ਗਾਜ਼ਾ 'ਚ ਆਸਟ੍ਰੇਲੀਆਈ ਵਿਅਕਤੀ ਦੀ ਮੌਤ, ਸਦਮੇ 'ਚ ਪਰਿਵਾਰ

Tuesday, Jan 02, 2024 - 12:56 PM (IST)

ਗਾਜ਼ਾ 'ਚ ਆਸਟ੍ਰੇਲੀਆਈ ਵਿਅਕਤੀ ਦੀ ਮੌਤ, ਸਦਮੇ 'ਚ ਪਰਿਵਾਰ

ਇੰਟਰਨੈਸ਼ਨਲ ਡੈਸਕ- ਗਾਜ਼ਾ ਵਿੱਚ ਇਜ਼ਰਾਈਲੀ ਰੱਖਿਆ ਬਲਾਂ (IDF) ਅਤੇ ਹਮਾਸ ਵਿਚਾਲੇ ਭਿਆਨਕ ਯੁੱਧ ਜਾਰੀ ਹੈ। ਇਸ ਦੌਰਾਨ ਹਮਾਸ ਦੇ ਅੱਤਵਾਦੀਆਂ ਨਾਲ ਲੜ ਰਹੇ ਇੱਕ ਆਸਟ੍ਰੇਲੀਆਈ ਵਿਅਕਤੀ ਦੀ ਮੌਤ ਹੋ ਗਈ। ਰਿਜ਼ਰਵ ਕੈਪਟਨ ਲਾਇਰ ਸਿਵਾਨ (32) ਟੈਂਕ ਕਮਾਂਡਰ ਵਜੋਂ ਸੇਵਾ ਨਿਭਾ ਰਿਹਾ ਸੀ, ਜਦੋਂ 19 ਦਸੰਬਰ ਨੂੰ ਉਸਦੀ ਮੌਤ ਹੋ ਗਈ ਸੀ।

ਇਜ਼ਰਾਈਲੀ ਅਖ਼ਬਾਰ ਹੇਰੇਜ਼ਟ ਨੇ ਦੱਸਿਆ ਕਿ ਸਿਵਾਨ ਦੀ ਪਤਨੀ ਆਪਣੇ ਦੂਜੇ ਬੱਚੇ ਅਤੇ ਇੱਕ ਪੁੱਤਰ ਦੀ ਉਮੀਦ ਕਰ ਰਹੀ ਸੀ। ਆਈ.ਡੀ.ਐਫ ਅਨੁਸਾਰ ਬੀਟ ਸ਼ਮੇਸ਼ ਤੋਂ ਸਿਵਾਨ, ਹਾਰਲ ਬ੍ਰਿਗੇਡ ਦੀ 363 ਬਟਾਲੀਅਨ ਵਿੱਚ ਇੱਕ ਅਧਿਕਾਰੀ ਸੀ। ਉਸਨੂੰ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਸੇਵਾ ਕਰਨ ਲਈ ਬੁਲਾਇਆ ਗਿਆ ਸੀ, ਜਿੱਥੇ 1200 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਬੰਧਕ ਬਣਾ ਲਏ ਗਏ ਸਨ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਸਬੰਧਾਂ 'ਚ ਆਈ ਖਟਾਸ 'ਤੇ ਜੈਸ਼ੰਕਰ ਦਾ ਤਾਜ਼ਾ ਬਿਆਨ ਆਇਆ ਸਾਹਮਣੇ

ਡੀ.ਐਫ.ਏ.ਟੀ ਦੇ ਬੁਲਾਰੇ ਨੇ 9 ਨਿਊਜ਼ ਨੂੰ ਦੱਸਿਆ ਕਿ ਵਿਭਾਗ "ਇਨ੍ਹਾਂ ਰਿਪੋਰਟਾਂ ਤੋਂ ਜਾਣੂ ਸੀ ਕਿ ਗਾਜ਼ਾ ਵਿੱਚ ਇੱਕ ਆਸਟ੍ਰੇਲੀਆਈ ਨਾਗਰਿਕ ਮਾਰਿਆ ਗਿਆ ਹੈ ਅਤੇ ਤੁਰੰਤ ਹੋਰ ਪੁਸ਼ਟੀ ਦੀ ਮੰਗ ਕਰ ਰਿਹਾ ਹੈ"। ਬੁਲਾਰੇ ਨੇ ਕਿਹਾ,“ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਉਸਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਾਂ”।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News