ਆਸਟਰੀਆ ਏਅਰਲਾਈਨਜ਼ ਦੀਆਂ ਉਡਾਣਾਂ 15 ਜੂਨ ਤੋਂ ਹੋਣਗੀਆਂ ਬਹਾਲ

05/28/2020 7:23:06 PM

ਵਿਆਨਾ- ਕੋਰੋਨਾ ਵਾਇਰਸ ਕਾਰਨ ਬੰਦ ਹੋਈਆਂ ਆਪਣੀਆਂ ਉਡਾਣਾਂ ਨੂੰ ਆਸਟਰੀਆ ਦੀਆਂ ਏਅਰਲਾਈਨਾਂ 15 ਜੂਨ ਤੋਂ ਮੁੜ ਸ਼ੁਰੂ ਕਰਨਗੀਆਂ । ਲਗਭਗ 90 ਦਿਨਾਂ ਦੇ ਅੰਤਰਾਲ ਮਗਰੋਂ ਇਹ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ।  ਲੁਫਥਾਂਸਾ ਦੀ ਸਹਾਇਕ ਕੰਪਨੀ ਏ. ਯੂ. ਏ. ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਪਹਿਲੇ ਹਫਤੇ ਵਿੱਚ ਏ. ਯੂ. ਏ.  ਏਥੇਨਜ਼ , ਬਰਲਿਨ, ਬਰਸਲਜ਼, ਜੇਨੇਵਾ, ਲੰਡਨ ਅਤੇ ਤੇਲ ਅਵੀਵ ਦੇ ਮੱਧ ਇਜ਼ਰਾਇਲ ਸ਼ਹਿਰ ਸਣੇ 20 ਤੋਂ ਵੱਧ ਮੰਜ਼ਿਲਾਂ ਲਈ ਉਡਾਣਾਂ ਭਰੇਗੀ। 


ਅਗਲੇ ਹਫਤੇ ਯਾਨੀ 22 ਜੂਨ ਤੋਂ 28 ਜੂਨ ਤੱਕ ਏਅਰ ਲਾਈਨ ਬੇਲਗ੍ਰੇਡ, ਮਿਲਾਨ, ਨੀਸ, ਪ੍ਰਾਗ ਅਤੇ ਵਾਰਸਾ ਸਮੇਤ ਹੋਰ ਮੰਜ਼ਿਲਾਂ ਲਈ ਉਡਾਣਾਂ ਸ਼ੁਰੂ ਹੋਣਗੀਆਂ।  ਏ. ਯੂ. ਏ. ਪਹਿਲੇ ਦੋ ਹਫਤਿਆਂ ਵਿੱਚ ਮੁੜ ਸ਼ੁਰੂ ਹੋਣ ਵਾਲੀਆਂ ਸੇਵਾਵਾਂ ਦੇ ਨਾਲ 37 ਮੰਜ਼ਿਲਾਂ ਲਈ ਉਡਾਣ ਭਰੇਗੀ। ਇਨ੍ਹਾਂ ਉਡਾਣਾਂ ਦਾ ਸੰਚਾਲਨ ਨਵੀਂਆਂ ਸਰਕਾਰੀ ਪਾਬੰਦੀਆਂ ਅਧੀਨ ਅਤੇ ਪਿਛਲੇ ਸਾਲ ਨਾਲੋਂ ਔਸਤਨ 5 ਫੀਸਦੀ ਸਮਰੱਥਾ ਪ੍ਰਦਾਨ ਕਰੇਗਾ । ਏ. ਯੂ. ਏ. ਨੇ ਇੱਕ ਬਿਆਨ ਵਿੱਚ ਕਿਹਾ ਕਿ ਯਾਤਰੀਆਂ ਨੂੰ ਹਵਾਈ ਅੱਡਿਆਂ ਦੇ ਅੰਦਰ ਅਤੇ ਜਹਾਜ਼ ਵਿੱਚ ਚੜ੍ਹਦਿਆਂ ਹੋਇਆਂ ਮਾਸਕ ਪਾਉਣੇ ਪੈਣਗੇ। ਵਿਆਨਾ ਹਵਾਈ ਅੱਡੇ 'ਤੇ ਸਨੀਜ਼ ਗਾਰਡਜ਼ (ਪਲੈਕਸੀਗਲਾਸ ਪੈਨਲ) ਚੈੱਕ-ਇਨ, ਬੋਰਡਿੰਗ ਅਤੇ ,ਸੂਚਨਾ ਡੈਸਕ ਨਾਲ ਜੁੜੇ ਹੋਣਗੇ। ਗਾਹਕਾਂ ਨੂੰ ਸੁਰੱਖਿਆ ਦੂਰੀ ਬਣਾਈ ਰੱਖਣ ਵਿਚ ਸਹਾਇਤਾ ਲਈ ਫਰਸ਼ 'ਤੇ ਵੀ ਨਿਸ਼ਾਨ ਬਣੇ ਹੋਣਗੇ।


Sanjeev

Content Editor

Related News