ਆਸਟ੍ਰੇਲੀਆਈ ਮੰਤਰੀ ''ਤੇ ਲੱਗੇ ਇਹ ਦੋਸ਼, ਦੇਣਾ ਪਿਆ ਅਸਤੀਫਾ

02/02/2020 3:35:36 PM

ਸਿਡਨੀ— ਆਸਟ੍ਰੇਲੀਆ ਦੀ ਮੌਜੂਦਾ ਖੇਤੀਬਾੜੀ ਮੰਤਰੀ ਅਤੇ ਸਾਬਕਾ ਖੇਡ ਮੰਤਰੀ ਬ੍ਰਿਡਜਟ ਮੈਕਨਜ਼ੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬ੍ਰਿਡਜਟ ਮੈਕਨਜ਼ੀ 'ਤੇ ਜਨਤਾ ਦੇ ਪੈਸੇ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗੇ ਸਨ, ਜਿਸ ਮਗਰੋਂ ਉਨ੍ਹਾਂ 'ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਆਪਣੇ ਅਹੁਦੇ ਨੂੰ ਛੱਡ ਦੇਣ।


ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਬ੍ਰਿਡਜਟ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਤੋਂ ਅਸਫਲ ਰਹੀ, ਜਿਸ ਕਾਰਨ ਉਸ ਨੇ ਅਸਤੀਫਾ ਦੇ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜੰਗਲੀ ਅੱਗ ਸਮੇਂ ਵਿਦੇਸ਼ ਯਾਤਰਾ ਕਰਨ ਕਰਕੇ ਆਲੋਚਨਾਵਾਂ 'ਚ ਘਿਰੇ ਹਨ। ਇਸ ਮਗਰੋਂ ਉਹ ਲਗਾਤਾਰ ਵਿਰੋਧੀਆਂ ਅਤੇ ਲੋਕਾਂ ਦੇ ਨਿਸ਼ਾਨੇ 'ਤੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਜਦ ਬ੍ਰਿਡਜਟ ਖੇਡ ਮੰਤਰੀ ਰਹੀ ਤਦ ਉਸ ਨੇ ਰਗਬੀ ਕਲੱਬ 'ਚ ਔਰਤਾਂ ਲਈ ਚੇਜਿੰਗ ਰੂਮ ਬਣਵਾਉਣ ਲਈ ਹਜ਼ਾਰਾਂ ਡਾਲਰ ਖਰਚ ਕਰਨ ਦੀ ਗੱਲ ਆਖੀ ਸੀ ਜਦ ਕਿ ਇੱਥੇ ਕੋਈ ਵੀ ਮਹਿਲਾ ਰਗਬੀ ਖਿਡਾਰੀ ਨਹੀਂ ਸੀ। ਸਿਆਸੀ ਦਲਾਂ ਦਾ ਕਹਿਣਾ ਹੈ ਕਿ ਬ੍ਰਿਡਜਟ ਨੇ ਪ੍ਰਧਾਨ ਮੰਤਰੀ ਨਾਲ ਮਿਲ ਕੇ ਹੀ ਪੈਸੇ ਦੀ ਦੁਰਵਰਤੋਂ ਕੀਤੀ ਹੈ।


Related News