ਆਸਟ੍ਰੇਲੀਆਈ ਖੁਫੀਆ ਏਜੰਸੀ ਦੇ ਮੁਖੀ ਨੇ ਜਾਸੂਸੀ ਖਤਰੇ ਦੀ ਦਿੱਤੀ ਚੇਤਾਵਨੀ
Tuesday, Feb 21, 2023 - 05:56 PM (IST)
ਕੈਨਬਰਾ (ਭਾਸ਼ਾ)- ਆਸਟ੍ਰੇਲੀਆ ਦੀ ਮੁੱਖ ਖੁਫੀਆ ਏਜੰਸੀ ਦੇ ਮੁਖੀ ਨੇ ਮੰਗਲਵਾਰ ਨੂੰ ਕਿਹਾ ਕਿ ਪਹਿਲਾਂ ਨਾਲੋਂ ਜ਼ਿਆਦਾ ਹੁਣ ਹੋਰ ਵੱਧ ਆਸਟ੍ਰੇਲੀਆਈ ਲੋਕਾਂ ਨੂੰ ਏਜੰਟਾਂ ਦੁਆਰਾ ਆਪਣਾ ਸ਼ਿਕਾਰ ਬਣਾਏ ਜਾਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਨੂੰ ਜਾਸੂਸੀ ਅਤੇ ਵਿਦੇਸ਼ੀ ਦਖਲਅੰਦਾਜ਼ੀ ਦੇ ਬੇਮਿਸਾਲ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 21 ਪੰਨਿਆਂ ਦੇ ਮੁਲਾਂਕਣ ਭਾਸ਼ਣ ਵਿੱਚ ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ (ਏਐਸਆਈਓ) ਦੇ ਸੁਰੱਖਿਆ ਸਕੱਤਰ ਜਨਰਲ ਮਾਈਕ ਬੁਰਗੇਸ ਨੇ ਕਿਹਾ ਕਿ ਬਹੁਤ ਸਾਰੇ ਦੇਸ਼ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਅਤੇ ਆਸਟ੍ਰੇਲੀਆ ਦੇ ਹਿੱਤਾਂ ਨੂੰ ਕਮਜ਼ੋਰ ਕਰਨ ਲਈ ਜਾਸੂਸੀ ਅਤੇ ਵਿਦੇਸ਼ੀ ਦਖਲਅੰਦਾਜ਼ੀ ਦੀ ਵਰਤੋਂ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ : ਸ਼ੱਕੀ ਕੁੱਤੇ ਦੇ ਹਮਲੇ ਮਗਰੋਂ ਪੰਜ ਹਫ਼ਤਿਆਂ ਦੀ ਬੱਚੀ ਦੀ ਮੌਤ
ਬੁਰਗੇਸ ਨੇ ਕਿਹਾ ਕਿ "ਉਹ ਆਸਟ੍ਰੇਲੀਆ ਦੀ ਰਾਜਨੀਤੀ, ਫ਼ੈਸਲੇ ਲੈਣ ਦੀ ਪ੍ਰਕਿਰਿਆ, ਸਾਡੇ ਗਠਜੋੜ, ਭਾਈਵਾਲੀ ਅਤੇ ਸਾਡੀਆਂ ਆਰਥਿਕ ਅਤੇ ਨੀਤੀਗਤ ਤਰਜੀਹਾਂ ਨੂੰ ਗੁਪਤ ਰੂਪ ਵਿੱਚ ਸਮਝਣ ਲਈ ਜਾਸੂਸੀ ਦੀ ਵਰਤੋਂ ਕਰ ਰਹੇ ਹਨ।" ਉਹਨਾਂ ਨੇ ਕਿਹਾ ਕਿ ਏ.ਐੱਸ.ਆਈ.ਓ. ਦੇ ਮੁਲਾਂਕਣ ਮੁਤਾਬਕ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਕਿਸੇ ਵੀ ਸਮੇਂ ਦੇ ਮੁਕਾਬਲੇ ਜਾਸੂਸੀ ਅਤੇ ਵਿਦੇਸ਼ੀ ਦਸਤਾਵੇਜ਼ਾਂ ਲਈ ਆਸਟ੍ਰੇਲੀਆਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਵਿਦੇਸ਼ੀ ਖੁਫੀਆ ਸੇਵਾਵਾਂ ਵੱਧ ਰਹੀਆਂ ਹਨ, ਜਾਸੂਸੀ ਵੱਧ ਰਹੀ ਹੈ, ਵਧੇਰੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਵਧੇਰੇ ਨੁਕਸਾਨ ਹੋ ਰਿਹਾ ਹੈ, ASIO ਨੂੰ ਹੋਰ ਜਾਂਚਾਂ ਕਰਨੀਆਂ ਪੈ ਰਹੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪੁਤਿਨ ਨੇ ਆਪਣੇ ਸੰਬੋਧਨ 'ਚ ਕਹੀਆਂ ਵੱਡੀਆਂ ਗੱਲਾਂ, ਬਾਈਡੇਨ 'ਤੇ ਕੀਤਾ ਪਲਟਵਾਰ
ਉਸ ਨੇ ਕਿਹਾ ਕਿ ਉਹ ਜਿਸ ਅਹੁਦੇ 'ਤੇ ਬੈਠੇ ਹਨ, ਉਸ ਤੋਂ ਉਹ ਮਹਿਸੂਸ ਕਰ ਸਕਦੇ ਹਨ ਕਿ ਲੜਾਈ ਬਹੁਤ ਨੇੜਿਓਂ ਲੜੀ ਜਾ ਰਹੀ ਹੈ। ਉਨ੍ਹਾਂ ਦਾ ਇਹ ਬਿਆਨ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ASIO ਹੈੱਡਕੁਆਰਟਰ ਵਿੱਚ ਉਨ੍ਹਾਂ ਦੇ ਭਾਸ਼ਣ ਤੋਂ ਪਹਿਲਾਂ ਮੀਡੀਆ ਨੂੰ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਤੰਬਰ 2021 ਵਿੱਚ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਤਤਕਾਲੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਆਸਟ੍ਰੇਲੀਆ ਨੂੰ ਅਮਰੀਕੀ ਪ੍ਰਮਾਣੂ ਤਕਨੀਕ ਆਧਾਰਿਤ ਪਣਡੁੱਬੀਆਂ ਦਾ ਇੱਕ ਬੇੜਾ ਮੁਹੱਈਆ ਕਰਵਾਉਣ ਲਈ ਇੱਕ ਤਿਕੋਣੀ ਸਮਝੌਤੇ ਦੀ ਘੋਸ਼ਣਾ ਕੀਤੀ, ਉਦੋਂ ਤੋਂ ਹੀ ਉਹਨਾਂ ਦੀ ਏਜੰਸੀ ਨੂੰ ਅਹਿਸਾਸ ਹੋਇਆ ਕਿ ਆਸਟ੍ਰੇਲੀਆ ਦੇ ਰੱਖਿਆ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਆਨਲਾਈਨ ਨਿਸ਼ਾਨਾ ਬਣਾਉਣ ਵਿੱਚ ਇੱਕ ਵਾਧਾ ਹੋਇਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਂਟ ਕਰ ਦਿਓ ਰਾਏ।