ਆਸਟ੍ਰੀਆ : ਹਾਦਸੇ ਮਗਰੋਂ ਜਹਾਜ਼ ਨੂੰ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਮੌਤ

Friday, Jul 19, 2019 - 03:48 PM (IST)

ਆਸਟ੍ਰੀਆ : ਹਾਦਸੇ ਮਗਰੋਂ ਜਹਾਜ਼ ਨੂੰ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਮੌਤ

ਬਰਲਿਨ (ਏ.ਪੀ.)- ਜਰਮਨੀ ਦੀ ਸਰਹੱਦ ਨੇੜੇ ਐਲਪਸ ਵਿਚ ਇਕ ਛੋਟੇ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਆਸਟ੍ਰੀਆਈ ਪੁਲਸ ਨੇ ਪ੍ਰੈਸ ਏਜੰਸੀ ਡੀ.ਪੀ.ਏ. ਨੂੰ ਦੱਸਿਆ ਕਿ ਵੀਰਵਾਰ ਨੂੰ ਹੋਏ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਲੀਯੂਟੇਸਚ ਵਿਚ ਪਹਾੜੀ ਖੇਤਰ ਨੇੜੇ ਸਥਾਨਕ ਸਮੇਂ ਅਨੁਸਾਰ ਤਕਰੀਬਨ ਸਾਢੇ ਪੰਜ ਵਜੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਹੋਣ ਮਗਰੋਂ ਜਹਾਜ਼ ਨੂੰ ਅੱਗ ਲੱਗ ਗਈ ਅਤੇ ਪੂਰਾ ਜਹਾਜ਼ ਅੱਗ ਕਾਰਨ ਰਾਖ ਬਣ ਗਿਆ। ਜਹਾਜ਼ ਦੀ ਰਜਿਸਟ੍ਰੇਸ਼ਨ ਕਿਥੋਂ ਹੋਈ ਸੀ ਅਤੇ ਇਹ ਕਿੱਥੇ ਜਾ ਰਿਹਾ ਸੀ ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।


author

Sunny Mehra

Content Editor

Related News