ਆਸਟ੍ਰੇਲੀਆਈ ਰਾਜ NSW ਦਾ ਸਭ ਤੋਂ ਖ਼ਰਾਬ ਦਿਨ, ਕੋਰੋਨਾ ਦੇ ਰਿਕਾਰਡ ਨਵੇਂ ਮਾਮਲੇ ਅਤੇ 4 ਮੌਤਾਂ

08/10/2021 12:47:37 PM

ਸਿਡਨੀ (ਏਐਨਆਈ): ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ (ਐਨਐਸਡਬਲਊ) ਨੇ ਮੰਗਲਵਾਰ ਨੂੰ 356 ਨਵੇਂ ਸਥਾਨਕ ਕੇਸਾਂ ਅਤੇ ਚਾਰ ਮੌਤਾਂ ਦੇ ਰਿਕਾਰਡ ਉੱਚੇ ਪੱਧਰ ਦੇ ਨਾਲ ਇੱਕ ਹੋਰ ਵਿਨਾਸ਼ਕਾਰੀ ਦਿਨ ਦੇਖਿਆ।ਵਧੇਰੇ ਚਿੰਤਾ ਦੀ ਗੱਲ ਇਹ ਹੈ ਕਿ ਸਥਾਨਕ ਤੌਰ 'ਤੇ ਹਾਸਲ ਕੀਤੇ ਨਵੇਂ ਕੇਸਾਂ ਦਾ ਲਗਭਗ ਇੱਕ ਤਿਹਾਈ ਹਿੱਸਾ ਛੂਤਕਾਰੀ ਹੋਣ ਦੇ ਦੌਰਾਨ ਭਾਈਚਾਰੇ ਵਿਚ ਸੀ।ਐਨਐਸਡਬਲਊ ਹੈਲਥ ਨੇ ਕਿਹਾ ਕਿ ਚਾਰ ਮੌਤਾਂ ਵਿੱਚੋਂ ਤਿੰਨ ਕੇਸ ਡੈਲਟਾ ਵੇਰੀਐਂਟ ਦੁਆਰਾ ਪੈਦਾ ਹੋਏ ਮੌਜੂਦਾ ਪ੍ਰਕੋਪ ਨਾਲ ਜੁੜੇ ਹੋਏ ਸਨ ਅਤੇ ਇੱਕ ਕੇਸ ਵਿਦੇਸ਼ ਵਿਚ ਸੰਕਰਮਿਤ ਹੋਇਆ ਸੀ। ਸਥਾਨਕ ਪ੍ਰਸਾਰਣ ਦੇ ਵਧਣ ਦੇ ਬਾਵਜੂਦ, ਸਰਕਾਰ ਪਾਬੰਦੀਆਂ ਨੂੰ ਹੋਰ ਸਖ਼ਤ ਕਰਨ ਤੋਂ ਝਿਜਕ ਰਹੀ ਹੈ।

ਐਨਐਸਡਬਲਊ ਦੇ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਕਿਹਾ ਕਿ ''ਉਹ ਅਜਿਹੀ ਕੋਈ ਰਣਨੀਤੀ ਨਹੀਂ ਅਪਨਾਏਗੀ ਜੋ ਕੰਮ ਨਹੀਂ ਕਰੇਗੀ”। ਉਹ ਦੱਖਣ-ਪੱਛਮੀ ਸਿਡਨੀ ਦੇ ਕੇਂਦਰਾਂ ਵਾਲੇ ਇਲਾਕਿਆਂ ਦੇ ਦੁਆਲੇ ਸਟੀਲ ਦੀ ਰਿੰਗ ਲਗਾਉਣ ਦੇ ਵਿਚਾਰ ਦੇ ਵੀ ਖ਼ਿਲਾਫ਼ ਹੈ।ਬੇਰੇਜਿਕਲਿਅਨ ਨੇ ਕਿਹਾ ਕਿ ਪੱਛਮੀ ਅਤੇ ਦੱਖਣ-ਪੱਛਮੀ ਸਿਡਨੀ ਵਿਚ ਅੱਠ ਸਥਾਨਕ ਸਰਕਾਰੀ ਖੇਤਰਾਂ ਵਿਚ ਲੱਗੀਆਂ ਮੌਜੂਦਾ ਪਾਬੰਦੀਆਂ ਨੇ ਨਵੇਂ ਸੰਕਰਮਣਾਂ ਨੂੰ ਹੋਰ ਵਧਣ ਤੋਂ ਰੋਕਿਆ ਹੈ। ਉਹਨਾਂ ਮੁਤਾਬਕ,“ਇਸ ਨਾਲ ਸਾਨੂੰ ਇਹ ਦੇਖਣ ਦਾ ਮੌਕਾ ਮਿਲਦਾ ਹੈ ਕਿ ਸਤੰਬਰ ਅਤੇ ਅਕਤੂਬਰ ਵਿੱਚ ਲੋਕ ਕੀ ਕਰ ਸਕਦੇ ਹਨ ਪਰ ਇਹ ਯਕੀਨੀ ਬਣਾਉਣਾ ਵੀ ਮਹੱਤਵਪੂਰਨ ਹੈ ਕਿ ਅਸੀਂ ਟੀਕਾ ਮੁਹੱਈਆ ਕਰੀਏ, ਖਾਸ ਕਰਕੇ ਮੁੱਖ ਕਰਮਚਾਰੀ ਸਮੂਹਾਂ ਵਿੱਚ ਪ੍ਰਸਾਰ ਨੂੰ ਘਟਾਉਣ ਲਈ।” 

ਪੜ੍ਹੋ ਇਹ ਅਹਿਮ ਖ਼ਬਰ-  CDC ਦੇ ਅੰਕੜਿਆਂ ਮੁਤਾਬਕ ਟੀਕਾਕਰਣ ਕੀਤੇ ਗਏ 99.99% ਲੋਕਾਂ 'ਚ ਕੋਵਿਡ ਦਾ ਖਤਰਾ ਨਾਮਾਤਰ

ਗੁਆਂਢੀ ਰਾਜ ਕੁਈਨਜ਼ਲੈਂਡ ਵਿਚ ਪੁਲਸ ਨੇ ਐਨਐਸਡਬਲਊ ਦੇ ਨਾਲ ਲੱਗਦੇ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਵਸਨੀਕਾਂ ਨੂੰ  ਸਰਹੱਦੀ ਪਾਬੰਦੀਆਂ ਦੇ ਵਧੇਰੇ ਸਖ਼ਤ ਹੋਣ ਦੀ ਉਮੀਦ ਕਰਨ ਦੀ ਚਿਤਾਵਨੀ ਦਿੱਤੀ ਹੈ। ਕੁਈਨਜ਼ਲੈਂਡ ਦੇ ਡਿਪਟੀ ਪੁਲਸ ਕਮਿਸ਼ਨਰ ਸਟੀਵਨ ਗੋਲਸ਼ਚੇਵਸਕੀ ਨੇ ਕਿਹਾ ਕਿ ਵਸਨੀਕ ਸਥਿਤੀ ਤੋਂ ਜਾਣੂ ਹੋਣਗੇ ਅਤੇ ਜਦੋਂ ਤੱਕ ਬਿਲਕੁਲ ਜ਼ਰੂਰੀ ਨਾ ਹੋਵੇ ਯਾਤਰਾ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ,“ਅਸੀਂ ਉਥੇ ਕਾਰਜਸ਼ੀਲ ਸਮਰੱਥਾਵਾਂ ਨੂੰ ਵਧਾਵਾਂਗੇ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਅਸੀਂ ਵੱਡੀ ਗਿਣਤੀ ਵਿੱਚ ਆਉਣ ਵਾਲੇ ਲੋਕਾਂ ਨੂੰ ਰੋਕ ਰਹੇ ਹਾਂ।” ਇਸ ਦੌਰਾਨ, ਵਿਕਟੋਰੀਆ ਰਾਜ ਨੇ ਸਥਾਨਕ ਤੌਰ 'ਤੇ 20 ਨਵੇਂ ਕੋਵਿਡ-19 ਕੇਸ ਦਰਜ ਕੀਤੇ।

ਨੋਟ- ਆਸਟ੍ਰੇਲੀਆ ਵਿਚ ਵੱਧਦੇ ਕੋਰੋਨਾ ਮਾਮਲੇ ਚਿੰਤਾ ਦਾ ਵਿਸ਼ਾ,  ਕੁਮੈਂਟ ਕਰ ਦਿਓ ਰਾਏ।


Vandana

Content Editor

Related News