ਆਸਟ੍ਰੇਲੀਆ : ਔਰਤ ਨੇ ਤਾਲਾਬੰਦੀ ਦੌਰਾਨ ਦੁਕਾਨ ਬੰਦ ਕਰਨ ਤੋਂ ਕੀਤਾ ਮਨਾ, ਲੋਕਾਂ ਨੂੰ ਕਹੀ ਇਹ ਗੱਲ
Friday, Jul 02, 2021 - 10:24 AM (IST)
ਬ੍ਰਿਸਬੇਨ ਸਾਊਥ (ਸਤਵਿੰਦਰ ਟੀਨੂੰ): ਕੁਈਨਜ਼ਲੈਂਡ ਦੇ ਬ੍ਰਿਸਬੇਨ ਸ਼ਹਿਰ ਵਿੱਚ ਤਿੰਨ ਦਿਨ ਦੀ ਤਾਲਾਬੰਦੀ ਦੇ ਬਾਵਜੂਦ ਬਿਊਟੀ ਸੈਲੂਨ ਵੈਂਟੀਲੇਟਰ ਲੈਸ਼ੇਜ ਦੀ ਮਾਲਕਣ ਡੈਨੀਅਲ ਮਿਲੋਜ ਨੇ ਆਪਣੀ ਦੁਕਾਨ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ। ਉਸਨੇ ਆਪਣੇ ਗਾਹਕਾਂ ਨੂੰ ਮਾਸਕ ਨਾ ਪਹਿਨਣ ਲਈ ਵੀ ਕਿਹਾ। ਇਸ ਦੇ ਇਲਾਵਾ ਉਸ ਨੇ ਬ੍ਰਿਸਬੇਨ ਦੇ ਨਿਊ ਸਟੈੱਡ ਇਲਾਕੇ ਵਿੱਚ ਆਪਣੀ ਦੁਕਾਨ ਆਮ ਦੀ ਤਰ੍ਹਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਨੇ ਖੋਲ੍ਹੇ ਪੀ.ਆਰ. ਵੀਜ਼ੇ, 90 ਹਜ਼ਾਰ ਲੋਕ ਲੈ ਸਕਣਗੇ ਫਾਇਦਾ
ਡੈਨੀਅਲ ਨੇ ਇੰਸਟਾਗਰਾਮ ਰਾਹੀਂ ਆਪਣੇ ਗਾਹਕਾਂ ਨੂੰ ਜਾਣਕਾਰੀ ਦਿੱਤੀ ਅਤੇ ਮਾਸਕ ਨਾ ਪਹਿਨਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਸਾਰਾ ਦਿਨ ਵਿਅਸਤ ਹਾਂ ਅਤੇ ਇਸ ਲਈ ਉਨ੍ਹਾਂ ਗਾਹਕਾਂ ਦਾ ਸ਼ੁਕਰੀਆ ਅਦਾ ਕੀਤਾ। ਡੈਨੀਅਲ ਨੇ ਕਿਹਾ ਕਿ ਮੈਨੂੰ ਆਪਣੀ ਦੁਕਾਨ ਖੋਲ੍ਹਣ ਦਾ ਕਾਨੂੰਨੀ ਹੱਕ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕੰਮ ਕਰ ਕੇ ਆਪਣਾ ਪਰਿਵਾਰ ਪਾਲਣਾ ਹੈ ਅਤੇ ਇਸ ਤੋਂ ਮੈਨੂੰ ਕੋਈ ਨਹੀਂ ਰੋਕ ਸਕਦਾ। ਪੁਲਸ ਦੀ ਦਖਲ ਅੰਦਾਜ਼ੀ ਨਾਲ ਸਮਰਥਨ ਵਿੱਚ ਲੋਕਾਂ ਨੂੰ ਵਾਪਸ ਭੇਜਿਆ ਗਿਆ। ਇਸ ਮੌਕੇ ਲਗਭਗ 50 ਦੇ ਕਰੀਬ ਪੁਲਸ ਮੁਲਾਜ਼ਮ ਹਾਜ਼ਰ ਸਨ।