ਸ਼ਰਣਾਰਥੀ ਬਿੱਲ : ਵਿਰੋਧ ਕਰਕੇ ਮੂਧੇ ਮੂੰਹ ਡਿੱਗੀ ਆਸਟ੍ਰੇਲੀਆਈ ਸਰਕਾਰ

Tuesday, Feb 12, 2019 - 07:32 PM (IST)

ਸ਼ਰਣਾਰਥੀ ਬਿੱਲ : ਵਿਰੋਧ ਕਰਕੇ ਮੂਧੇ ਮੂੰਹ ਡਿੱਗੀ ਆਸਟ੍ਰੇਲੀਆਈ ਸਰਕਾਰ

ਕੈਨਬਰਾ— ਆਸਟ੍ਰੇਲੀਆ ਦੀ ਸੱਤਾਧਾਰੀ ਪਾਰਟੀ ਨੂੰ ਸੰਸਦ 'ਚ ਮੰਗਲਵਾਰ ਨੂੰ ਸ਼ਰਣਾਰਥੀਆਂ ਨਾਲ ਜੁੜੇ ਇਕ ਬਿੱਲ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਅਸਲ 'ਚ ਸ਼ਰਣਾਰਥੀਆਂ ਨੂੰ ਆਸਾਨੀ ਨਾਲ ਆਸਟ੍ਰੇਲੀਆ ਦੇ ਹਸਪਤਾਲਾਂ 'ਚ ਇਲਾਜ ਦੇਣ ਵਾਲੇ ਇਸ ਬਿੱਲ ਨੂੰ ਪਾਸ ਕਰਨ ਲਈ ਦੇਸ਼ ਦੀ ਵਿਰੋਧੀ ਪਾਰਟੀ ਨੇ ਛੋਟੀਆਂ ਪਾਰਟੀਆਂ ਤੇ ਆਜ਼ਾਦ ਸੰਸਦ ਮੈਂਬਰਾਂ ਨਾਲ ਹੱਥ ਮਿਲਾ ਲਿਆ।

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੀ ਸੱਤਾਧਾਰੀ ਸਰਕਾਰ ਦਾ ਤਰਕ ਸੀ ਕਿ ਇਸ ਬਿੱਲ ਨਾਲ ਆਸਟ੍ਰੇਲੀਆ ਦੇ ਸਖਤ ਸ਼ਰਣਾਰਥੀ ਕਾਨੂੰਨ ਕਮਜ਼ੋਰ ਹੋਣਗੇ। ਇਹ ਬਿੱਲ ਹਾਊਸ ਆਫ ਰਿਪ੍ਰਜੇਂਟੇਟਿਵ 'ਚ 75-74 ਵੋਟਾਂ ਨਾਲ ਪਾਸ ਹੋਇਆ। ਇਹ ਬਿੱਲ ਨੌਕਰਸ਼ਾਹਾਂ ਦੀ ਥਾਂ ਡਾਕਟਰਾਂ ਨੂੰ ਇਹ ਤੈਅ ਕਰਨ ਦਾ ਅਧਿਕਾਰ ਦਿੰਦਾ ਹੈ ਕਿ ਸ਼ਰਣਾਰਥੀ ਕੈਂਪਾਂ ਦਾ ਕਿਹੜਾ ਵਿਅਕਤੀ ਇਲਾਜ ਲਈ ਆਸਟ੍ਰੇਲੀਆ ਪਹੁੰਚ ਸਕਦਾ ਹੈ।


author

Baljit Singh

Content Editor

Related News