ਆਸਟ੍ਰੇਲੀਆਈ ਪੁਲਸ ਨੇ ਚੀਨੀ ਅਪਰਾਧ ਸਿੰਡੀਕੇਟ ਲਈ ਕਰੋੜਾਂ ਦੀ ਧੋਖਾਧੜੀ ਦੇ ਦੋਸ਼ 'ਚ 7 ਲੋਕਾਂ 'ਤੇ ਲਗਾਏ ਦੋਸ਼

Thursday, Oct 26, 2023 - 05:57 PM (IST)

ਆਸਟ੍ਰੇਲੀਆਈ ਪੁਲਸ ਨੇ ਚੀਨੀ ਅਪਰਾਧ ਸਿੰਡੀਕੇਟ ਲਈ ਕਰੋੜਾਂ ਦੀ ਧੋਖਾਧੜੀ ਦੇ ਦੋਸ਼ 'ਚ 7 ਲੋਕਾਂ 'ਤੇ ਲਗਾਏ ਦੋਸ਼

ਮੈਲਬੌਰਨ (ਪੋਸਟ ਬਿਊਰੋ)- ਆਸਟ੍ਰੇਲੀਆਈ ਅਧਿਕਾਰੀਆਂ ਨੇ ਚੀਨੀ ਅਪਰਾਧ ਸਿੰਡੀਕੇਟ ਲਈ ਕਰੋੜਾਂ ਡਾਲਰ ਦੀ ਧੋਖਾਧੜੀ ਕਰਨ ਦੇ ਮਾਮਲੇ ਵਿੱਚ 7 ਵਿਅਕਤੀਆਂ 'ਤੇ ਦੋਸ਼ ਲਾਏ ਹਨ। ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਗ੍ਰਿਫ਼ਤਾਰੀਆਂ 14 ਮਹੀਨਿਆਂ ਦੀ ਜਾਂਚ ਤੋਂ ਬਾਅਦ ਹੋਈਆਂ ਹਨ, ਜਿਸ ਵਿੱਚ ਕਈ ਆਸਟ੍ਰੇਲੀਆਈ ਏਜੰਸੀਆਂ ਅਤੇ ਯੂ.ਐੱਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਇਤਿਹਾਸ ਦੀ ਸਭ ਤੋਂ ਗੁੰਝਲਦਾਰ ਮਨੀ ਲਾਂਡਰਿੰਗ ਜਾਂਚ ਸੀ।

ਪੁਲਸ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਇੱਕ ਦਰਜਨ ਆਊਟਲੇਟਸ, ਚਾਂਗਜਿਆਂਗ ਕਰੰਸੀ ਐਕਸਚੇਂਜ ਨਾਲ ਇੱਕ ਮਨੀ ਰਿਮਿਟੈਂਸ ਚੇਨ, ਲੋਂਗ ਰਿਵਰ ਮਨੀ ਲਾਂਡਰਿੰਗ ਸਿੰਡੀਕੇਟ ਦੁਆਰਾ ਗੁਪਤ ਰੂਪ ਵਿੱਚ ਚਲਾਇਆ ਜਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਚੇਨ ਨੇ ਨਿਯਮਤ ਗਾਹਕਾਂ ਤੋਂ ਅਰਬਾਂ ਡਾਲਰ ਕਾਨੂੰਨੀ ਤੌਰ 'ਤੇ ਟਰਾਂਸਫਰ ਕੀਤੇ, ਪਰ ਇਨ੍ਹਾਂ ਲੈਣ-ਦੇਣ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ 229 ਮਿਲੀਅਨ ਆਸਟ੍ਰੇਲੀਅਨ ਡਾਲਰ (144 ਮਿਲੀਅਨ ਡਾਲਰ) ਦਾ ਗੈਰ ਕਾਨੂੰਨੀ ਟ੍ਰਾਂਸਫਰ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਿਡਨੀ ਵਿੱਚ ਕੋਵਿਡ-19 ਤਾਲਾਬੰਦੀ ਦੌਰਾਨ ਉਹਨਾਂ ਨੂੰ ਕੰਪਨੀ 'ਤੇ ਸ਼ੱਕ ਹੋਇਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਖ਼ਿਲਾਫ਼ ਕੈਨੇਡਾ ਨੂੰ ਹੁਣ ਮਿਲਿਆ ਨਿਊਜ਼ੀਲੈਂਡ ਦਾ ਸਾਥ, ਸਾਰੇ 'ਫਾਈਵ ਆਈਜ਼' ਦੇਸ਼ ਹੋਏ ਇਕਜੁੱਟ

ਆਸਟ੍ਰੇਲੀਆਈ ਫੈਡਰਲ ਦੇ ਇੱਕ ਸਹਾਇਕ ਕਮਿਸ਼ਨਰ ਸਟੀਫਨ ਡੈਮੇਟੋ ਨੇ ਕਿਹਾ,"ਜਦੋਂ ਕਿ ਸਿਡਨੀ ਦਾ ਜ਼ਿਆਦਾਤਰ ਹਿੱਸਾ ਬੰਦ ਸੀ ਉਦੋਂ ਸਾਡੇ ਮਨੀ ਲਾਂਡਰਿੰਗ ਜਾਂਚਕਰਤਾਵਾਂ ਨੇ ਦੇਖਿਆ ਕਿ ਖੇਤਰ ਵਿਚ ਚਾਂਗਜਿਆਂਗ ਕਰੰਸੀ ਐਕਸਚੇਂਜ ਖੋਲ੍ਹਿਆ ਗਿਆ ਹੈ ਅਤੇ ਨਵੇਂ ਅਤੇ ਮੌਜੂਦਾ ਸ਼ਾਪਫਰੰਟ ਨੂੰ ਅੱਪਡੇਟ ਕੀਤਾ ਗਿਆ ਹੈ, ਤਾਂ ਸਾਨੂੰ ਥੋੜ੍ਹਾ ਸ਼ੱਕ ਹੋਇਆ"। ਬੁੱਧਵਾਰ ਨੂੰ 300 ਤੋਂ ਵੱਧ ਅਧਿਕਾਰੀਆਂ ਨੇ ਦੇਸ਼ ਭਰ ਵਿੱਚ 20 ਛਾਪੇ ਮਾਰੇ ਅਤੇ ਲੱਖਾਂ ਡਾਲਰ ਦੇ ਲਗਜ਼ਰੀ ਘਰਾਂ ਅਤੇ ਵਾਹਨਾਂ ਨੂੰ ਜ਼ਬਤ ਕੀਤਾ। 4 ਚੀਨੀ ਨਾਗਰਿਕਾਂ ਅਤੇ 3 ਆਸਟ੍ਰੇਲੀਆਈ ਨਾਗਰਿਕਾਂ ਨੇ ਵੀਰਵਾਰ ਨੂੰ ਮੈਲਬੌਰਨ ਦੀ ਇੱਕ ਅਦਾਲਤ ਵਿੱਚ ਆਪਣੀ ਪਹਿਲੀ ਪੇਸ਼ੀ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੇ ਪੁਲਾੜ 'ਚ ਭੇਜਿਆ ਆਪਣਾ ਸਭ ਤੋਂ ਘੱਟ ਉਮਰ ਦਾ ਚਾਲਕ ਦਲ 

ਪੁਲਸ ਨੇ ਕਿਹਾ ਕਿ ਸਿੰਡੀਕੇਟ ਨੇ ਆਪਣੇ ਅਪਰਾਧਿਕ ਗਾਹਕਾਂ ਨੂੰ ਜਾਅਲੀ ਕਾਰੋਬਾਰੀ ਕਾਗਜ਼ਾਤ, ਜਿਵੇਂ ਕਿ ਝੂਠੇ ਚਲਾਨ ਅਤੇ ਬੈਂਕ ਸਟੇਟਮੈਂਟਾਂ ਬਣਾਉਣ ਬਾਰੇ ਸਿਖਲਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲਾਂਡਰ ਕੀਤੀ ਗਈ ਰਾਸ਼ੀ ਵਿੱਚੋਂ ਕੁਝ ਸਾਈਬਰ ਘੁਟਾਲਿਆਂ, ਨਾਜਾਇਜ਼ ਵਸਤੂਆਂ ਦੀ ਤਸਕਰੀ ਅਤੇ ਹਿੰਸਕ ਅਪਰਾਧਾਂ ਤੋਂ ਆਈ ਸੀ। ਡੈਮੇਟੋ ਨੇ ਕਿਹਾ ਕਿ ਸਿੰਡੀਕੇਟ ਨੇ 200,000 ਆਸਟ੍ਰੇਲੀਅਨ ਡਾਲਰ (126,000 ਡਾਲਰ) ਦੇ ਜਾਅਲੀ ਪਾਸਪੋਰਟ ਵੀ ਖਰੀਦੇ ਸਨ, ਜੇ ਉਨ੍ਹਾਂ ਦੇ ਮੈਂਬਰਾਂ ਨੂੰ ਦੇਸ਼ ਤੋਂ ਭੱਜਣ ਵਿਚ ਮਦਦ ਕਰ ਸਕਦੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News