ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੀ ਯਾਦ ''ਚ ਧਾਰਮਿਕ ਸਮਾਗਮ ਕਰਵਾਇਆ

09/14/2017 7:50:27 AM

ਮਿਲਾਨ, (ਸਾਬੀ ਚੀਨੀਆ)— ਸੱਚੇ ਸੰਤ ਮਹਾਂਪੁਰਸ਼ ਸਾਰੀ ਜਿੰਦਗੀ ਸੱਚੇ ਮਾਰਗ ਚਲਦਿਆਂ ਸੰਗਤ ਦੀ ਸੇਵਾ ਤੇ ਗੁਰਬਾਣੀ ਪੜ੍ਹਦਿਆਂ ਸਾਧਾਰਨ ਜੀਵਨ ਬਤੀਤ ਕਰਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਗੁਰਬਾਣੀ ਪੜ੍ਹਕੇ ਅਮਲ ਕਰਨ ਦੀ ਪ੍ਰੇਰਨਾ ਦਿੰਦੇ ਹਨ, ਨਾ ਕਿ ਅਖੌਤੀ ਬਾਬਿਆਂ ਦੀ ਤਰਾਂ ਗੁਰਬਾਣੀ ਨਾਲੋਂ ਤੋੜਕੇ ਆਪਣੇ-ਆਪ ਨਾਲ ਜੋੜਦੇ ਹਨ । ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਢਾਡੀ ਮਨਦੀਪ ਸਿੰਘ ਹੀਰਾਂਵਾਲੀ ਵਲੋਂ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਲਵੀਨੀ ਵਿਖੇ ਬ੍ਰਹਮ ਗਿਆਨੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ ਯਾਦ 'ਚ ਕਰਵਾਏ ਧਾਰਮਿਕ ਸਮਾਗਮਾਂ 'ਚ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆ ਕੀਤਾ ਗਿਆ। ਬਾਬਾ ਦਰਸ਼ਨ ਸਿੰਘ ਦੀ ਯਾਦ 'ਚ ਕਰਵਾਏ ਸਮਾਗਮਾਂ 'ਚ ਆਰੰਭ ਆਖੰਡ ਪਾਠ ਦੇ ਭੋਗ ਉਪਰੰਤ ਸਜਾਏ ਦੀਵਾਨਾਂ ਚ ਪੁੱਜੇ। ਬੁਲਾਰਿਆਂ ਵਲੋਂ ਬਾਬਾ ਦਰਸ਼ਨ ਸਿੰਘ ਦੇ ਜੀਵਨ ਕਾਲ ਨਾਲ ਸਬੰਧਤ ਵਿਚਾਰਾਂ ਕੀਤੀਆਂ ਗਈਆਂ। ਪ੍ਰਬੰਧਕ ਕਮੇਟੀ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਨ ਉਪਰੰਤ ਢਾਡੀ ਮਨਦੀਪ ਸਿੰਘ ਹੀਰਾਂਵਾਲੀ ਦੇ ਜੱਥੇ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ।


Related News