ਆਸਟ੍ਰੇਲੀਆ ਦੇ ਖੋਜੀਆਂ ਦੀ ਚਿਤਾਵਨੀ-ਰੋਜ਼ ਨਾ ਖਾਓ ਆਂਡੇ, ਇਨ੍ਹਾਂ ਬੀਮਾਰੀਆਂ ਦਾ ਵਧੇਗਾ ਖ਼ਤਰਾ

11/17/2020 6:09:20 PM

ਮੈਲਬੌਰਨ (ਬਿਊਰੋ): ਅਕਸਰ ਕਿਹਾ ਜਾਂਦਾ ਹੈ ਕਿ 'ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ'। ਹੁਣ ਵੀ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਆਸਟ੍ਰੇਲੀਆਈ ਖੋਜ ਵਿਚ ਖੁਲਾਸਾ ਹੋਇਆ ਹੈ ਕਿ ਰੋਜ਼ ਇਕ ਆਂਡਾ ਖਾਣ ਨਾਲ ਟਾਇਪ-2 ਡਾਇਬੀਟੀਜ਼ ਦਾ ਖਤਰਾ 60 ਫੀਸਦੀ ਤੱਕ ਵੱਧ ਜਾਂਦਾ ਹੈ। ਆਸਟ੍ਰੇਲੀਆ ਦੇ ਸ਼ੋਧ ਕਰਤਾਵਾਂ ਨੇ 8,545 ਚੀਨੀ ਨੌਜਵਾਨਾਂ 'ਤੇ ਕੀਤੇ ਸ਼ੋਧ ਵਿਚ ਪਾਇਆ ਕਿ ਜ਼ਿਆਦਾ ਮਾਤਰਾ ਵਿਚ ਆਂਡੇ ਖਾਣ ਅਤੇ ਸਰੀਰ ਵਿਚ ਹਾਈ ਬਲੱਡ ਸ਼ੂਗਰ ਦੇ ਪੱਧਰ ਦੇ ਵਿਚ ਸਕਰਾਤਮਕ ਸੰਬੰਧ ਹੈ। 

ਦੁਨੀਆ ਭਰ ਵਿਚ ਆਂਡੇ ਨੂੰ ਬਹੁਤ ਫਾਇਦੇਮੰਦ ਅਤੇ ਪੋਸ਼ਕ ਤੱਤ ਨਾਲ ਭਰਪੂਰ ਮੰਨਿਆ ਜਾਂਦਾ ਹੈ। ਇਹੀ ਨਹੀਂ ਉਸ ਨੂੰ ਇਕ 'ਸਿਹਤਮੰਦ ਫਾਸਟ ਫੂਡ' ਦੇ ਰੂਪ ਵਿਚ ਵਧਾਵਾ ਦਿੱਤਾ ਜਾਂਦਾ ਹੈ। ਇਹੀ ਆਂਡਾ ਹੁਣ ਸ਼ੂਗਰ 'ਤੇ ਸ਼ੋਧ ਕਰਨ ਵਾਲਿਆਂ ਦੇ ਲਈ ਪਹੇਲੀ ਬਣ ਗਿਆ ਹੈ। ਇਸ ਤੋਂ ਪਹਿਲਾਂ ਕੀਤੇ ਸ਼ੋਧ ਵਿਚ ਕਿਹਾ ਗਿਆ ਸੀ ਕਿ ਰੋਜ਼ ਆਂਡਾ ਖਾਣ ਨਾਲ ਡਾਇਬੀਟੀਜ਼ ਨਹੀਂ ਹੁੰਦੀ ਹੈ ਪਰ ਹੁਣ ਤਾਜ਼ਾ ਸ਼ੋਧ ਵਿਚ ਇਹ ਦਾਅਵਾ ਪਲਟ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਪੜ੍ਹਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਗਿਰਾਵਟ

ਡਾਇਬੀਟੀਜ਼ ਦੇ ਇਲਾਜ 'ਤੇ 760 ਅਰਬ ਡਾਲਰ ਦਾ ਖਰਚ
ਤਾਜ਼ਾ ਸ਼ੋਧ ਵਿਚ ਕਿਹਾ ਗਿਆ ਹੈ ਕਿ ਰੋਜ਼ ਇਕ ਆਂਡਾ ਖਾਣ ਨਾਲ ਤੁਹਾਡਾ ਅਜਿਹੀ ਸਥਿਤੀ ਵਿਚ ਪਹੁੰਚਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਜੋ ਕਿਸੇ ਵਿਅਕਤੀ ਵਿਚ ਅਕਸਰ ਬਹੁਤ ਜ਼ਿਆਦਾ ਸ਼ੂਗਰ ਪੱਧਰ ਹੋਣ 'ਤੇ ਹੁੰਦਾ ਹੈ। ਸਾਊਥ ਆਸਟ੍ਰੇਲੀਆ ਯੂਨੀਵਰਸਿਟੀ ਦੇ ਸ਼ੋਧਕਰਤਾ ਡਾਕਟਰ ਮਿੰਗ ਲੀ ਨੇ ਕਿਹਾ,''ਡਾਇਬੀਟੀਜ਼ ਅਤੇ ਆਂਡਿਆ ਦੇ ਵਿਚ ਸੰਬੰਧ ਨੂੰ ਲੈ ਕੇ ਅਕਸਰ ਬਹਿਸ ਹੁੰਦੀ ਰਹਿੰਦੀ ਹੈ ਪਰ ਇਸ ਸ਼ੋਧ ਦਾ ਉਦੇਸ਼ ਕਿਸੇ ਇਨਸਾਨ ਦੇ ਲੰਬੇਂ ਸਮੇਂ ਤੱਕ ਆਂਡੇ ਨੂੰ ਖਾਣ ਅਤੇ ਉਸ ਦੇ ਡਾਇਬੀਟੀਜ਼ ਹੋਣ ਦੇ ਖਤਰੇ ਦੇ ਬਾਰੇ ਵਿਚ ਮੁਲਾਂਕਣ ਕਰਨਾ ਸੀ।''

ਇਸ ਸ਼ੋਧ ਵਿਚ ਖਾਸ ਤੌਰ 'ਤੇ ਚੀਨ ਦੇ ਲੋਕਾਂ 'ਤੇ ਫੋਕਸ ਕੀਤਾ ਗਿਆ ਸੀ ਜੋ ਰਵਾਇਤੀ ਭੋਜਨ ਅਤੇ ਸਬਜ਼ੀਆਂ ਖਾਣਾ ਛੱਡ ਕੇ ਆਂਡੇ, ਮਾਂਸ ਅਤੇ ਸਨੈਕਸ ਖਾ ਰਹੇ ਹਨ। ਸਾਲ 1991 ਤੋਂ ਲੈਕੇ 2009 ਦੇ ਵਿਚ ਚੀਨ ਵਿਚ ਲੋਕਾਂ ਦੇ ਆਂਡੇ ਖਾਣ ਦੀ ਗਿਣਤੀ ਵੱਧ ਕੇ ਦੁੱਗਣੀ ਹੋ ਗਈ। ਸਾਲ 1991-93 ਵਿਚ ਜਿੱਥੇ ਲੋਕ 16 ਗ੍ਰਾਮ ਆਂਡੇ ਖਾਂਦੇ ਸਨ ਉੱਥੇ ਸਾਲ 2000-04 ਦੇ ਵਿਚ 26 ਗ੍ਰਾਮ ਅਤੇ ਸਾਲ 2009 ਵਿਚ ਇਹ ਗਿਣਤੀ ਵੱਧ ਕੇ 31 ਗ੍ਰਾਮ ਹੋ ਗਈ। ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ ਸਿਰਫ ਡਾਇਬੀਟੀਜ਼ ਦੇ ਇਲਾਜ 'ਤੇ 760 ਅਰਬ ਡਾਲਰ ਖਰਚ ਹੁੰਦਾ ਹੈ ਜੋ ਸਿਹਤ 'ਤੇ ਕੁੱਲ ਖਰਚ ਦਾ 10 ਫੀਸਦੀ ਹੈ।


Vandana

Content Editor

Related News