ਆਸਟ੍ਰੇਲੀਆਈ ਮੰਤਰੀ ਨੇ ਬਲਾਤਕਾਰ ਦੇ ਦੋਸ਼ਾਂ ''ਤੇ ਮਾਣਹਾਨੀ ਦਾ ਮੁਕੱਦਮਾ ਲਿਆ ਵਾਪਸ
Monday, May 31, 2021 - 07:05 PM (IST)
ਕੈਨਬਰਾ (ਭਾਸ਼ਾ): ਆਸਟ੍ਰੇਲੀਆਈ ਸਰਕਾਰ ਦੇ ਇਕ ਮੰਤਰੀ ਨੇ ਆਪਣੇ ਖ਼ਿਲਾਫ਼ 33 ਸਾਲ ਪੁਰਾਣਾ ਬਲਾਤਕਾਰ ਦਾ ਮਾਮਲਾ ਉਜਾਗਰ ਕਰਨ 'ਤੇ ਸਰਕਾਰੀ ਪ੍ਰਸਾਰਕ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕੌਰਪ (ਏ.ਬੀ.ਸੀ.) ਵਿਰੁੱਧ ਆਪਣਾ ਮਾਣਹਾਨੀ ਦਾ ਮੁਕੱਦਮਾ ਸੋਮਵਾਰ ਨੂੰ ਵਾਪਸ ਲੈ ਲਿਆ। ਮੰਤਰੀ ਨੇ ਕਿਹਾ ਕਿ ਉਹ ਅਗਲੇ ਸਾਲ ਚੋਣਾਂ ਜ਼ਰੂਰ ਲੜਨਗੇ ਕਿਉਂਕਿ ਇਹ ਮਾਮਲਾ ਸਾਬਤ ਨਹੀਂ ਹੋ ਸਕਿਆ। ਉਦਯੋਗ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਕ੍ਰਿਸ਼ਚੀਅਨ ਪੋਰਟਰ ਅਤੇ ਏ.ਬੀ.ਸੀ. ਨੇ ਕਿਹਾ ਕਿ ਇਹ ਮਾਮਲਾ ਬਿਨਾਂ ਕਿਸੇ ਮੁਆਵਜ਼ੇ ਦੇ ਭੁਗਤਾਨ ਕੀਤੇ ਆਪਸੀ ਸਹਿਮਤੀ ਨਾਲ ਹੱਲ ਕਰ ਲਿਆ ਗਿਆ।
ਪੋਰਟਰ ਨੇ ਕਿਹਾ ਕਿ ਉਹਨਾਂ ਨੇ ਪੈਸੇ ਬਣਾਉਣ ਦੇ ਇਰਾਦੇ ਨਾਲ ਇਹ ਮੁਕੱਦਮਾ ਨਹੀਂ ਕੀਤਾ ਸੀ। ਪੋਰਟਰ ਨੇ ਪੱਤਰਕਾਰਾਂ ਨੂੰ ਕਿਹਾ,''ਇਸ ਤਰ੍ਹਾਂ ਦੀ ਰਿਪੋਟਿੰਗ ਨਾਲ ਮੈਨੂੰ ਜਿਹੜੀ ਠੋਸ ਪਹੁੰਚੀ ਹੈ ਅਤੇ ਮੇਰੇ ਪਰਿਵਾਰ ਅਤੇ ਮੇਰੀ ਸਾਖ ਨੂੰ ਜੋ ਨੁਕਸਾਨ ਹੋਇਆ ਹੈ ਉਸ ਦੀ ਕਿਸੇ ਤਰ੍ਹਾਂ ਭਰਪਾਈ ਨਹੀਂ ਕੀਤੀ ਜਾ ਸਕਦੀ।'' ਆਪਣੇ ਸਨਮਾਨ ਨੂੰ ਹੋਏ ਨੁਕਸਾਨ ਦੇ ਬਾਵਜੂਦ ਪੋਰਟਰ ਨੇ ਕਿਹਾ ਕਿ ਉਹ ਇਕ ਸਾਲ ਦੇ ਅੰਦਰ ਹੋਣ ਵਾਲੀਆਂ ਆਮ ਚੋਣਾਂ ਵਿਚ ਮੁੜ ਖੜ੍ਹੇ ਹੋਣਗੇ। ਏ.ਬੀ.ਸੀ. ਨੇ ਫਰਵਰੀ ਵਿਚ ਇਹ ਖ਼ਬਰ ਦਿੱਤੀ ਸੀ ਕਿ ਇਕ ਅਣਜਾਣ ਕੈਬਨਿਟ ਮੰਤਰੀ ਕਈ ਸਾਲ ਪਹਿਲਾਂ ਬਲਾਤਕਾਰ ਦੇ ਦੋਸ਼ ਦਾ ਸਾਹਮਣਾ ਕਰ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਨਰਸਿੰਗ ਹੋਮ 'ਚ ਮਿਲੇ ਕੋਰੋਨਾ ਇਨਫੈਕਸ਼ਨ ਦੇ ਮਾਮਲੇ
ਪੋਰਟਰ ਉਸ ਸਮੇਂ ਅਟਾਰਨੀ ਜਨਰਲ ਸਨ। ਇਸ ਦੇ ਕੁਝ ਦਿਨ ਬਾਅਦ ਪੋਰਟਰ ਨੇ ਮੰਤਰੀ ਅਹੁਦਾ ਛੱਡ ਦਿੱਤਾ ਅਤੇ ਉਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਕਿ 1988 ਵਿਚ 17 ਸਾਲ ਦੀ ਉਮਰ ਵਿਚ ਉਹਨਾਂ ਨੇ 16 ਸਾਲ ਦੀ ਇਕ ਕੁੜੀ ਨਾਲ ਬਲਾਤਕਾਰ ਕੀਤਾ ਸੀ। ਦੋਸ਼ ਲਗਾਉਣ ਵਾਲੀ ਪੀੜਤਾ ਨੇ ਪਿਛਲੇ ਸਾਲ ਖੁਦਕੁਸ਼ੀ ਕਰ ਲਈ ਸੀ ਅਤੇ ਪੁਲਸ ਨੇ ਕਿਹਾ ਕਿ ਉਹ ਮਾਮਲੇ ਵਿਚ ਹੁਣ ਜਾਂਚ ਨਹੀਂ ਕਰ ਰਹੀ ਹੈ। ਇਸ ਤੋਂ ਦੋ ਹਫ਼ਤੇ ਪਹਿਲਾਂ ਇਕ ਕਰਮਚਾਰੀ ਨੇ ਦੋਸ਼ ਲਗਾਇਆ ਸੀ ਕਿ ਮੰਤਰੀ ਲਿੰਡਾ ਰੈਨੋਲਡਜ਼ ਦੇ ਸੰਸਦੀ ਦਫਤਰ ਵਿਚ 2019 ਵਿਚ ਇਕ ਸੀਨੀਅਰ ਸਾਥੀ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਇਹਨਾਂ ਦੋਸ਼ਾਂ ਦੇ ਬਾਅਦ ਮਾਰਚ ਵਿਚ ਹੋਏ ਕੈਬਨਿਟ ਫੇਰਬਦਲ ਵਿਚ ਰੈਨੋਲਡਜ਼ ਅਤੇ ਪੋਰਟਰ ਦਾ ਅਹੁਦਾ ਛੋਟਾ ਕਰ ਦਿੱਤਾ ਗਿਆ ਭਾਵੇਂਕਿ ਦੋਵੇਂ ਮੰਤਰੀ ਅਹੁਦੇ 'ਤੇ ਬਣੇ ਰਹੇ। ਏ.ਬੀ.ਸੀ. ਨੇ ਕਿਹਾ ਕਿ ਉਸ ਨੂੰ ਅਫਸੋਸ ਹੈ ਕਿ ਕੁਝ ਪਾਠਕਾਂ ਨੇ ਉਸ ਦੀ ਖ਼ਬਰ ਨੂੰ ਗਲਤ ਸਮਝ ਲਿਆ ਕਿ ਪੋਰਟਰ ਦੋਸ਼ੀ ਹਨ।