ਕੰਬੋਡੀਆ ''ਚ ਆਸਟ੍ਰੇਲੀਅਨ ਔਰਤ ਦੇ ਸੂਟਕੇਸ ''ਚੋਂ ਬਰਾਮਦ ਹੋਈ ਹੈਰੋਇਨ

01/06/2018 5:06:40 PM

ਫਨੋਮ ਪੇਨਹ/ਸਿਡਨੀ— ਕੰਬੋਡੀਆ ਦੇ ਫਨੋਮ ਪੇਨਹ ਕੌਮਾਂਤਰੀ ਹਵਾਈ ਅੱਡੇ 'ਤੇ ਸ਼ਨੀਵਾਰ ਨੂੰ ਇਕ ਆਸਟ੍ਰੇਲੀਆਂ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਸਟ੍ਰੇਲੀਅਨ ਔਰਤ ਦੇ ਸੂਟਕੇਸ 'ਚੋਂ ਲੱਗਭਗ 2 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਕੰਬੋਡੀਆ ਦੇ ਜਨਰਲ ਇਮੀਗ੍ਰੇਸ਼ਨ ਵਿਭਾਗ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਕਿਹਾ ਕਿ ਅਧਿਕਾਰੀਆਂ ਨੇ ਔਰਤ ਦੇ ਸੂਟਕੇਸ 'ਚੋਂ ਵੱਖਰੇ-ਵੱਖਰੇ ਹੈਰੋਇਨ ਦੇ ਪੈਕਟ ਬਰਾਮਦ ਕੀਤੇ ਹਨ, ਇਹ ਹੈਰੋਇਨ 1814 ਗ੍ਰਾਮ ਹੈ। 
ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦਾ ਨਾਂ ਵੇ ਥੀ ਤਰਨ ਹੈ, ਜਿਸ ਦੇ ਸੂਟਕੇਸ 'ਚੋਂ ਹੈਰੋਇਨ ਬਰਾਮਦ ਕੀਤੀ ਗਈ। ਇਮੀਗ੍ਰੇਸ਼ਨ ਅਧਿਕਾਰੀਆਂ ਮੁਤਾਬਕ 37 ਸਾਲਾ ਆਸਟ੍ਰੇਲੀਅਨ ਔਰਤ ਹਾਂਗਕਾਂਗ ਰਾਹੀਂ ਆਸਟ੍ਰੇਲੀਆ ਵਾਪਸ ਆਉਣ ਦੀ ਤਿਆਰੀ ਕਰ ਰਹੀ ਸੀ, ਜਦੋਂ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਸਟ੍ਰੇਲੀਅਨ ਫੈਡਰਲ ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰਨ ਲਈ ਕੰਬੋਡੀਆ ਇਮੀਗ੍ਰੇਸ਼ਨ ਵਿਭਾਗ ਨਾਲ ਮਿਲ ਕੇ ਕੰਮ ਕੀਤਾ। ਤਰਨ ਤੋਂ ਪੁਲਸ ਅਤੇ ਐਂਟੀ-ਅੰਤਰਰਾਸ਼ਟਰੀ ਅਪਰਾਧ ਸ਼ਾਖਾ ਪੁੱਛ-ਗਿੱਛ ਕਰ ਰਹੀ ਹੈ।


Related News