ਇਨਕਮ ਟੈਕਸ ਘੱਟ ਕਰਨ ਲਈ ਵਚਨਬੱਧ ਹੈ ਆਸਟ੍ਰੇਲੀਆਈ ਸਰਕਾਰ

Tuesday, May 21, 2019 - 09:45 PM (IST)

ਇਨਕਮ ਟੈਕਸ ਘੱਟ ਕਰਨ ਲਈ ਵਚਨਬੱਧ ਹੈ ਆਸਟ੍ਰੇਲੀਆਈ ਸਰਕਾਰ

ਕੈਨਬਰਾ (ਏ.ਪੀ.)- ਆਸਟ੍ਰੇਲੀਆ ਦੇ ਨਵੇਂ ਚੁਣੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨਕਮ ਟੈਕਸ ਘੱਟ ਕਰਨ ਦਾ ਵਾਅਦਾ ਪੂਰਾ ਕਰਨ ਵਿਚ ਉਨ੍ਹਾਂ ਨੂੰ ਸਮਾਂ ਲੱਗ ਸਕਦਾ ਹੈ ਪਰ ਇਸ ਨੂੰ ਪੂਰਾ ਜ਼ਰੂਰ ਕੀਤਾ ਜਾਵੇਗਾ ਕਿਉਂਕਿ ਸਰਕਾਰ ਉਪਭੋਗਤਾ ਖਰਚ ਨੂੰ ਹੁੰਗਾਰਾ ਦੇਣ ਅਤੇ ਇਕ ਉਭਰਦੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਨੂੰ ਵਚਨਬੱਧ ਹੈ। ਵਿੱਤ ਮੰਤਰੀ ਜੋਸ਼ ਫ੍ਰਾਇਡੇਨਬਰਗ ਨੇ ਮੰਗਲਵਾਰ ਨੂੰ ਕਿਹਾ ਕਿ ਕਾਨੂੰਨ ਪਾਸ ਕਰਨ ਨਾਲ ਇਕ ਕਰੋੜ ਆਸਟ੍ਰੇਲੀਆਈ ਲੋਕਾਂ ਦੇ ਸਾਲਾਨਾ ਇਨਕਮ ਟੈਕਸ ਵਿਚ 1080 ਆਸਟ੍ਰੇਲੀਆਈ ਡਾਲਰ ਦੀ ਕਮੀ ਆਵੇਗੀ। ਸ਼ਨੀਵਾਰ ਨੂੰ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਸੰਸਦ ਦੇ ਬਹਾਲ ਹੋਣ 'ਤੇ ਸਰਕਾਰ ਦੀ ਇਹ ਪਹਿਲ ਹੋਵੇਗੀ। ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਚੋਣਾਂ ਲਈ ਨਵੀਂ ਸੰਭਾਵਿਤ ਤਰੀਕ ਦੀ ਚੋਣ ਕੀਤੀ ਸੀ, ਜਿਸ ਨਾਲ ਉਨ੍ਹਾਂ ਦੇ ਸੱਤਾਧਾਰੀ ਗਠਜੋੜ ਨੂੰ ਹੈਰਾਨੀਜਨਕ ਜਿੱਤ ਮਿਲੀ।


author

Sunny Mehra

Content Editor

Related News