ਪਰਮਾਤਮਾ ਦੇ ਰੰਗ: ਅੱਤਵਾਦੀਆਂ 3 ਘੰਟੇ ਦੀ ਮਾਸੂਮ ਨੂੰ ਮਾਰੀਆਂ 2 ਗੋਲੀਆਂ, ਫਿਰ ਵੀ ਬਚ ਗਈ ਜਾਨ

05/16/2020 4:30:38 PM

ਕਾਬੁਲ- ਦੁਨੀਆ ਵਿਚ ਕੁਝ ਚਮਤਕਾਰ ਅਜਿਹੇ ਹੁੰਦੇ ਹਨ, ਜਿਸ ਦੇ ਬਾਰੇ ਸੁਣ ਕੇ ਪਰਮਾਤਮਾ 'ਤੇ ਵਿਸ਼ਵਾਸ ਹੋਰ ਪੱਕਾ ਹੋ ਜਾਂਦਾ ਹੈ। ਕੁਝ ਅਜਿਹਾ ਹੀ ਮਾਮਲਾ ਅਫਗਾਨਿਸਤਾਨ ਵਿਚ ਹੋਇਆ ਹੈ। ਇਥੇ ਅੱਤਵਾਦੀਆਂ ਨੇ ਇਕ ਨਵਜਾਤ ਬੱਚੀ ਨੂੰ ਦੋ ਵਾਰ ਗੋਲੀਆਂ ਮਾਰੀਆਂ ਪਰ ਸਿਰਫ ਤਿੰਨ ਘੰਟੇ ਪਹਿਲਾਂ ਪੈਦਾ ਹੋਈ ਬੱਚੀ ਫਿਰ ਵੀ ਬਚ ਗਈ। ਇਹ ਆਪਣੇ-ਆਪ ਵਿਚ ਇਕ ਅਨੋਖਾ ਮਾਮਲਾ ਹੈ।

PunjabKesari

ਇਕ ਪਾਸੇ ਅੱਤਵਾਦੀਆਂ ਦੀ ਬੇਰਹਿਮੀ ਕਿ ਉਹਨਾਂ ਨੇ 3 ਘੰਟੇ ਪਹਿਲਾਂ ਪੈਦਾ ਹੋਈ ਬੱਚੀ 'ਤੇ ਵੀ ਰਹਿਮ ਨਹੀਂ ਕੀਤਾ ਤੇ ਦੂਜੇ ਪਾਸੇ ਪਰਮਾਤਮਾ ਦਾ ਇਨਸਾਫ ਕਿ ਦੋ ਗੋਲੀਆਂ ਲੱਗਣ ਤੋਂ ਬਾਅਦ ਵੀ ਬੱਚੀ ਬਚ ਗਈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਅਫਗਾਨਿਸਤਾਨ ਵਿਚ ਕਾਬੁਲ ਦੇ ਮੈਟਰਨਿਟੀ ਹਸਪਤਾਲ ਵਿਚ ਕੁਝ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿਚ ਕੁੱਲ 24 ਲੋਕ ਮਾਰੇ ਗਏ। ਇਸ ਵਿਚ ਬੱਚਿਆਂ ਦੀਆਂ ਮਾਵਾਂ ਤੇ ਦੋ ਨਵਜਾਤ ਬੱਚੇ ਵੀ ਸ਼ਾਮਲ ਹਨ ਹਾਲਾਂਕਿ ਇਹ ਨਵਜਾਤ ਇਸ ਦੌਰਾਨ ਗੋਲੀਆਂ ਖਾ ਕੇ ਵੀ ਬਚ ਗਈ ਹਾਲਾਂਕਿ ਦੁਖ ਦੀ ਗੱਲ ਹੈ ਕਿ ਉਸ ਬੱਚੀ ਦੀ ਮਾਂ ਹਮਲੇ ਵਿਚ ਮਾਰੀ ਗਈ।

PunjabKesari

ਮੀਡੀਆ ਰਿਪੋਰਟਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਇਸਲਾਮਿਕ ਸਟੇਟ ਨਾਲ ਸਬੰਧ ਰੱਖਣ ਵਾਲੇ ਤਿੰਨ ਅੱਤਵਾਦੀਆਂ ਨੇ ਹਸਪਤਾਲ 'ਤੇ ਹਮਲਾ ਬੋਲਿਆ ਸੀ। ਕਾਬੁਲ ਦੇ ਮੈਟਰਨਿਟੀ ਹਸਪਤਾਲ ਵਿਚ ਦਾਖਲ ਹੁੰਦੇ ਹੀ ਅੱਤਵਾਦੀਆਂ ਨੇ ਬੰਬ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅੱਤਵਾਦੀਆਂ ਨੇ ਪੁਲਸ ਫੋਰਸ ਦੀ ਵਰਦੀ ਪਾਈ ਹੋਈ ਸੀ। ਹੈਂਡ ਗ੍ਰੇਨੇਡ ਤੇ ਫਾਈਰਿੰਗ ਨਾਲ ਪੂਰਾ ਇਲਾਕਾ ਦਹਿਸ਼ਤ ਨਾਲ ਭਰ ਗਿਆ। ਚਾਰਾਂ ਪਾਸੇ ਚੀਕਾਂ-ਚਿਹਾੜਾ ਮਚ ਗਿਆ।

PunjabKesari

ਇਸ ਹਮਲੇ ਦੀ ਲਪੇਟ ਵਿਚ 3 ਘੰਟੇ ਦੀ ਇਕ ਬੱਚੀ ਵੀ ਆ ਗਈ। ਨਵਜਾਤ ਬੱਚੀ ਦੇ ਪੈਰ ਵਿਚ ਦੋ ਗੋਲੀਆਂ ਲੱਗੀਆਂ। ਬਾਅਦ ਵਿਚ ਸਾਰੇ ਅੱਤਵਾਦੀ ਵੀ ਢੇਰ ਕਰ ਦਿੱਤੇ ਗਏ। ਇਸ ਹਮਲੇ ਦੌਰਾਨ ਬੱਚੀ ਦਾ ਪੈਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਪਰ ਡਾਕਟਰਾਂ ਨੇ ਸਖਤ ਮਿਹਨਤ ਨਾਲ ਬੱਚੀ ਨੂੰ ਬਚਾ ਲਿਆ ਜਦਕਿ ਉਸ ਦੀ ਮਾਂ ਨਾਜ਼ੀਆ ਦੀ ਮੌਤ ਹੋ ਗਈ। ਇਸ ਸਾਰੀ ਘਟਨਾ ਤੋਂ ਬਾਅਦ ਦੁਖੀ ਪਿਤਾ ਰੈਫੁੱਲਾ ਨੇ ਆਪਣਾ ਬੱਚੀ ਨੂੰ ਉਸਦੀ ਮਾਂ ਦਾ ਹੀ ਨਾਂ ਨਾਜ਼ੀਆ ਹੀ ਦਿੱਤਾ ਹੈ। 

PunjabKesari


Baljit Singh

Content Editor

Related News