ਬਹਾਮਾ ''ਚ ਡੋਰਿਅਨ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 30 ਹੋਈ : PM

Friday, Sep 06, 2019 - 10:17 AM (IST)

ਬਹਾਮਾ ''ਚ ਡੋਰਿਅਨ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 30 ਹੋਈ : PM

ਨਸਾਉ — ਬਹਾਮਾ 'ਚ ਸ਼ਕਤੀਸ਼ਾਲੀ ਤੂਫਾਨ ਡੋਰਿਅਨ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ। ਬਹਾਮਾ ਦੇ ਪ੍ਰਧਾਨ ਮੰਤਰੀ ਹੁਬਰਟ ਮਿਨੀਸ ਨੇ ਵੀਰਵਾਰ ਨੂੰ ਅਮਰੀਕੀ ਨੈਟਵਰਕ 'ਸੀ.ਐੱਨ.ਐੱਨ.' ਨੂੰ ਦੱਸਿਆ ਕਿ ਡੋਰਿਅਨ ਕਾਰਨ ਮਰਨ ਵਾਲਿਆਂ ਦੀ ਸੰਖਿਆ ਵਧ ਕੇ 30 ਹੋ ਗਈ ਹੈ। ਅਧਿਕਾਰੀਆਂ ਨੇ ਪਹਿਲਾਂ ਮ੍ਰਿਤਕਾਂ ਦੀ ਸੰਖਿਆ 20 ਦੱਸੀ ਸੀ ਪਰ ਨਾਲ ਹੀ ਚੇਤਾਵਨੀ ਦਿੱਤੀ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਮਿਨੀਸ ਨੇ ਕਿਹਾ ਕਿ ਤੂਫਾਨ ਨੇ 'ਕਈ ਪੀੜ੍ਹੀਆਂ ਨੂੰ ਨੁਕਸਾਨ ਪਹੁੰਚਾਇਆ ਹੈ'। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਬਹਾਮਾ 'ਚ 70,000 ਲੋਕਾਂ ਨੂੰ “'ਤੁਰੰਤ ਸਹਾਇਤਾ ਦੀ ਲੋੜ ਹੈ'”। ਡੋਰਿਅਨ ਤੂਫਾਨ ਵੀਰਵਾਰ ਦੀ ਰਾਤ ਨੂੰ ਅਮਰੀਕਾ ਦੇ ਉੱਤਰੀ ਅਤੇ ਦੱਖਣੀ ਕੈਰੋਲਿਨਾ ਪਹੁੰਚਿਆ ਜਿਸ ਕਾਰਨ ਉਥੇ ਤੇਜ਼ ਹਵਾਵਾਂ ਚਲੀਆਂ ਅਤੇ ਭਾਰੀ ਮੀਂਹ ਪਿਆ।  ਤੂਫਾਨ ਦੇ ਕਾਰਨ ਸਮੁੰਦਰ 'ਚ ਲਹਿਰਾਂ ਖਤਰਨਾਕ ਪੱਧਰ ਤੱਕ ਚਲੀਆਂ ਗਈਆਂ।


Related News