ਆਸਟ੍ਰੇਲੀਆਈ ਸੂਬੇ ਨੇ ਗੱਡੀਆਂ ਦੀਆਂ ਨੰਬਰ ਪਲੇਟਾਂ ਦੀ ਚੋਰੀ ਰੋਕਣ ਲਈ ਚੁੱਕਿਆ ਵੱਡਾ ਕਦਮ

Tuesday, Dec 27, 2022 - 12:38 PM (IST)

ਆਸਟ੍ਰੇਲੀਆਈ ਸੂਬੇ ਨੇ ਗੱਡੀਆਂ ਦੀਆਂ ਨੰਬਰ ਪਲੇਟਾਂ ਦੀ ਚੋਰੀ ਰੋਕਣ ਲਈ ਚੁੱਕਿਆ ਵੱਡਾ ਕਦਮ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿੱਚ ਵਾਹਨਾਂ ਦੀਆਂ ਨੰਬਰ-ਪਲੇਟਾਂ ਦੀ ਚੋਰੀ ਰੋਕਣ ਲਈ ਵਿਸ਼ੇਸ਼ ਪਲੇਟਾਂ ਨੂੰ ਜਾਰੀ ਕੀਤਾ ਜਾਵੇਗਾ। ਆਮ ਜਾਰੀ ਹੋਣ ਵਾਲੀਆਂ ਇਹਨਾਂ ਐਂਟੀ-ਥੈਫਟ ਨੰਬਰ ਪਲੇਟਾਂ  ਵਿੱਚ "VIC" ਲੋਗੋ ਦਾ ਇੱਕ ਹੋਲੋਗ੍ਰਾਮ ਛਪਿਆ ਹੋਵੇਗਾ, ਜੋ ਕਿ ਆਸਟ੍ਰੇਲੀਅਨ ਬੈਂਕ ਨੋਟਾਂ 'ਤੇ ਛਪੇ ਹੋਏ ਨਿਸ਼ਾਨਾਂ ਦੇ ਬਰਾਬਰ ਹੈ। ਚੋਰ ਹੋਲੋਗ੍ਰਾਮ ਨੂੰ ਹਟਾਉਣ ਵਿੱਚ ਅਸਮਰੱਥ ਹੋਣਗੇ, ਜਿਸ ਨਾਲ ਅਪਰਾਧੀਆਂ ਲਈ ਨੰਬਰ ਪਲੇਟਾਂ ਦੀ ਨਕਲ ਕਰਨਾ ਜਾਂ ਉਸੇ ਮੇਕ ਅਤੇ ਮਾਡਲ ਦੇ ਕਿਸੇ ਹੋਰ ਵਾਹਨ 'ਤੇ ਲਗਾਉਣਾ ਮੁਸ਼ਕਲ ਹੋ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿ: ਅਮਰੀਕਾ ਤੋਂ ਬਾਅਦ ਆਸਟ੍ਰੇਲੀਆ-ਸਾਊਦੀ ਅਰਬ ਨੇ ਵੀ ਆਪਣੇ ਨਾਗਰਿਕਾਂ ਨੂੰ ਕੀਤਾ ਅਲਰਟ

ਪੁਲਸ ਮੰਤਰੀ ਐਂਥਨੀ ਕਾਰਬਾਈਨਜ਼ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ “ਅਸੀਂ ਜਾਣਦੇ ਹਾਂ ਕਿ ਵਿਕਟੋਰੀਆ ਵਿੱਚ ਨੰਬਰ-ਪਲੇਟਾਂ ਦੀ ਚੋਰੀ ਇੱਕ ਵਧਦੀ ਸਮੱਸਿਆ ਹੈ। ਇਹ ਨਵੇਂ ਦਿਸ਼ਾਤਮਕ ਸੁਰੱਖਿਆ ਚਿੰਨ੍ਹ ਸੁਰੱਖਿਆ ਦੀ ਇੱਕ ਵਾਧੂ ਪਰਤ ਜੋੜਦੇ ਹਨ ਜੋ ਚੋਰੀ ਨੂੰ ਰੋਕਣਗੇ ਅਤੇ ਅਪਰਾਧ ਨੂੰ ਘਟਾਉਣ ਵਿੱਚ ਮਦਦ ਕਰਨਗੇ"। ਨਵੀਆਂ ਪਲੇਟਾਂ 30 ਦਸੰਬਰ ਤੋਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਸਰਕਾਰ ਨੂੰ ਹਰ ਸਾਲ ਲਗਭਗ 430,000 ਜਾਰੀ ਕੀਤੇ ਜਾਣ ਦੀ ਉਮੀਦ ਹੈ। ਨਵੇਂ ਸੁਰੱਖਿਆ ਨਿਸ਼ਾਨਾਂ ਨਾਲ ਆਮ ਜਾਰੀ ਹੋਣ ਵਾਲੀਆਂ ਇਹਨਾਂ ਨੰਬਰ ਪਲੇਟਾਂ ਲਈ ਕੋਈ ਵਾਧੂ ਖਰਚਾ ਨਹੀਂ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News