''ਅਜ਼ਰਬੈਜਾਨ ਦੇ ਸੁਰੱਖਿਆ ਬਲਾਂ ਨੇ ਨਾਗੋਰਨੋ-ਕਾਰਾਬਾਖ ਦੇ ਪ੍ਰਮੁੱਖ ਸ਼ਹਿਰ ''ਤੇ ਕੀਤਾ ਕਬਜ਼ਾ''

Sunday, Nov 08, 2020 - 05:30 PM (IST)

''ਅਜ਼ਰਬੈਜਾਨ ਦੇ ਸੁਰੱਖਿਆ ਬਲਾਂ ਨੇ ਨਾਗੋਰਨੋ-ਕਾਰਾਬਾਖ ਦੇ ਪ੍ਰਮੁੱਖ ਸ਼ਹਿਰ ''ਤੇ ਕੀਤਾ ਕਬਜ਼ਾ''

ਮਾਸਕੋ (ਭਾਸ਼ਾ): ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਫ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਦੇ ਦੇਸ਼ ਦੇ ਸੁਰੱਖਿਆ ਬਲਾਂ ਨੇ ਨਾਗੋਰਨੋ-ਕਾਰਾਬਾਖ ਦੇ ਰਣਨੀਤਕ ਰੂਪ ਨਾਲ ਮਹੱਤਵਪੂਰਨ ਸ਼ੁਸ਼ਾ ਸ਼ਹਿਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਨਾਗੋਰਨੋ-ਕਾਰਾਬਾਖ ਖੇਤਰ ਵਿਚ ਬੀਤੇ ਇਕ ਮਹੀਨੇ ਤੋਂ ਅਜ਼ਰਬੈਜਾਨ ਅਤੇ ਅਰਮੀਨੀਆ ਦੇ ਵਿਚ ਸੰਘਰਸ਼ ਚੱਲ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ-  ਪਾਕਿ ਨੂੰ ਝਟਕਾ, ਸਾਊਦੀ ਨੇ ਵਾਪਸ ਮੰਗੇ ਆਪਣੇ 2 ਬਿਲੀਅਨ ਡਾਲਰ

 
ਅਲੀਫ ਨੇ ਟੀਵੀ 'ਤੇ ਪ੍ਰਸਾਰਿਤ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿਚ ਕਿਹਾ,''ਸ਼ੁਸ਼ਾ ਸ਼ਹਿਰ ਹੁਣ ਸਾਡੇ ਕਬਜ਼ੇ ਵਿਚ ਆ ਗਿਆ ਹੈ। ਅਸੀਂ ਕਾਰਾਬਾਖ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।'' ਅਜ਼ਰਬੈਜਾਨੀ ਭਾਸ਼ਾ ਵਿਚ ਸ਼ੁਸ਼ਾ ਨੂੰ ਕਾਰਾਬਾਖ ਕਿਹਾ ਜਾਂਦਾ ਹੈ। ਨਾਗੋਰਨੋ-ਕਾਰਾਬਾਖ ਖੇਤਰ ਅਜ਼ਰਬੈਜਾਨ ਦੇ ਅਧੀਨ ਹੈ ਪਰ 1994 ਤੋਂ ਅਰਮੀਨੀਆ ਦੀ ਮਦਦ ਨਾਲ ਇਸ 'ਤੇ ਸਥਾਨਕ ਅਰਮੀਨੀਆਈ ਨਸਲੀ ਤਾਕਤਾਂ ਦਾ ਕੰਟਰੋਲ ਹੈ। ਇਸ ਖੇਤਰ ਨੂੰ ਲੈਕੇ ਦੋਹਾਂ ਦੇਸ਼ਾਂ ਦੇ ਵਿਚ 27 ਸਤੰਬਰ ਤੋਂ ਸੰਘਰਸ਼ ਸ਼ੁਰੂ ਹੋਇਆ ਸੀ, ਜਿਸ ਵਿਚ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਲੀਫ ਨੇ ਕਿਹਾ ਹੈ ਕਿ ਜਦੋਂ ਤੱਕ ਅਰਮੀਨੀਆ ਇਸ ਖੇਤਰ ਤੋਂ ਪਿੱਛੇ ਨਹੀਂ ਹਟ ਜਾਂਦਾ ਉਦੋਂ ਤੱਕ ਲੜਾਈ ਜਾਰੀ ਰਹੇਗੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਬਾਈਡੇਨ ਰਾਜ, 5 ਲੱਖ ਤੋਂ ਵੱਧ ਭਾਰਤੀਆਂ ਨੂੰ ਮਿਲੇਗਾ ਨਾਗਰਿਕਤਾ ਦਾ ਲਾਭ


author

Vandana

Content Editor

Related News