ਆਸਟ੍ਰੇਲੀਆ : ਸੜਕ ਹਾਦਸਿਆਂ 'ਚ 10 ਲੋਕਾਂ ਦੀ ਮੌਤ
Monday, Nov 02, 2026 - 03:13 PM (IST)
ਵਿਕਟੋਰੀਆ (ਆਈਏਐਨਐਸ) - ਆਸਟ੍ਰੇਲੀਆ ਵਿਖੇ ਦੱਖਣ-ਪੂਰਬੀ ਮੈਲਬੌਰਨ ਵਿੱਚ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ , ਜਿਸ ਨਾਲ ਵਿਕਟੋਰੀਆ ਰਾਜ ਵਿੱਚ ਹਫਤੇ ਦੇ ਅੰਤ ਦੌਰਾਨ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ।'ਸਿਨਹੂਆ' ਨਿਊਜ਼ ਏਜੰਸੀ ਦੇ ਅਨੁਸਾਰ ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚੋਂ ਚਾਰ ਮੋਟਰਸਾਈਕਲ ਸਵਾਰ ਸਨ ਅਤੇ ਤਿੰਨ ਕਾਰਾਂ ਚਲਾ ਰਹੇ ਸਨ।
ਵਿਕਟੋਰੀਆ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਤਵਾਰ ਸ਼ਾਮ (ਸਥਾਨਕ ਸਮੇਂ ਅਨੁਸਾਰ) ਲਗਭਗ 6:30 ਵਜੇ, ਮੈਲਬੌਰਨ ਦੇ ਕੇਂਦਰ ਤੋਂ 12 ਕਿਲੋਮੀਟਰ ਦੱਖਣ-ਪੂਰਬ ਵਿੱਚ ਸਥਿਤ ਬ੍ਰਾਈਟਨ ਈਸਟ ਦੇ ਇੱਕ ਚੌਰਾਹੇ 'ਤੇ ਵਾਪਰੇ ਇਸ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਇਸ ਹਾਦਸੇ ਵਿਚ ਦੋ ਵਿਅਕਤੀਆਂ ਕਾਰ ਚਾਲਕ ਅਤੇ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।ਕਾਰ ਵਿੱਚ ਸਵਾਰ ਇੱਕ ਬੱਚੇ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਨਾਲ ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ ਵਿਕਟੋਰੀਆ ਵਿੱਚ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਅੱਠ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ- ਹੋਰਮੁਜ਼ 'ਚ ਦੋ ਤੇਲ ਟੈਂਕਰਾਂ 'ਚ ਧਮਾਕਾ, ਮਿਡਲ ਈਸਟ 'ਚ ਵਧਿਆ ਤਣਾਅ
ਇਸ ਤੋਂ ਇਲਾਵਾ ਸ਼ਨੀਵਾਰ ਦੁਪਹਿਰ ਨੂੰ ਰਾਜ ਦੇ ਦੱਖਣ-ਪੱਛਮੀ ਹਿੱਸੇ ਵਿੱਚ ਇੱਕ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ 75 ਸਾਲਾ ਇੱਕ ਬਜ਼ੁਰਗ ਔਰਤ ਦੀ ਵੀ ਮੌਤ ਹੋ ਗਈ। ਸ਼ਨੀਵਾਰ ਦੁਪਹਿਰ ਨੂੰ ਹੀ, ਪੁਲਸ ਨੇ ਦੱਸਿਆ ਕਿ ਮੈਲਬੌਰਨ ਤੋਂ 65 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਜੀਲੋਂਗ ਦੇ ਬਾਹਰੀ ਇਲਾਕੇ ਵਿੱਚ, ਦੋ ਨੌਜਵਾਨ ਉਸ ਸਮੇਂ ਜ਼ਖਮੀ ਹੋ ਗਏ ਜਦੋਂ ਉਨ੍ਹਾਂ ਦੀ ਈ-ਬਾਈਕ ਇੱਕ ਕਾਰ ਨਾਲ ਟਕਰਾ ਗਈ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਵਾਈ ਰਸਤੇ ਹਸਪਤਾਲ ਪਹੁੰਚਾਇਆ ਗਿਆ, ਜਦਕਿ ਦੂਜੇ 17 ਸਾਲਾ ਲੜਕੇ ਨੂੰ ਅਜਿਹੀਆਂ ਸੱਟਾਂ ਲੱਗੀਆਂ ਜੋ ਜਾਨਲੇਵਾ ਨਹੀਂ ਮੰਨੀਆਂ ਜਾ ਰਹੀਆਂ। ਤਾਜ਼ਾ ਅੰਕੜਿਆਂ ਅਨੁਸਾਰ ਸ਼ਨੀਵਾਰ ਤੱਕ, 2026 ਵਿੱਚ ਵਿਕਟੋਰੀਆ ਵਿੱਚ ਸੜਕ ਹਾਦਸਿਆਂ ਕਾਰਨ 220 ਮੌਤਾਂ ਹੋ ਚੁੱਕੀਆਂ ਹਨ, ਜੋ ਕਿ 2025 ਵਿੱਚ ਇਸੇ ਸਮੇਂ ਦੌਰਾਨ ਹੋਈਆਂ 247 ਮੌਤਾਂ ਦੇ ਮੁਕਾਬਲੇ ਘੱਟ ਹਨ। ਇਸ ਤੋਂ ਇਲਾਵਾ ਪੁਲਸ ਨੇ ਦੱਸਿਆ ਕਿ 30 ਅਕਤੂਬਰ ਨੂੰ ਆਸਟ੍ਰੇਲੀਆ ਦੇ ਦੱਖਣੀ ਰਾਜ ਤਸਮਾਨੀਆ ਦੇ ਕਿੰਗ ਆਈਲੈਂਡ 'ਤੇ ਇੱਕ ਮਿਨੀਵੈਨ ਦੇ ਪਲਟ ਜਾਣ ਕਾਰਨ ਦਸ ਬਜ਼ੁਰਗ ਸੈਲਾਨੀ ਜ਼ਖਮੀ ਹੋ ਗਏ , ਜਿਨ੍ਹਾਂ ਦੀ ਉਮਰ 70 ਦੇ ਅੱਧ ਤੋਂ ਲੈ ਕੇ 80 ਦੇ ਦਹਾਕੇ ਵਿਚਕਾਰ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
