀ ਸੂਚੀ 'ਚ ਹਨ। ਉਨ੍ਹਾਂ ਦੀ ਭਾਲ ਲਈ ਕਈ ਅਧਿਕਾਰੀ ਲਗਾਏ ਗਏ ਹਨ ਤਾਂ ਕਿ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਹੋਵੇ। ਪਰਿਵਾਰ ਵਾਲੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਦੁਆਵਾਂ ਕਰ ਰਹੇ ਹਨ।


Related News