ਬਦਲ ਗਿਆ 125 ਸਾਲਾਂ ਦਾ ਇਤਿਹਾਸ ! ਆਸਟ੍ਰੇਲੀਆ ''ਚ ਪਹਿਲੀ ਵਾਰ ਔਰਤ ਸੰਭਾਲੇਗੀ ਫੌਜ ਦੀ ਕਮਾਨ
Monday, Apr 13, 2026 - 03:06 PM (IST)
ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਨੇ ਆਪਣੇ ਰੱਖਿਆ ਇਤਿਹਾਸ ਵਿੱਚ ਇੱਕ ਇਤਿਹਾਸ ਸਿਰਜਿਆ ਹੈ। ਆਸਟ੍ਰੇਲੀਆ 'ਚ ਪਹਿਲੀ ਵਾਰ ਕਿਸੇ ਮਹਿਲਾ ਨੂੰ ਫੌਜ ਦਾ ਮੁਖੀ ਨਿਯੁਕਤ ਕੀਤਾ ਹੈ। ਆਸਟ੍ਰੇਲੀਆ ਨੇ ਲੈਫਟੀਨੈਂਟ ਕਰਨਲ ਸੂਜ਼ਨ ਕੋਇਲੀ ਨੂੰ ਫੌਜ ਦਾ ਮੁਖੀ ਐਲਾਨਿਆ ਹੈ।
ਇਹ ਫੈਸਲਾ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਵਿੱਚ ਲਿੰਗ ਸਮਾਨਤਾ ਅਤੇ ਆਧੁਨਿਕੀਕਰਨ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ, ਜਦੋਂ ਆਸਟ੍ਰੇਲੀਆਈ ਰੱਖਿਆ ਬਲਾਂ ਦੇ 125 ਸਾਲਾਂ ਦੇ ਇਤਿਹਾਸ ਵਿੱਚ ਕੋਈ ਮਹਿਲਾ ਦੇਸ਼ ਦੀ ਫੌਜ ਦੇ ਸਭ ਤੋਂ ਉੱਚੇ ਅਹੁਦੇ 'ਤੇ ਪਹੁੰਚੀ ਹੈ।
ਆਸਟ੍ਰੇਲੀਆਈ ਸਰਕਾਰ ਨੇ ਇਸ ਨਿਯੁਕਤੀ ਨੂੰ ਫੌਜੀ ਲੀਡਰਸ਼ਿਪ ਵਿੱਚ ਵਿਭਿੰਨਤਾ ਲਿਆਉਣ, ਲਿੰਗ ਸਮਾਨਤਾ ਲਿਆਉਣ ਅਤੇ ਯੋਗਤਾ ਨੂੰ ਪਹਿਲ ਦੇਣ ਦੀ ਵਚਨਬੱਧਤਾ ਦੱਸਿਆ ਹੈ। ਨਵੀਂ ਆਰਮੀ ਚੀਫ਼ ਕੋਲ ਦਹਾਕਿਆਂ ਦਾ ਫੌਜੀ ਤਜਰਬਾ ਹੈ ਅਤੇ ਉਹ ਕਈ ਮਹੱਤਵਪੂਰਨ ਆਪ੍ਰੇਸ਼ਨਾਂ ਅਤੇ ਰਣਨੀਤਕ ਭੂਮਿਕਾਵਾਂ ਵਿੱਚ ਸ਼ਾਮਲ ਰਹੇ ਹਨ। ਇਹ ਨਿਯੁਕਤੀ ਦੁਨੀਆ ਭਰ ਦੀਆਂ ਔਰਤਾਂ ਲਈ ਇੱਕ ਪ੍ਰੇਰਨਾ ਹੈ, ਜੋ ਫੌਜ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀਆਂ ਹਨ।
ਇਹ ਵੀ ਪੜ੍ਹੋ- ਰਗੜਿਆ ਗਿਆ 'ਵਿਚੋਲਾ' ! ਇਰਾਨ ਨੇ ਹੋਰਮੁਜ਼ ਤੋਂ ਵਾਪਸ ਮੋੜ'ਤੇ ਪਾਕਿਸਤਾਨੀ ਜਹਾਜ਼
ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਫੌਜ ਪਿਛਲੇ ਕੁਝ ਸਮੇਂ ਤੋਂ ਆਪਣੇ ਸੱਭਿਆਚਾਰ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਕਦਮ ਉਸੇ ਦਿਸ਼ਾ ਵਿੱਚ ਦੇਖਿਆ ਜਾ ਰਿਹਾ ਹੈ। ਆਸਟ੍ਰੇਲੀਆ ਹੁਣ ਉਨ੍ਹਾਂ ਚੋਣਵੇਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਫੌਜ ਦੀ ਕਮਾਨ ਮਹਿਲਾਵਾਂ ਦੇ ਹੱਥ ਵਿੱਚ ਰਹੀ ਹੈ। ਇਸ ਤੋਂ ਪਹਿਲਾਂ ਸਲੋਵੇਨੀਆ, ਜਰਮਨੀ, ਕੈਨੇਡਾ ਤੇ ਨਾਰਵੇ 'ਚ ਮਹਿਲਾਵਾਂ ਦੇਸ਼ ਦੀ ਫੌਜ ਦਾ ਸਭ ਤੋਂ ਉੱਚਾ ਅਹੁਦਾ ਸੰਭਾਲ ਚੁੱਕੀਆਂ ਹਨ ਤੇ ਹੁਣ ਆਸਟ੍ਰੇਲੀਆ ਵੀ ਇਨ੍ਹਾਂ ਚੋਣਵੇਂ ਦੇਸ਼ਾਂ ਦੀ ਲਿਸਟ 'ਚ ਸ਼ਾਮਲ ਹੋ ਗਿਆ ਹੈ।
ਇਹ ਵੀ ਪੜ੍ਹੋ- 20,000 ਰੁਪਏ ਤਨਖ਼ਾਹ, ਓਵਰਟਾਈਮ ਦਾ ਪੈਸਾ ਡਬਲ ! ਜਾਣੋ ਕੀ ਹਨ ਨੋਇਡਾ 'ਚ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
