90 ਸਾਲਾਂ ''ਚ ਪਹਿਲੀ ਵਾਰ ਮੇਨ ਟਾਪੂ ''ਤੇ ਪੈਦਾ ਹੋਇਆ ਬੱਚਾ
Sunday, Oct 11, 2020 - 04:36 PM (IST)

ਮੇਨ- ਅਮਰੀਕਾ ਦੇ ਮੇਨ ਸਥਿਤ ਇਕ ਕ੍ਰੈਨਬੇਰੀ ਟਾਪੂ 'ਤੇ ਲਗਭਗ 90 ਸਾਲਾਂ ਬਾਅਦ ਬੱਚੇ ਦਾ ਜਨਮ ਹੋਇਆ ਹੈ। ਦੋ ਹਫਤੇ ਪਹਿਲਾਂ ਜੰਮਿਆ ਬੱਚਾ ਅਜ਼ਾਲੀਆ ਬੇਲੇ ਗ੍ਰੇ ਆਪਣੇ ਮਾਂ-ਬਾਪ ਆਰੇਨ ਗ੍ਰੇ ਅਤੇ ਐਰਿਨ ਫਰਨਾਡ ਗ੍ਰੇ ਦਾ ਛੇਵਾਂ ਬੱਚਾ ਹੈ।
ਗ੍ਰੇ ਨੇ ਮੇਨ ਦੇ ਸਭ ਤੋਂ ਵੱਡੇ ਮਾਊਂਟ ਡੇਜ਼ਰਟ ਟਾਪੂ 'ਤੇ ਜਾਣ ਦੀ ਯੋਜਨਾ ਬਣਾਈ ਤਾਂ ਕਿ ਉਹ ਉੱਥੇ ਆਪਣੇ ਬੱਚੇ ਨੂੰ ਜਨਮ ਦੇ ਸਕੇ। 26 ਸਤੰਬਰ ਨੂੰ ਉਸ ਨੇ ਇੱਥੇ ਬੱਚੇ ਨੂੰ ਜਨਮ ਦਿੱਤਾ। ਅਜ਼ਾਲੀਆ ਦੇ ਪੜਨਾਨਾ ਵਾਰੇਨ ਫਰਨਾਂਡ ਦਾ ਜਨਮ ਇਸ ਸਥਾਨ 'ਤੇ 1927 ਵਿਚ ਹੋਇਆ ਸੀ ਤੇ ਇਸ ਤੋਂ ਬਾਅਦ ਇੱਥੇ ਕਿਸੇ ਬੱਚੇ ਦਾ ਜਨਮ ਨਹੀਂ ਹੋਇਆ। ਉਸ ਦੇ ਪੜਨਾਨਾ ਦਾ ਦਿਹਾਂਤ 2005 ਨੂੰ ਹੋਇਆ ਸੀ। ਬੱਚੇ ਦੇ ਜਨਮ ਦੀ ਖ਼ਬਰ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ।