ਭਾਰਤ ਅਤੇ ਉੱਥੇ ਫਸੇ ਆਸਟ੍ਰੇਲੀਆਈ ਲੋਕਾਂ ਦੀ ਮਦਦ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ : ਕੈਰਨ ਐਂਡ੍ਰਿਊਜ਼
Tuesday, Apr 27, 2021 - 03:01 PM (IST)

ਸਿਡਨੀ (ਬਿਊਰੋ):: ਆਸਟ੍ਰੇਲੀਆ ਦੇ ਘਰੇਲੂ ਮਾਮਲਿਆਂ ਦੇ ਮੰਤਰੀ ਕੈਰਨ ਐਂਡ੍ਰਿਊਜ਼ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਭਾਰਤ ਕੋਰੋਨਾ ਦੇ ਇਨਫੈਕਸ਼ਨ ਅਤੇ ਉਸ ਤੋਂ ਹੋਣ ਵਾਲੀਆਂ ਮੌਤਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ।ਇਸ ਸਮੇਂ ਭਾਰਤ ਦੀ ਮਦਦ ਕਰਨਾ ਸਾਡੀ ਪੂਰੀ ਜ਼ਿੰਮੇਵਾਰੀ ਬਣਦੀ ਹੈ। ਇਸ ਦੇ ਨਾਲ ਹੀ ਸਾਡੀ ਸਰਕਾਰ ਇਹ ਵੀ ਸੋਚ ਰਹੀ ਹੈ ਕਿ ਭਾਰਤ ਵਿਚ ਜਿਹੜੇ 8000 ਦੇ ਕਰੀਬ ਆਸਟ੍ਰੇਲੀਆਈ ਲੋਕ ਫਸੇ ਹੋਏ ਹਨ, ਸਾਨੂੰ ਉਨ੍ਹਾਂ ਬਾਰੇ ਸੋਚਣਾ ਹੋਵੇਗਾ ਅਤੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਮੁਸੀਬਤ ਵਿਚੋਂ ਕੱਢਣ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੀ। ਇਸ ਲਈ ਆਸਟ੍ਰੇਲੀਆਈ ਸਰਕਾਰ ਇਸ ਬਾਬਤ ਵੀ ਪੂਰਾ ਧਿਆਨ ਦੇ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਯੂਕੇ ਨੇ ਕੋਰੋਨਾ ਸਹਾਇਤਾ ਵਜੋਂ ਵੈਂਟੀਲੇਟਰ, ਆਕਸੀਜਨ ਆਦਿ ਸਮਾਨ ਕੀਤਾ ਭਾਰਤ ਲਈ ਰਵਾਨਾ
ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਭਾਰਤ ਵਿਰ ਮੈਡੀਕਲ ਸਿਸਟਮ ਡਾਵਾਂਡੋਲ ਪਿਆ ਹੈ ਅਤੇ ਮਰੀਜ਼ਾਂ ਲਈ ਲੋੜੀਂਦੀ ਆਕਸੀਜਨ ਦੀ ਸਪਲਾਈ ਵਿਵਸਥਾ ਪ੍ਰਭਾਵਿਤ ਹੋਈ ਹੈ ਪਰ ਕਈ ਦੇਸ਼ ਮਦਦ ਲਈ ਅੱਗੇ ਵੀ ਆਏ ਹਨ। ਇਸ ਦੇ ਤਹਿਤ ਆਸਟ੍ਰੇਲੀਆ ਵੀ ਹੁਣ ਭਾਰਤ ਨੂੰ ਮੈਡੀਕਲ ਸਹਾਇਤਾ ਦੇਣ ਬਾਰੇ ਵਿਚਾਰ ਵਟਾਂਦਰਾ ਕਰ ਰਿਹਾ ਹੈ।ਦਰਅਸਲ ਬੀਤੇ ਹਫ਼ਤੇ ਆਸਟ੍ਰੇਲੀਆਈ ਸਰਕਾਰ ਨੇ ਐਲਾਨ ਕੀਤਾ ਸੀ ਕਿ ਕੋਰੋਨਾ ਕਾਰਨ ਭਾਰਤ ਤੋਂ ਫਲਾਈਟਾਂ ਦੀ ਆਵਾਜਾਈ 'ਤੇ 30% ਤੱਕ ਕਟੌਤੀ ਕਰ ਦਿੱਤੀ ਗਈ ਹੈ। ਕੇਰਨ ਦਾ ਕਹਿਣਾ ਹੈ ਕਿ ਇਹ ਕਾਰਵਾਈ ਸਾਵਧਾਨੀ ਵਜੋਂ ਕੀਤੀ ਗਈ ਹੈ ਪਰ ਇਸ ਨਾਲ ਭਾਰਤ ਤੋਂ ਆਸਟ੍ਰੇਲੀਆ ਨੂੰ ਪਰਤਣ ਵਾਲੇ ਲੋਕਾਂ ਦਾ ਇੰਤਜ਼ਾਰ ਹੋਰ ਵੀ ਵੱਧ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਭਾਈਚਾਰਾ ਕੋਰੋਨਾ ਨਾਲ ਜੰਗ 'ਚ ਇਟਲੀ ਸਰਕਾਰ ਦਾ ਵੱਧ ਤੋਂ ਵੱਧ ਸਾਥ ਦੇਵੇ : ਕਰਮਜੀਤ ਸਿੰਘ
ਅੱਜ ਦੀ ਮੀਟਿੰਗ ਵਿਚ ਇਹੋ ਸਲਾਹ ਮਸ਼ਵਰੇ ਕੀਤੇ ਗਏ ਕਿ ਕਿਵੇਂ ਅਤੇ ਕਿਹੜੇ ਸਾਧਨਾਂ ਨਾਲ ਭਾਰਤ ਵਿੱਚ ਫਸੇ ਆਸਟ੍ਰੇਲੀਆਈਆਂ ਦੀ ਮਦਦ ਕੀਤੀ ਜਾਵੇ ਅਤੇ ਭਾਰਤ ਨੂੰ ਕਿਹੜੀ-ਕਿਹੜੀ ਮਦਦ ਪ੍ਰਦਾਨ ਕੀਤੀ ਜਾਵੇ।ਵਿਸ਼ਵ ਸਿਹਤ ਸੰਸਥਾ ਦੇ ਮੁਖੀ ਟੈਡਰੋਸ ਘੇਬਰੇਸਿਸ ਨੇ ਵੀ ਕਿਹਾ ਹੈ ਕਿ ਭਾਰਤ ਤੋਂ ਦਿਲ ਕੰਬਾਊ ਖ਼ਬਰਾਂ ਮਿਲ ਰਹੀਆਂ ਹਨ ਅਤੇ WHO ਵੀ ਇਹੀ ਸਲਾਹ ਕਰ ਰਿਹਾ ਹੈ ਕਿ ਭਾਰਤ ਵਿਚ ਕਿਸ ਤਰ੍ਹਾਂ ਦੀ ਮਦਦ ਪਹੁੰਚਾਈ ਜਾਵੇ ਤਾਂ ਕਿ ਉੱਥੇ ਵੀ ਸਥਿਤੀਆਂ ਕੰਟੋਰਲ ਵਿਚ ਹੋ ਸਕਣ ਅਤੇ ਕੋਰੋਨਾ ਦਾ ਪ੍ਰਕੋਪ ਘੱਟ ਸਕੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।