ਆਸਟ੍ਰੇਲੀਆਈ ਅਖਬਾਰ ਦੀ ਗਲਤੀ, ਛਾਪੀ ਆਪਣੇ ਵਿਰੋਧੀ ਅਖਬਾਰ ਵਾਲੀ ਖਬਰ

04/25/2019 5:39:32 PM

ਸਿਡਨੀ (ਬਿਊਰੋ)— ਆਸਟ੍ਰੇਲੀਆਈ ਮੀਡੀਆ ਵਿਭਾਗ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੰਬੇ ਸਮੇਂ ਤੋਂ ਦੋ ਵਿਰੋਧੀ ਅਖਬਾਰਾਂ ਵਿਚੋਂ ਇਕ ਦੇ ਦੋ ਪੇਜ ਹੂਬਹੂ ਦੂਜੇ ਵੱਕਾਰੀ ਅਦਾਰੇ ਦੇ ਅਖਬਾਰ ਵਿਚ ਪ੍ਰਕਾਸ਼ਿਤ ਹੋ ਗਏ। ਅਗਲੀ ਸਵੇਰ ਜਦੋਂ ਪਾਠਕਾਂ ਤੱਕ ਇਹ ਅਖਬਾਰ ਪਹੁੰਚਿਆ ਤਾਂ ਉਹ ਦੋਹਾਂ ਅਖਬਾਰਾਂ 'ਤੇ ਇਕੋ ਜਿਹੀਆਂ ਖਬਰਾਂ ਪੜ੍ਹ ਕੇ ਹੈਰਾਨ ਰਹਿ ਗਏ। 

ਅਸਲ ਵਿਚ ਆਸਟ੍ਰੇਲੀਆ ਦੇ ਸਭ ਤੋਂ ਲੋਕਪ੍ਰਿਅ ਟੇਬਲਾਈਡਸ ਵਿਚੋਂ ਇਕ ਸਿਡਨੀ ਸਥਿਤ 'ਡੇਲੀ ਟੇਲੀਗ੍ਰਾਫ' ਨੇ ਵੀਰਵਾਰ ਦੇ ਐਡੀਸ਼ਨ ਵਿਚ ਗਲਤੀ ਨਾਲ 'ਦੀ ਸਿਡਨੀ ਮੋਰਨਿੰਗ ਹੇਰਾਲਡ' ਦੇ ਦੋ ਪੇਜ ਪ੍ਰਕਾਸ਼ਿਤ ਕਰ ਦਿੱਤੇ ਸਨ। ਇਨ੍ਹਾਂ ਪੇਜਾਂ ਵਿਚੋਂ ਇਕ ਵਿਚ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਕਾਰਵਾਈ ਕਰਨ ਲਈ ਦਿੱਤਾ ਗਿਆ ਪੱਤਰ ਵੀ ਸ਼ਾਮਲ ਹੈ। ਹਾਲਾਂਕਿ ਟੇਲੀਗ੍ਰਾਫ ਨੇ ਵੀਰਵਾਰ ਦੇ ਐਡੀਸ਼ਨ ਵਿਚ ਹੋਈ ਇਸ ਗਲਤੀ ਲਈ ਪ੍ਰਿਟਿੰਗ ਮੈਂਬਰਾਂ ਨੂੰ ਦੋਸ਼ੀ ਠਹਿਰਾਇਆ। 

ਟੇਲੀਗ੍ਰਾਫ ਨੇ ਗਲਤੀ ਲਈ ਮੁਆਫੀ ਮੰਗਦਿਆਂ ਟਵੀਟ ਕੀਤਾ ਅਤੇ ਕਿਹਾ ਇਹ ਪ੍ਰੋਡਕਸ਼ਨ ਪ੍ਰੋਸੈੱਸ ਦੌਰਾਨ ਹੋਇਆ। ਟੇਲੀਗ੍ਰਾਫ ਨੇ ਟਵੀਟ ਕੀਤਾ ਕਿ ਦੋਵੇਂ ਅਖਬਾਰ ਸਿਡਨੀ ਦੇ ਪੱਛਮ ਵਿਚ ਇਕ ਹੀ ਪ੍ਰਿਟਿੰਗ ਪ੍ਰੈੱਸ ਦੀ ਵਰਤੋਂ ਕਰਦੇ ਹਨ। ਅਸੀਂ ਇਸ ਗਲਤੀ ਕਾਰਨ ਹੋਏ ਕਿਸੇ ਵੀ ਭਰਮ ਲਈ ਮੁਆਫੀ ਮੰਗਦੇ ਹਾਂ। ਭਾਵੇਂਕਿ ਕਈ ਪਾਠਕਾਂ ਨੇ ਇਸ ਗਲਤੀ ਨੂੰ ਫੜ ਲਿਆ ਅਤੇ ਮਜ਼ਾਕ ਉਡਾਇਆ। ਦੀ ਸਿਡਨੀ ਮੋਰਨਿੰਗ ਹੇਰਾਲਡ ਦੇ ਪੱਤਰਕਾਰ ਕੇਟ ਮੇਕਲੀਮੋਂਟ ਨੇ ਲਿਖਿਆ,''ਮੁਆਫੀ ਮੰਗਣ ਦੀ ਲੋੜ ਨਹੀਂ ਹੈ। ਤੁਹਾਡੇ ਟੇਬਲਾਈਡ ਵਿਚ ਹੇਰਾਲਡ ਦੇ ਕੁਝ ਪੇਜ ਹੋਣਾ ਪਾਠਕਾਂ ਲਈ ਇਕ ਬੋਨਸ ਹੈ।'' ਇਕ ਟਵਿੱਟਰ ਯੂਜ਼ਰ ਨੇ ਕਿਹਾ ਕਿ ਇਹ ਕਿਸੇ ਵਿਅਕਤੀ ਦੇ ਕੰਮ ਦਾ ਆਖਰੀ ਦਿਨ ਹੋ ਸਕਦਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਲਾਗਤ ਵਿਚ ਜ਼ਿਆਦਾ ਕਟੌਤੀ।


Vandana

Content Editor

Related News