ਭਾਰਤ 'ਚ ਆਸਟ੍ਰੇਲੀਆਈ ਸ਼ਖਸ ਦੀ ਮੌਤ, ਧੀ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ
Sunday, May 09, 2021 - 01:21 PM (IST)
ਸਿਡਨੀ (ਬਿਊਰੋ): ਭਾਰਤ ਵਿਚ ਕੋਰੋਨਾ ਲਾਗ ਦੀ ਬੀਮਾਰੀ ਨੇ ਤਬਾਹੀ ਮਚਾਈ ਹੋਈ ਹੈ। ਇੱਥੇ ਰੋਜ਼ਾਨਾ 4 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਇੱਕ ਆਸਟ੍ਰੇਲੀਆਈ ਸਥਾਈ ਨਿਵਾਸੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਵਿਦੇਸ਼ ਮਾਮਲਿਆਂ ਦੇ ਵਿਭਾਗ ਅਤੇ ਵਪਾਰ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆਈ ਅਧਿਕਾਰੀ ਦੁਖੀ ਪਰਿਵਾਰ ਨਾਲ ਸੰਪਰਕ ਵਿਚ ਹਨ ਪਰ ਉਨ੍ਹਾਂ ਨੇ ਸ਼ਖਸ ਦੀ ਮੌਤ ਦੇ ਹਾਲਾਤ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਬੁਲਾਰੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਆਸਟ੍ਰੇਲੀਆਈ ਸਰਕਾਰ ਇਕ ਆਸਟ੍ਰੇਲੀਆਈ ਸਥਾਈ ਨਿਵਾਸੀ ਦੇ ਪਰਿਵਾਰ ਨੂੰ ਕੌਂਸਲਰ ਸਹਾਇਤਾ ਪ੍ਰਦਾਨ ਕਰ ਰਹੀ ਹੈ, ਜਿਸ ਦੀ ਮੌਤ ਦੀ ਸੂਚਨਾ ਭਾਰਤ ਵਿਚ ਸਾਡੇ ਹਾਈ ਕਮਿਸ਼ਨ ਨੂੰ ਦਿੱਤੀ ਗਈ ਹੈ।" ਭਾਰਤ ਵਿਚ ਆਸਟ੍ਰੇਲੀਆ ਦਾ ਹਾਈ ਕਮਿਸ਼ਨ ਅਤੇ ਕੌਂਸਲੇਟ ਭਾਰਤ ਵਿਚ ਲੋੜਵੰਦ ਆਸਟ੍ਰੇਲੀਆਈ ਲੋਕਾਂ ਦੀ ਸਹਾਇਤਾ ਕਰ ਰਹੇ ਹਨ।ਵਿਦੇਸ਼ ਮੰਤਰੀ ਮੈਰੀਜ ਪੇਨੇ ਨੇ ਕੱਲ੍ਹ ਮੌਤ ਦੀ ਪੁਸ਼ਟੀ ਕੀਤੀ ਪਰ ਸ਼ਖਸ ਦੀ ਮੌਤ ਦੇ ਹਾਲਾਤ ਦਾ ਵੇਰਵਾ ਨਹੀਂ ਦਿੱਤਾ। ਪੇਨੇ ਨੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਜਤਾਈ।
ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਆਫ਼ਤ : ਭਾਰਤ ’ਚ ਫਸੇ 173 ਆਸਟ੍ਰੇਲੀਆਈ ਬੱਚੇ, ਮਾਪੇ ਸਰਕਾਰ ਨੂੰ ਲਾ ਰਹੇ ਗੁਹਾਰ
ਸਿਡਨੀ ਦੀ ਇਕ ਔਰਤ ਜਿਸ ਨੇ ਖੁਦ ਨੂੰ ਆਦਮੀ ਦੀ ਧੀ ਦੱਸਿਆ, ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਭਾਰਤ ਵਿਚ ਕੋਵਿਡ-19 ਪੀੜਤ ਹੋ ਗਏ ਸਨ ਅਤੇ ਦਾਅਵਾ ਕੀਤਾ ਕਿ ਦਿੱਲੀ ਵਿਚ ਆਸਟ੍ਰੇਲੀਆਈ ਹਾਈ ਕਮਿਸ਼ਨ ਨੇ ਮੇਰੀ ਮਾਂ ਨੂੰ ਇੱਕ ਵਾਰ ਬੁਲਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ। ਬਹੁਤ ਭਾਰੀ ਦਿਲ ਅਤੇ ਦਰਦ ਨਾਲ ਮੈਨੂੰ ਤੁਹਾਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਮੇਰੇ ਪਿਤਾ ਦੀ ਮੌਤ ਹੋ ਗਈ ਹੈ। ਹੁਣ ਮੇਰੇ ਕੋਲ ਸਿਰਫ ਮੇਰੀ ਮਾਂ ਹੈ, ਜਿਸ ਕੋਲ ਆਪਣੇ ਬੱਚਿਆਂ ਕੋਲ ਵਾਪਸ ਆਉਣ ਦਾ ਕੋਈ ਰਸਤਾ ਨਹੀਂ ਹੈ। ਆਸਟ੍ਰੇਲੀਆਈ ਸਰਕਾਰ ਨੇ ਮੇਰੀ ਮਾਂ ਨੂੰ ਭਾਰਤ ਵਿਚ ਹੀ ਛੱਡ ਦਿੱਤਾ ਹੈ।
ਸੋਸ਼ਲ ਮੀਡੀਆ 'ਤੇ ਪਾ ਕੇ ਹਟਾਈ ਗਈ ਆਪਣੀ ਪੋਸਟ ਵਿਚ, ਔਰਤ ਨੇ ਆਪਣੀ ਮਾਂ ਨੂੰ ਆਸਟ੍ਰੇਲੀਆ ਵਾਪਸ ਲਿਆਉਣ ਵਿਚ ਸਹਾਇਤਾ ਦੀ ਬੇਨਤੀ ਕੀਤੀ ਹੈ। ਔਰਤ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਮੌਰੀਸਨ ਸਰਕਾਰ ਵੱਲੋਂ ਯਾਤਰਾ ਪਾਬੰਦੀ ਲਾਏ ਜਾਣ ਦੇ ਤਿੰਨ ਦਿਨਾਂ ਬਾਅਦ ਉਸ ਦੇ ਪਿਤਾ ਦੀ ਨਵੀਂ ਦਿੱਲੀ ਦੇ ਹਸਪਤਾਲ ਵਿਚ ਮੌਤ ਹੋ ਗਈ।ਔਰਤ ਆਪਣੇ ਭਰਾ ਅਤੇ ਮਾਂ ਨਾਲ ਇੱਕ ਆਸਟ੍ਰੇਲੀਆਈ ਨਾਗਰਿਕ ਹੈ। ਗੌਰਤਲਬ ਹੈ ਕਿ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਸਬੰਧਤ 401,078 ਨਵੇਂ ਕੇਸ ਅਤੇ 4187 ਮੌਤਾਂ ਦਰਜ ਹੋਈਆਂ ਹਨ।
ਨੋਟ- ਭਾਰਤ 'ਚ ਆਸਟ੍ਰੇਲੀਆਈ ਸ਼ਖਸ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।