ਡੋਪਿੰਗ ਟੈਸਟ ਨਾ ਦੇਣ ਵਾਲੇ ਆਸਟਰੇਲੀਆਈ ਤੈਰਾਕ 'ਤੇ ਲੱਗੇਗਾ 1 ਸਾਲ ਦਾ ਬੈਨ

06/09/2017 6:21:38 PM

ਮੈਲਬੌਰਨ—ਆਸਟਰੇਲੀਆ ਦੇ ਫ੍ਰੀਸਟਾਈਲ ਤੈਰਾਕ ਥੋਮਸ ਫ੍ਰਾਸੇਰ ਹੋਲਮੇਸ 'ਤੇ ਅੰਤਰਰਾਸ਼ਟਰੀ ਤੈਰਾਕ ਸੰਘ (ਫੀਨਾ) ਵੱਲੋਂ ਸ਼ੁੱਕਰਵਾਰ (9 ਜੂਨ) ਨੂੰ 1 ਸਾਲ ਦਾ ਬੈਨ ਲਾਇਆ ਗਿਆ ਹੈ। ਆਸਟਰੇਲੀਆ ਤੈਰਾਕੀ ਸੰਘ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਥੋਮਸ 'ਤੇ ਤਿੰਨ ਡੋਪਿੰਗ ਟੈਸਟ 'ਚ ਸ਼ਾਮਲ ਨਾ ਹੋਣ ਦੇ ਕਾਰਨ ਪਾਬੰਦੀ ਲਾਈ ਗਈ ਹੈ। ਖ਼ਬਰ ਮੁਤਾਬਕ ਦੋ ਵਾਰ ਦੇ ਓਲੰਪਿਕ ਮੁਕਾਬਲੇਬਾਜ਼ ਅਤੇ ਰਾਸ਼ਟਰ ਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਥੋਮਸ ਇਸ ਪਾਬੰਦੀ ਦੇ ਖਿਲਾਫ਼ ਸਪੋਰਸਟ ਆਰਬਿਟਰੇਸ਼ਨ ਕੋਰਟ 'ਚ ਅਪੀਲ ਕਰਨਗੇ।

PunjabKesari ਪ੍ਰਤੀਯੋਗਤਾ ਤੋਂ ਵੱਖ ਖਿਡਾਰੀਆਂ ਨੂੰ ਆਪਣੇ ਘਰ ਪਤੇ ਬਾਰੇ ਪੂਰੀ ਜਾਣਕਾਰੀ ਦੇਣੀ ਹੁੰਦੀ ਹੈ ਤਾਂਕਿ ਉਸੇ ਥਾਂ 'ਤੇ ਹੀ ਉਨ੍ਹਾਂ ਦਾ ਡੋਪ ਟੈਸਟ ਕੀਤਾ ਜਾ ਸਕੇ। ਜੇਕਰ ਕੋਈ ਖਿਡਾਰੀ ਇਕ ਸਾਲ 'ਚ 3 ਵਾਰੀ ਡੋਪ ਟੈਸਟ ਨਾ ਦੇਵੇ ਤਾਂ ਉਸ ਖਿਡਾਰੀ 'ਤੇ ਬੈਨ ਲੱਗ ਸਕਦਾ ਹੈ।


Related News