ਅਣਸੁਲਝੇ ਅਪਰਾਧਾਂ ਦੇ ਮਾਮਲੇ ''ਚ ਬ੍ਰਿਟਿਸ਼ ਕੋਲੰਬੀਆ ਸਭ ਤੋਂ ਅੱਗੇ

Tuesday, Mar 06, 2018 - 11:13 PM (IST)

ਅਣਸੁਲਝੇ ਅਪਰਾਧਾਂ ਦੇ ਮਾਮਲੇ ''ਚ ਬ੍ਰਿਟਿਸ਼ ਕੋਲੰਬੀਆ ਸਭ ਤੋਂ ਅੱਗੇ

ਬ੍ਰਿਟਿਸ਼ ਕੋਲੰਬੀਆ— ਕੈਨੇਡਾ 'ਚ ਸਭ ਤੋਂ ਜ਼ਿਆਦਾ ਅਣਸੁਲਝੇ ਜੁਰਮ ਦੇ ਕੇਸਾਂ ਦੇ ਮਾਮਲੇ 'ਚ ਬ੍ਰਿਟਿਸ਼ ਕੋਲੰਬੀਆ ਸਭ ਤੋਂ ਅੱਗੇ ਹੈ। ਕੈਨੇਡਾ ਨਿਆਂ ਪ੍ਰਣਾਲੀ ਦੇ ਆਏ ਤਾਜ਼ਾ ਅੰਕੜਿਆਂ 'ਚ ਸਾਫ ਜ਼ਹਿਰ ਹੈ ਕਿ ਹਿੰਸਕ ਤੇ ਗੈਰ ਹਿੰਸਕ ਮਾਮਲਿਆਂ 'ਚ 2017 'ਚ ਪੂਰੇ ਕੈਨੇਡਾ ਦੇ ਮੁਕਾਬਲੇ ਵੈਸਟ ਕੋਸਟ 'ਚ ਅਜਿਹੀਆਂ ਘਟਨਾਵਾਂ ਜ਼ਿਆਦਾ ਵਾਪਰੀਆਂ।
ਮੈਕਡੋਨਲਡ ਲੋਰੀਅਰ ਇੰਸਟੀਚਿਊਟ ਫਾਰ ਪਬਲਿਕ ਪਾਲਿਸੀ ਦੇ ਰਿਪੋਰਟ ਕਾਰਡ ਅਨੁਸਾਰ ਸਾਰੇ ਸੂਬਿਆਂ ਤੇ ਖਾਤਿਆਂ ਦੀ ਮੱਧਕਾਲ ਕਲੀਅਰੈਂਸ ਰੇਟਾਂ ਦੇ ਅਧਾਰ 'ਤੇ ਅਣਸੁਲਝੇ ਅਪਰਾਧਾਂ ਦਾ ਸਕੋਰ ਅੰਕੜਾ ਤਿਆਰ ਕੀਤਾ ਗਿਆ ਹੈ। ਯੂਬੀਸੀ ਦੇ ਐਲਾਰਡ ਸਕੂਲ ਆਫ ਲਾਅ ਦੇ ਪ੍ਰੋਫੈਸਰ ਬੈਂਜਾਮਿਨ ਪੈਰਿਨ ਤੇ ਸਿਹਤ ਅੰਕੜਾ ਤੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਰਿਚਕਡ ਆਡਾਸ ਨੇ ਕਿਹਾ ਕਿ ਚੰਗੀ ਤਰ੍ਹਾਂ ਕੰਮ ਕਰਨ ਵਾਲੀ, ਨਿਰਪੱਖ ਤੇ ਸਿਰਫ ਅਪਰਾਧਿਕ ਨਿਆਂ ਪ੍ਰਣਾਲੀ ਹੀ ਕੈਨੇਡੀਅਨਾਂ ਲਈ ਮਹੱਤਵਪੂਰਨ ਹੈ। ਬੀਸੀ ਨੂੰ 2017 'ਚ ਅਣਸੁਲਝੇ ਹਿੰਸਕ ਜੁਰਮ ਦੇ ਮਾਮਲੇ 'ਚ -1.936 ਅੰਕ ਮਿਲੇ ਜੋ ਕਿ 2016 ਦੇ -2.225 ਦੇ ਮੁਕਾਬਲੇ ਕੁਝ ਠੀਕ ਹੈ ਪਰ ਅਜੇ ਵੀ ਪੂਰੇ ਦੇਸ ਦੇ ਮੁਕਾਬਲੇ ਸਭ ਤੋਂ ਘੱਟ ਹੈ। ਬ੍ਰਿਟਿਸ਼ ਕੋਲੰਬੀਆ ਦੀ ਅਸਲ ਹਿੰਸਕ ਅਪਰਾਧ ਦੀ ਕਲੀਅਰੈਂਸ ਦਰ 51.7 ਫੀਸਦੀ ਸੀ। ਜਦਕਿ ਬੀਸੀ ਵਲੋਂ ਅਣਸੁਲਝੇ ਗੈਰ ਹਿੰਸਕ ਜੁਰਮ ਦੇ ਮਾਮਲਿਆਂ 'ਚ -1.895 ਅੰਕ ਪ੍ਰਾਪਤ ਕੀਤੇ ਜੋ ਕਿ ਪਿਛਲੀ ਵਾਰ ਦੇ ਮੁਕਾਬਲੇ ਕੁਝ ਘੱਟ ਹੈ।
ਬ੍ਰਿਟਿਸ਼ ਕੋਲੰਬੀਆ 'ਚ ਗੈਰ ਹਿੰਸਕ ਕਲੀਅਰੈਂਸ ਰੇਸ਼ੋ 20.4 ਫੀਸਦੀ ਰਹੀ। ਪ੍ਰੋਵਿੰਸ ਦੇ ਲੋਕਾਂ ਦੀ ਕਾਨੂੰਨ 'ਤੇ ਵਿਸ਼ਵਾਸ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਕੋਈ ਬਹੁਤ ਵਧੀਆ ਨਹੀਂ ਹੈ। ਬੀਸੀ ਨੂੰ ਕਾਨੂੰਨ 'ਚ ਭਰੋਸੇਯੋਗਤਾ ਦੇ ਮਾਮਲੇ 'ਚ ਕਿਊਬਿਕ ਤੇ ਮੈਨੀਟੋਬਾ ਦੀ ਤਰ੍ਹਾਂ -1.2 ਅੰਕ ਹੀ ਪ੍ਰਾਪਕ ਹੋਏ ਹਨ। ਪੁਲਸ 'ਚ ਲੋਕਾਂ ਦੀ ਭਰੋਸੇਯੋਗਤਾ ਦੇ ਮਾਮਲੇ 'ਚ ਬ੍ਰਿਟਿਸ਼ ਕੋਲੰਬੀਆ ਦੂਜੇ ਸਥਾਨ 'ਤੇ ਹੈ। ਜਨਤਾ ਦੀ ਸੁਰੱਖਿਆ ਦੇ ਮਾਮਲੇ 'ਚ ਬ੍ਰਿਟਿਸ਼ ਕੋਲੰਬੀਆ ਦੇ ਅੰਕਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ।


Related News