ਲੋਕਾਂ ਨੂੰ ਜਾਗਰੂਕ ਕਰਨ ਲਈ ਪਾਇਲਟ ਨੇ ਆਸਮਾਨ ''ਚ ਲਿਖਿਆ ''Stay Home''

Friday, Mar 20, 2020 - 01:30 PM (IST)

ਲੋਕਾਂ ਨੂੰ ਜਾਗਰੂਕ ਕਰਨ ਲਈ ਪਾਇਲਟ ਨੇ ਆਸਮਾਨ ''ਚ ਲਿਖਿਆ ''Stay Home''

ਵੀਆਨਾ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਭਿਆਨਕ ਰੂਪ ਲੈ ਚੁੱਕਾ ਹੈ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾ ਰਹੇ ਹਨ। ਇਸ ਦੇ ਤਹਿਤ ਹੀ ਆਸਟ੍ਰੀਆ ਦੇ ਇਕ ਪਾਇਲਟ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਦੌਰਾਨ ਘਰ ਵਿਚ ਰਹਿਣ ਦੀ ਯਾਦ ਦਿਵਾਉਣ ਲਈ ਆਸਮਾਨ ਵਿਚ Digital Sky Writing ਕੀਤੀ ਅਤੇ 'Stay Home' ਸੰਦੇਸ਼ ਲਿਖਿਆ। 

ਵੈਬਸਾਈਟ ਫਲਾਈਟਰਾਡਾਰ 24 ਦੇ ਮੁਤਾਬਕ 'ਸਟੇ ਹੋਮ' ਲਿਖਣ ਲਈ ਪਾਇਲਟ ਨੇ ਫਲਾਈਟ ਰਡਾਰ ਦੀ ਵਰਤੋਂ ਕੀਤੀ। ਪਾਇਲਟ ਨੇ ਵੀਆਨਾ ਤੋਂ 50 ਮੀਲ ਦੂਰ ਵੀਨਰ ਨੈਸਟਾਈਟ ਦੇ ਹਵਾਈ ਅੱਡੇ ਤੋਂ ਸੋਮਵਾਰ ਨੂੰ ਉਡਾਣ ਭਰੀ ਸੀ। ਸਿਰਫ 'ਸਟੇ ਹੋਮ ਸੰਦੇਸ਼ ਲਿਖਣ ਲਈ ਉਸ ਨੂੰ 24 ਮਿੰਟ ਦਾ ਸਮਾਂ ਲੱਗਾ। ਆਸਟ੍ਰੀਆ ਵਿਚ ਵੀਰਵਾਰ ਸਵੇਰ ਤੱਕ ਕੋਰੋਨਾਵਾਇਰਸ ਦੇ 1,843 ਮਾਮਲੇ ਸਾਹਮਣੇ ਆਏ ਸਨ।

 

ਅਜਿਹਾ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ 
ਪਾਇਲਟ ਨੇ ਆਪਣੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ। ਉਸਨੇ ਦੱਸਿਆ ਕਿ ਮੈਂ ਇਹ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਤਹਿਤ ਕੀਤਾ। ਕੋਰੋਨਾ ਮਹਾਮਾਰੀ ਤੋਂ ਬਚਣ ਲਈ ਵਿਚ ਸਾਨੂੰ ਸਾਰਿਆਂ ਨੂੰ ਘਰ ਵਿਚ ਰਹਿਣ ਦੀ ਲੋੜ ਹੈ। ਮੈਂ 'ਦੀ ਲਾਈਟ ਏਅਰਕ੍ਰਾਫਟ ਡਾਇਮੰਡ ਡੀ.ਏ.40' ਨਾਲ ਉਡਾਣ ਭਰੀ ਸੀ। ਸਿਰਫ 24 ਮਿੰਟ ਵਿਚ ਮੈਂ ਆਸਮਾਨ ਵਿਚ ਸਟੇ ਹੋਮ ਲਿਖਿਆ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਲੱਗੇ ਲਾਸ਼ਾਂ ਦੇ ਢੇਰ, ਲਈ ਗਈ ਫੌਜ ਦੀ ਮਦਦ


author

Vandana

Content Editor

Related News