ਇਪਸਾ ਵੱਲੋਂ ਲੇਖਕ ਦਲਬੀਰ ਬੋਪਾਰਾਏ ਦੀ ਪੁਸਤਕ ਲੋਕ ਅਰਪਣ ਅਤੇ ਸਨਮਾਨ

Tuesday, Dec 26, 2023 - 01:07 PM (IST)

ਇਪਸਾ ਵੱਲੋਂ ਲੇਖਕ ਦਲਬੀਰ ਬੋਪਾਰਾਏ ਦੀ ਪੁਸਤਕ ਲੋਕ ਅਰਪਣ ਅਤੇ ਸਨਮਾਨ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਸਿਰਮੌਰ ਸਾਹਿਤਿਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ (ਇਪਸਾ) ਵੱਲੋਂ ਮਾਸਿਕ ਅਦਬੀ ਲੜੀ ਤਹਿਤ ਦਸੰਬਰ ਮਹੀਨੇ ਦੀ ਅਦਬੀ ਬੈਠਕ ਬ੍ਰਿਸਬੇਨ ਦੀ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਕਰਵਾਈ ਗਈ, ਜਿਸ ਵਿਚ ਬਜ਼ੁਰਗ ਲੇਖਕ ਦਲਬੀਰ ਸਿੰਘ ਬੋਪਾਰਾਏ ਦੀ ਇਤਿਹਾਸਿਕ ਪਿੰਡ ਘੁਡਾਣੀ ਕਲਾਂ ਬਾਰੇ ਖੋਜ ਆਧਾਰਿਤ ਕਿਤਾਬ ‘ਮੇਰੀ ਮਿੱਟੀ ਦਾ ਇਤਿਹਾਸ’ ਨਵੀਆਂ ਸੋਧਾਂ ਤਹਿਤ ਦੂਜੇ ਐਡੀਸ਼ਨ ਵਜੋਂ ਲੋਕ ਅਰਪਣ ਕੀਤੀ ਗਈ। 

ਸਮਾਗਮ ਦੀ ਸ਼ੁਰੂਆਤ ਰੁਪਿੰਦਰ ਸੋਜ਼ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਉਸ ਉਪਰੰਤ ਸਰਬਜੀਤ ਸੋਹੀ ਨੇ ਦਲਬੀਰ ਸਿੰਘ ਬੋਪਾਰਾਏ ਦੇ ਜੀਵਨ ਸਫ਼ਰ, ਪੁਲਸ ਵਿਭਾਗ ਵਿਚ ਨੌਕਰੀ ਕਰਦਿਆਂ ਕੀਤੇ ਜਥੇਬੰਦਕ ਉਪਰਾਲਿਆਂ ਅਤੇ ਵਰਤਮਾਨ ਵਿੱਚ ਉਨ੍ਹਾਂ ਦੇ ਸੁਚੇਤ ਹੋ ਕੇ ਰਾਜਨੀਤਕ ਅਤੇ ਧਾਰਮਿਕ ਮਸਲਿਆਂ ਬਾਰੇ ਜ਼ਾਹਰ ਕੀਤੇ ਵਿਚਾਰਾਂ ਦੀ ਗੱਲ-ਬਾਤ ਕੀਤੀ। ਤਰਕਸ਼ੀਲ ਲੇਖਕ ਮਨਜੀਤ ਬੋਪਾਰਾਏ ਨੇ ਇੱਕ ਪੁੱਤਰ ਵਜੋਂ ਦਲਬੀਰ ਸਿੰਘ ਬੋਪਾਰਾਏ ਵੱਲੋਂ ਮਿਲੀ ਸੇਧ, ਸਿੱਖਿਆ ਅਤੇ ਉਨ੍ਹਾਂ ਦੀ ਜੀਵਨ ਜਾਂਚ ਬਾਰੇ ਅਨੇਕਾਂ ਪਹਿਲੂਆਂ 'ਤੇ ਚਾਨਣਾ ਪਾਇਆ ਗਿਆ। 
ਦਲਬੀਰ ਸਿੰਘ ਬੋਪਾਰਾਏ ਵੱਲੋਂ ਆਪਣੇ ਸੰਖੇਪ ਭਾਸ਼ਨ ਵਿਚ ਆਪਣੀ ਤੰਦਰੁਸਤ ਸਿਹਤ ਅਤੇ ਸਮਾਜ ਨੂੰ ਹੋਰ ਬਿਹਤਰ ਬਣਾਉਣ ਬਾਰੇ ਗੱਲ-ਬਾਤ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਤੇਜ਼ ਤੂਫਾਨ ਦਾ ਕਹਿਰ, 1 ਲੱਖ ਤੋਂ ਜ਼ਿਆਦਾ ਘਰਾਂ ਦੀ ਬਿਜਲੀ ਗੁੱਲ, 1 ਮੌਤ (ਤਸਵੀਰਾਂ)

ਸਮਾਗਮ ਦੇ ਦੂਸਰੇ ਭਾਗ ਵਿਚ ਕਰਵਾਏ ਗਏ ਕਵੀ ਦਰਬਾਰ ਵਿਚ ਆਤਮਾ ਸਿੰਘ ਹੇਅਰ, ਸੁਰਜੀਤ ਸੰਧੂ, ਦਲਵੀਰ ਹਲਵਾਰਵੀ, ਹਰਜੀਤ ਸੰਧੂ, ਨਿਰਮਲ ਸਿੰਘ ਦਿਓਲ ਅਤੇ ਦਲਬੀਰ ਸਿੰਘ ਬੋਪਾਰਾਏ ਜੀ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਪ੍ਰੀਤਮ ਸਿੰਘ ਝੱਜ, ਉਂਕਾਰ ਸਿੰਘ, ਭੁਪਿੰਦਰ ਸਿੰਘ ਭੱਪੀ, ਬਿਕਰਮਜੀਤ ਸਿੰਘ ਚੰਦੀ, ਹਰਮਨ ਸਿੰਘ ਘੁਡਾਣੀ ਕਲਾਂ, ਗੁਰਦੀਪ ਸਿੰਘ ਮਲਹੋਤਰਾ, ਪਰਦੁਮਨ ਸਿੰਘ, ਸੇਵਾ ਸਿੰਘ ਢੰਡਾ, ਗੁਰਦੀਪ ਸਿੰਘ ਜਗੇੜਾ ਆਦਿ ਨਾਮਵਰ ਚਿਹਰੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਨਿਭਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News