ਅਜ਼ਰਬਾਈਜਾਨ ਫੌਜ ਨੇ ਤਿੰਨ ਅਰਮੀਨੀਆਈ ਫੌਜੀਆਂ ਨੂੰ ਕੀਤਾ ਢੇਰ

06/17/2017 7:28:06 AM

ਯੇਰਵਨ— ਅਜ਼ਰਬਾਈਜਾਨ ਦੀ ਫੌਜ ਨੇ ਵਿਵਾਦਪੂਰਨ ਨਾਗੋਰਨੋ-ਕਰਾਬਾਖ ਸਰਹੱਦ ਨੇੜੇ ਅਰਮੀਨੀਆਈ ਸਮਰਥਿਤ ਤਿੰਨ ਵੱਖਵਾਦੀ ਫੌਜੀਆਂ ਨੂੰ ਮਾਰ ਦਿੱਤਾ। ਅਰਮੀਨੀਆਈ ਸਮਰਥਿਤ ਵੱਖਵਾਦੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਨਾਗੋਰਨੋ-ਕਰਾਬਾਖ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਅਜ਼ਰਬਾਈਜਾਨ ਦੇ ਫੌਜੀਆਂ ਨੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ ਆਪਣੇ ਬਲਾਕ ਪੋਸਟਾਂ 'ਚੋਂ ਇਕ ਦੇ ਖਿਲਾਫ ਟੈਂਕ ਵਿਰੋਧੀ ਹਥਿਆਰਾਂ ਦੀ ਵਰਤੋਂ ਕੀਤੀ ਹੈ। ਅਜ਼ਰਬਾਈਜਾਨ ਦੇ ਰੱਖਿਆ ਮੰਤਰਾਲੇ ਨੇ ਇਸ ਰਿਪੋਰਟ 'ਤੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਅਜ਼ਰਬਾਈਜਾਨ ਦੇ ਅੰਦਰ ਸਥਿਤ ਖੇਤਰ 'ਤੇ ਕਬਜ਼ਾ ਕਰਨ ਲਈ ਹਿੰਸਕ ਝੜਪਾਂ ਹੁੰਦੀਆਂ ਰਹਿੰਦੀਆਂ ਹਨ ਜਿਸ 'ਤੇ ਅਰਮੀਨੀਆਈ ਲੋਕਾਂ ਦਾ ਕੰਟਰੋਲ ਹੈ। 1991 'ਚ ਇਸ ਸਬੰਧ 'ਚ ਅਜ਼ਰਬਾਈਜਾਨ ਅਤੇ ਅਰਮੀਨੀਆਈ ਲੋਕਾਂ ਵਿਚਾਲੇ ਇਸ ਖੇਤਰ ਨੂੰ ਲੈ ਕੇ ਲੜਾਈ ਸ਼ੁਰੂ ਹੋਈ ਸੀ ਅਤੇ ਇਸ ਸਾਲ 1994 'ਚ ਇਸ ਮੁੱਦੇ 'ਤੇ ਇਕ ਜੰਗਬੰਦੀ 'ਤੇ ਸਹਿਮਤੀ ਹੋਈ। ਇਸ ਦੇ ਬਾਵਜੂਦ ਅਜ਼ਰਬਾਈਜਾਨ ਅਤੇ ਅਰਮੀਨੀਆਈ, ਨਾਗੋਰਨੋ-ਕਰਾਬਾਖ ਅਤੇ ਅਜ਼ਰਬਾਈਜਾਨ-ਅਰਮੀਨੀਆਈ ਸਰਹੱਦ 'ਤੇ ਇਕ ਦੂਜੇ ਵਿਰੁੱਧ ਹਮਲਾ ਕਰਨ ਦਾ ਦੋਸ਼ ਲਗਾਉਂਦੇ ਹਨ। ਪਿਛਲੇ ਤਿੰਨ ਸਾਲਾਂ 'ਚ ਵਿਵਾਦਿਤ ਖੇਤਰ 'ਤੇ ਕੰਟਰੋਲ ਨੂੰ ਲੈ ਕੇ ਸੰਘਰਸ਼ ਤੇਜ਼ ਹੋ ਗਿਆ ਹੈ ਅਤੇ ਹਿੰਸਾ 'ਚ ਹੁਣ ਤਕ ਕਰੀਬ 200 ਲੋਕਾਂ ਮਾਰੇ ਜਾ ਚੁੱਕੇ ਹਨ।


Related News