ਰਿਐਲਿਟੀ ਸ਼ੋਅ ''ਚ ਜਾਣ ਲਈ ਆਸਟ੍ਰੇਲੀਆ ਔਰਤ ਨੇ ਘਟਾਇਆ 55 ਕਿਲੋ ਭਾਰ

12/03/2017 12:58:59 PM

ਪਰਥ (ਏਜੰਸੀ)— ਕਹਿੰਦੇ ਨੇ ਜੇਕਰ ਇਨਸਾਨ ਕੁਝ ਕਰਨ ਦਾ ਆਪਣਾ ਇਰਾਦਾ ਪੱਕਾ ਕਰ ਲਵੇ ਤਾਂ ਉਹ ਕੰਮ ਜ਼ਰੂਰ ਪੂਰਾ ਹੁੰਦਾ ਹੈ। ਕੁਝ ਅਜਿਹੀ ਹੈ, ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਪਰਥ  ਦੀ ਰਹਿਣ ਵਾਲੀ ਇਹ ਔਰਤ ਜਿਸ ਨੇ ਆਪਣਾ ਮੋਟਾਪਾ ਘੱਟ ਕਰਨ ਦਾ ਇਰਾਦਾ ਪੱਕਾ ਕੀਤਾ। ਐਲੀਸਨ ਬਰੋਨ ਨਾਂ ਦੀ ਔਰਤ ਦਾ ਵਜ਼ਨ 121.7 ਕਿਲੋਗ੍ਰਾਮ ਸੀ। ਉਸ ਦਾ ਇਹ ਵਜ਼ਨ ਉਸ ਲਈ ਵੱਡੀ ਪਰੇਸ਼ਾਨੀ ਬਣ ਗਿਆ। ਇਕ ਰਿਐਲਿਟੀ ਟੈਲੀਵਿਜ਼ਨ ਸ਼ੋਅ 'ਚ ਹਿੱਸਾ ਲੈਣ ਲਈ ਉਸ ਨੇ 55 ਕਿਲੋਗ੍ਰਾਮ ਵਜ਼ਨ ਘਟਾਇਆ। 
ਉਹ 2008 ਤੋਂ ਆਪਣਾ ਵਜ਼ਨ ਘੱਟ ਕਰਨ 'ਚ ਲੱਗੀ ਹੋਈ ਸੀ। ਹੁਣ ਉਹ ਬਹੁਤ ਖੂਬਸੂਰਤ ਨਜ਼ਰ ਆਉਂਦੀ ਹੈ। ਉਸ ਦਾ ਵਜ਼ਨ ਹੁਣ 66 ਕਿਲੋਗ੍ਰਾਮ ਰਹਿ ਗਿਆ ਹੈ। ਐਲੀਸਨ ਨੇ ਆਪਣੇ ਰੋਜ਼ਾਨਾ ਦੇ ਖਾਣ-ਪੀਣ ਵੱਲ ਖਾਸ ਧਿਆਨ ਦਿੱਤਾ। ਪਹਿਲਾਂ ਉਹ ਸਵੇਰ ਦੇ ਭੋਜਨ 'ਚ ਭਾਰਾ ਖਾਣਾ ਖਾਂਦੀ ਸੀ। ਐਲੀਸਨ ਨੇ ਦੱਸਿਆ ਕਿ ਵਜ਼ਨ ਘੱਟ ਕਰਨ ਲਈ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਪਰ ਮੈਂ ਹਾਰ ਨਹੀਂ ਮੰਨੀ। ਐਲੀਸਨ ਨੇ ਦੱਸਿਆ ਕਿ ਮੇਰੇ ਲਈ ਉਹ ਸਮਾਂ ਬਹੁਤ ਔਖਾ ਸੀ ਕਿ ਜਦੋਂ ਖੁਦ ਦੇ ਬਦਲਾਅ ਲਈ ਆਪਣੇ ਤਿੰਨ ਪਿਆਰੇ ਬੱਚਿਆਂ ਨੂੰ ਛੱਡ ਕੇ ਜਾਣਾ ਪਿਆ। ਭਾਰ ਘੱਟ ਹੋਣ ਕਾਰਨ ਮੇਰੀ ਪੂਰੀ ਜ਼ਿੰਦਗੀ ਬਦਲ ਗਈ। ਹੁਣ ਮੈਂ ਬਹੁਤ ਖੂਬਸੂਰਤ ਨਜ਼ਰ ਆਉਂਦੀ ਹਾਂ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕ ਰਿਐਲਿਟੀ ਟੈਲੀਵਿਜ਼ਨ ਸ਼ੋਅ ਨੇ ਮੈਨੂੰ ਬਹੁਤ ਜ਼ਿਆਦਾ ਤਾਕਤ ਦਿੱਤੀ।


Related News