ਸਰੋਗੇਸੀ ਮਾਮਲੇ ''ਚ ਫਸੀ ਆਸਟਰੇਲੀਅਨ ਔਰਤ, ਮਿਲੀ ਇਹ ਸਜ਼ਾ

Friday, Aug 04, 2017 - 08:51 AM (IST)

ਸਰੋਗੇਸੀ ਮਾਮਲੇ ''ਚ ਫਸੀ ਆਸਟਰੇਲੀਅਨ ਔਰਤ, ਮਿਲੀ ਇਹ ਸਜ਼ਾ

ਸਿਡਨੀ— ਅੱਜ-ਕੱਲ ਸਰੋਗੇਸੀ ਮਾਂ ਬਣਨ ਦਾ ਵੱਖਰਾ ਹੀ ਟਰੈਂਡ ਚੱਲ ਪਿਆ ਹੈ ਅਤੇ ਸਮਾਜ ਨੇ ਇਸ ਨੂੰ ਅਪਣਾ ਲਿਆ ਹੈ। ਕਈ ਲੋਕ ਜੋ ਮਾਂ-ਬਾਪ ਨਹੀਂ ਬਣ ਸਕਦੇ, ਉਹ ਇਸ ਦੇ ਜ਼ਰੀਏ ਸੰਤਾਨ ਸੁਖ ਦਾ ਲਾਭ ਲੈ ਰਹੇ ਹਨ ਪਰ ਕੰਬੋਡੀਆ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਆਸਟਰੇਲੀਆ ਦੀ ਟੈਮੀ ਡੇਵਿਸ ਚਾਰਲਸ ਨਾਂ ਦੀ ਔਰਤ ਨੂੰ ਸਰੋਗੇਸੀ ਕਲੀਨਕ ਚਲਾਉਣ ਦੇ ਦੋਸ਼ 'ਚ ਡੇਢ ਸਾਲ ਦੀ ਸਜ਼ਾ ਸੁਣਾਈ ਹੈ ਕਿਉਂਕਿ ਇਹ ਦੇਸ਼ 'ਚ ਗੈਰ-ਕਾਨੂੰਨੀ ਹੈ। 

PunjabKesari
49 ਸਾਲਾਂ ਚਾਰਲਸ ਨੂੰ ਦਸਤਾਵੇਜ਼ਾਂ 'ਚ ਹੇਰ-ਫੇਰ ਕਰਨ ਅਤੇ ਗਰਭਵਤੀ ਔਰਤ ਅਤੇ ਮਾਂ-ਬਾਪ ਵਿਚਕਾਰ ਸਮਝੌਤਾ ਕਰਵਾਉਣ ਲਈ ਦੋਸ਼ੀ ਠਹਿਰਾਇਆ ਗਿਆ ਹੈ। ਉਸ 'ਤੇ 40 ਲੱਖ ਰਿਅਲ (978 ਡਾਲਰਾਂ) ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਕਲੀਨਕ 'ਤੇ ਕੰਮ ਕਰਨ ਵਾਲੇ ਕੰਬੋਡੀਆਈ ਨਾਗਰਿਕ ਸਮਰਤ ਚਕਰਿਆ (35) ਅਤੇ ਪੇਟ ਰਿਥੀ (28) ਨੂੰ ਵੀ 18 ਮਹੀਨਿਆਂ ਦੀ ਜੇਲ ਹੋਈ ਅਤੇ 20 ਲੱਖ ਰਿਅਲ ਦਾ ਜ਼ੁਰਮਾਨਾ ਲਗਾਇਆ ਗਿਆ। ਕੰਬੋਡੀਆ ਸਰਕਾਰ ਵਲੋਂ ਸਰੋਗੇਸੀ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤੇ ਜਾਣ ਦੇ ਕੁੱਝ ਹਫਤੇ ਮਗਰੋਂ 3 ਦੋਸ਼ੀ ਨਵੰਬਰ 2016 ਨੂੰ ਗ੍ਰਿਫਤਾਰ ਹੋਏ ਸਨ।


Related News