ਅਮਰੀਕਾ ''ਚ ਸ਼ਰਧਾ ਨਾਲ ਮਨਾਇਆ ਗਿਆ ਬਾਬਾ ਲੱਖੀ ਸ਼ਾਹ ਵਣਜਾਰਾ ਦਾ ਜਨਮ ਦਿਹਾੜਾ

Monday, Sep 16, 2024 - 12:39 PM (IST)

ਅਮਰੀਕਾ ''ਚ ਸ਼ਰਧਾ ਨਾਲ ਮਨਾਇਆ ਗਿਆ ਬਾਬਾ ਲੱਖੀ ਸ਼ਾਹ ਵਣਜਾਰਾ ਦਾ ਜਨਮ ਦਿਹਾੜਾ

ਨਿਊਯਾਰਕ (ਰਾਜ ਗੋਗਨਾ)- ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਘਰ ਦੇ ਮਹਾਨ ਸੇਵਕ ਅਤੇ ਸੰਤ ਸਿਪਾਹੀ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਦੇ ਜਨਮ ਦਿਨ ਨੂੰ ਸਮਰਪਿਤ ਪਹਿਲਾ ਮਹਾਨ ਗੁਰਮਿਤ ਸਮਾਗਮ 13 ਤੋ 15 ਸਤੰਬਰ ਤੱਕ (ਤਿੰਨ ਰੋਜ਼ਾ) ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੁਸਾਇਟੀ ਇੰਡੀਆਨਾ ਰਾਜ ਦੇ ਸ਼ਹਿਰ ਇੰਡੀਆਨਾਪੋਲਿਸ ਵਿੱਖੇਂ ਕਰਵਾਇਆ ਗਿਆ। ਬਾਬਾ ਲੱਖੀ ਸ਼ਾਹ ਵਣਜਾਰਾ ਜਿੰਨਾਂ ਨੇ ਜਦੋਂ ਚਾਂਦਨੀ ਚੋਕ ਦਿੱਲੀ ਵਿਖੇਂ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।ਉਦੋਂ ਆਪਣੇ ਪੁੱਤਰਾਂ ਤੇ ਗੁਰਸਿੱਖਾਂ ਨਾਲ ਮਿਲ ਕੇ ਬੜੀ ਬਹਾਦਰੀ ਦੇ ਨਾਲ ਸਖ਼ਤ ਪਹਿਰੇ ਵਿੱਚ ਉਨ੍ਹਾਂ ਦਾ ਸੀਸ ਚੁੱਕ ਲਿਆਏ ਸਨ।

PunjabKesari

 ਪੜ੍ਹੋ ਇਹ ਅਹਿਮ ਖ਼ਬਰ- ਸਿੱਖ ਸਭਿਆਚਾਰ ਦੀਆਂ ਕਿਤਾਬਾਂ ਪੜ੍ਹਣ ਨੂੰ ਉਤਸ਼ਾਹਿਤ ਕਰਦਾ “ਸਮਰ ਬੁੱਕ ਰੀਡਿੰਗ ਪ੍ਰੋਗਰਾਮ” ਸੰਪੰਨ

PunjabKesari

ਉਨ੍ਹਾਂ ਦੀ ਯਾਦ ਨੂੰ ਸਮਰਪਿਤ ਪਹਿਲਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਹ ਤਿੰਨ ਰੌਜਾ ਸਮਾਗਮ ਗੁਰਦੁਆਰਾ ਸਾਹਿਬ ਆਫ਼ ਇੰਡੀਆਨਾਪੋਲਿਸ (ਇੰਡੀਆਨਾ) ਵਿੱਖੇਂ ਸਿੱਖ ਸੰਗਤ ਆਫ ਇੰਡੀਆਨਾਪੋਲਿਸ ਦੇ ਸਾਂਝੇ ਸਹਿਯੋਗ ਸਦਕਾ ਹੋਇਆ ਸੀ। ਇਸ ਮੌਕੇ ਭਾਈ ਉਕਾਂਰ ਸਿੰਘ ਜੀ ਊਨਾ ਸਾਹਿਬ ਵਾਲੇ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਹੋਰ ਅਮਰੀਕਾ ਦੇ ਰਾਜਾਂ ਤੋ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ ਅਤੇ ਰਸ- ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਜਿੰਨਾਂ ਵਿੱਚ ਭਾਈ ਸੁਰਜੀਤ ਸਿੰਘ ਵਿਸਕਾਨਿਸਨ, ਭਾਈ ਭੁਪਿੰਦਰ ਸਿੰਘ ਇੰਡੀਆਨਾਪੋਲਿਸ, ਭਾਈ ਨਿਰਵੈਰ ਸਿੰਘ ਅਟਲਾਟਾਂ,ਭਾਈ ਗੁਰਮੀਤ ਸਿੰਘ ਕੈਲੀਫੋਰਨੀਆ, ਹਜ਼ੂਰੀ ਰਾਗੀ ਜਥਾ ਭਾਈ ਸਰਬਜੀਤ ਸਿੰਘ ਅਤੇ ਹੋਰ ਵੱਖ-ਵੱਖ ਰਾਜਾਂ ਤੋ ਕਥਾਵਾਚਕ ਪੁੱਜੇ ਹੋਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News