ਆਸਟ੍ਰੇਲੀਆਈ ਪੁਲਸ ਨੇ ਜ਼ਬਤ ਕੀਤੀ 1 ਬਿਲੀਅਨ ਡਾਲਰ ਦੀ ਕੋਕੀਨ, 12 ਲੋਕ ਗ੍ਰਿਫ਼ਤਾਰ

Saturday, Mar 04, 2023 - 12:21 PM (IST)

ਆਸਟ੍ਰੇਲੀਆਈ ਪੁਲਸ ਨੇ ਜ਼ਬਤ ਕੀਤੀ 1 ਬਿਲੀਅਨ ਡਾਲਰ ਦੀ ਕੋਕੀਨ, 12 ਲੋਕ ਗ੍ਰਿਫ਼ਤਾਰ

ਸਿਡਨੀ (ਬਿਊਰੋ) ; ਪੱਛਮੀ ਆਸਟ੍ਰੇਲੀਆ ਵਿਚ ਪੁਲਸ ਨੇ 2.4 ਟਨ ਕੋਕੀਨ ਨੂੰ ਆਸਟ੍ਰੇਲੀਆ ਵਿਚ ਦਾਖਲ ਹੋਣ ਤੋਂ ਰੋਕਿਆ ਹੈ ਅਤੇ ਇਹ ਆਸਟ੍ਰੇਲੀਆ ਦੇ ਇਤਿਹਾਸ ਵਿਚ ਹੁਣ ਤੱਕ ਦੀ ਡਰੱਗ ਦੀ ਸਭ ਤੋਂ ਵੱਡੀ ਖੇਪ ਹੈ। ਅਧਿਕਾਰੀਆਂ ਨੇ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਦਰਾਮਦ ਦੇ ਸਬੰਧ ਵਿੱਚ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਭਾਰੀ ਮਾਤਰਾ ਵਿਚ ਬਰਾਮਦ ਡਰੱਗ ਆਸਟ੍ਰੇਲੀਆ ਦੀ ਸਾਲਾਨਾ ਖਪਤ ਦੇ ਅੱਧੇ ਹਿੱਸੇ ਨੂੰ ਦਰਸਾਉਂਦੀ ਹੈ ਅਤੇ ਇਸਦਾ ਅੰਦਾਜ਼ਨ ਸਟ੍ਰੀਟ ਮੁੱਲ 1 ਬਿਲੀਅਨ ਡਾਲਰ ਹੈ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ 8 ਤੋਂ 11 ਮਾਰਚ ਤੱਕ ਕਰਨਗੇ ਭਾਰਤ ਦੌਰਾ

ਡਿਟੈਕਟਿਵ ਸੀਨੀਅਰ ਸਾਰਜੈਂਟ ਡੇਵਿਡ ਪਾਮਰ ਨੇ ਦੱਸਿਆ ਕਿ" ਸਾਨੂੰ ਪਤਾ ਲੱਗਾ ਕਿ ਪੱਛਮੀ ਆਸਟ੍ਰੇਲੀਆ ਲਈ ਲਗਭਗ 2.4 ਟਨ ਕੋਕੀਨ ਭੇਜੀ ਜਾ ਰਹੀ ਸੀ। ਕਾਫੀ ਪੜਤਾਲ ਮਗਰੋਂ ਇਸ ਖੇਪ ਨੂੰ ਸਹਿਭਾਗੀ ਏਜੰਸੀਆਂ ਦੁਆਰਾ ਜ਼ਬਤ ਕਰ ਲਿਆ ਗਿਆ। ਨਸ਼ੀਲੇ ਪਦਾਰਥਾਂ ਨੂੰ ਸਮੁੰਦਰ ਤੋਂ ਜ਼ਬਤ ਕਰਨ ਤੋਂ ਬਾਅਦ ਪੁਲਸ ਨੇ ਇਸਨੂੰ ਪਲਾਸਟਰ-ਆਫ-ਪੈਰਿਸ ਨਾਲ ਬਦਲ ਦਿੱਤਾ।  ਡਬਲਯੂਏ ਪੁਲਸ ਨੇ ਕੋਕੀਨ ਨੂੰ ਮੈਕਸੀਕਨ ਕਾਰਟੇਲ ਨਾਲ ਜੋੜਿਆ ਹੈ। ਪੁਲਸ ਨੇ ਕੂਲਗਾਰਡੀ ਵਿੱਚ 2 ਮਿਲੀਅਨ ਡਾਲਰ ਦੀ ਨਕਦੀ ਵੀ ਜ਼ਬਤ ਕੀਤੀ ਹੈ ਜੋ ਇਸ ਕਾਰਵਾਈ ਨਾਲ ਜੁੜੀ ਹੋਈ ਸੀ।

PunjabKesari

PunjabKesari

PunjabKesari

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News