ਆਸਟ੍ਰੇਲੀਆ : ਜੰਗਲੀ ਅੱਗ ਕਾਰਨ NSW ''ਚ ਸਕੂਲ-ਦਫਤਰ ਬੰਦ

12/19/2019 3:01:43 PM

ਸਿਡਨੀ— ਆਸਟ੍ਰੇਲੀਆ 'ਚ ਇਸ ਸੀਜ਼ਨ ਦੀ ਦੂਜੀ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ ਜੰਗਲੀ ਅੱਗ ਨੇ ਸਿਡਨੀ ਸ਼ਹਿਰ ਨੂੰ ਘੇਰ ਲਿਆ ਹੈ। ਇਸ ਸਮੇਂ ਸਿਡਨੀ ਦੇ ਚਾਰੋਂ ਪਾਸਿਓਂ 100 ਥਾਵਾਂ 'ਤੇ ਜੰਗਲ 'ਚ ਅੱਗ ਲੱਗੀ ਹੈ। ਸਿਡਨੀ ਧੂੰਏਂ ਨਾਲ ਬੁਰੀ ਤਰ੍ਹਾਂ ਭਰਿਆ ਹੋਇਆ ਹੈ। ਕੰਗਾਰੂ ਬੋਇਡ ਨੈਸ਼ਨਲ ਪਾਰਕ 'ਚੋਂ ਤਾਂ ਕੰਗਾਰੂ ਤੇ ਹੋਰ ਜਾਨਵਰ ਜਾਨ ਬਚਾਉਣ ਲਈ ਇੱਧਰ-ਉੱਧਰ ਦੌੜ ਰਹੇ ਹਨ।
PunjabKesari

ਪੂਰੇ ਸਿਡਨੀ 'ਚ ਭਰਿਆ ਕਾਲਾ ਧੂੰਆਂ
ਸਿਡਨੀ ਦੇ ਚਾਰੋਂ ਪਾਸੇ ਜੰਗਲੀ ਅੱਗ ਕਾਰਨ ਸ਼ਹਿਰ ਕਾਲੇ ਧੂੰਏਂ ਨਾਲ ਭਰ ਗਿਆ ਹੈ। ਇਸ ਕਾਰਨ ਵਿਜ਼ੀਬਿਲਟੀ ਵੀ ਕਾਫੀ ਘੱਟ ਹੋ ਗਈ ਹੈ। ਲੋਕਾਂ ਦੀ ਸਿਹਤ ਨੂੰ ਵੀ ਸਮੱਸਿਆ ਹੋ ਰਹੀ ਹੈ।
ਨਿਊ ਸਾਊਥ ਵੇਲਜ਼ ਪੂਰੀ ਤਰ੍ਹਾਂ ਬੰਦ—
ਨਿਊ ਸਾਊਥ ਵੇਲਜ਼ 'ਚ ਫਾਇਰ ਫਾਈਟਰ ਵਿਭਾਗ ਦੇ ਕਰਮਚਾਰੀਆਂ ਨੇ ਦੁਕਾਨਾਂ, ਸਰਕਾਰੀ ਦਫਤਰਾਂ, ਸਕੂਲ, ਬਾਜ਼ਾਰ ਆਦਿ ਸਭ ਬੰਦ ਕਰਵਾ ਦਿੱਤੇ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ।
ਸਿਡਨੀ ਤੋਂ 190 ਕਿਲੋਮੀਟਰ ਤਕ ਧੂੰਏਂ ਦਾ ਪ੍ਰਭਾਵ-
ਸਿਡਨੀ ਤੋਂ 190 ਕਿਲੋਮੀਟਰ ਦੂਰ ਸੋਹਲਹੈਵਨ ਨਾਮਕ ਤਟੀ ਸ਼ਹਿਰ ਖਾਲੀ ਕਰਵਾ ਲਿਆ ਗਿਆ ਹੈ ਕਿਉਂਕਿ ਇੱਥੇ ਧੂੰਏਂ ਦਾ ਅਸਰ ਬਹੁਤ ਹੈ। ਉੱਥੇ ਦੀ ਮੇਅਰ ਅਮਾਂਡਾ ਫਿੰਡਲੇ ਨੇ ਦੱਸਿਆ ਕਿ ਅਸੀਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਲਈ ਕਿਹਾ ਹੈ।
6 ਲੋਕਾਂ ਦੀ ਮੌਤ ਤੇ 680 ਘਰ ਝੁਲਸੇ—
ਆਸਟ੍ਰੇਲੀਆ ਦੇ ਜੰਗਲਾਂ 'ਚ ਫੈਲੀ ਅੱਗ ਕਾਰਨ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਤਕਰੀਬਨ 680 ਘਰ ਸੜ ਕੇ ਸਵਾਹ ਹੋ ਚੁੱਕੇ ਹਨ। ਇਹ ਹੀ ਨਹੀਂ ਤਕਰੀਬਨ 30 ਲੱਖ ਏਕੜ ਜੰਗਲ ਕੋਲੇ 'ਚ ਤਬਦੀਲ ਹੋ ਚੁੱਕਾ ਹੈ।  ਸਿਡਨੀ 'ਚ 1700 ਤੋਂ ਵਧੇਰੇ ਫਾਇਰ ਫਾਈਟਰਜ਼ ਤਾਇਨਾਤ ਹਨ। ਅੱਗ ਨਾਲ ਲੜਨ ਲਈ ਇੰਨੇ ਕਰਮਚਾਰੀ ਘੱਟ ਹਨ ਕਿਉਂਕਿ ਇੱਥੇ ਤਕਰੀਬਨ 50 ਲੱਖ ਲੋਕ ਰਹਿੰਦੇ ਹਨ, ਜਿਨ੍ਹਾਂ ਨੂੰ ਸੁਰੱਖਿਆ ਦੇਣਾ ਬਹੁਤ ਜ਼ਰੂਰੀ ਹੈ।


Related News