ਆਸਟ੍ਰੇਲੀਆਈ ਸਰਕਾਰ ਕਰੇਗੀ ''ਰਾਸ਼ਟਰੀ ਮਹਿਲਾ ਸੁਰੱਖਿਆ ਸੰਮੇਲਨ'' ਦਾ ਆਯੋਜਨ

04/08/2021 3:01:12 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਜੁਲਾਈ ਵਿਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਰਾਸ਼ਟਰੀ ਸੰਮੇਲਨ ਆਯੋਜਤ ਕਰੇਗੀ, ਜੋ ਔਰਤਾਂ ਅਤੇ ਬੱਚਿਆਂ ਵਿਰੁੱਧ ਘਰੇਲੂ ਅਤੇ ਜਿਨਸੀ ਸਮੇਤ ਹਰ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਲਈ ਇੱਕ ਨਵੀਂ ਯੋਜਨਾ ਨੂੰ ਰੂਪ ਰੇਖਾ ਦੇਵੇਗਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਇਹ ਐਲਾਨ ਸੰਘੀ, ਰਾਜ ਅਤੇ ਖੇਤਰੀ ਮੰਤਰੀਆਂ ਨੇ ਹਾਲ ਹੀ ਵਿਚ ਰਾਸ਼ਟਰੀ ਮਹਿਲਾ ਸੁਰੱਖਿਆ ਸੰਮੇਲਨ ਦੀਆਂ ਸ਼ਰਤਾਂ ਨਾਲ ਸਹਿਮਤ ਹੋਣ ਤੋਂ ਬਾਅਦ ਕੀਤਾ ਹੈ।

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੁੱਧਵਾਰ ਸ਼ਾਮ ਨੂੰ ਇੱਕ ਬਿਆਨ ਵਿਚ ਕਿਹਾ,“ਇਹ ਸਿਖਰ ਸੰਮੇਲਨ ਔਰਤਾਂ ਦੀ ਸੁਰੱਖਿਆ ਬਾਰੇ ਸਾਡੇ ਮਹੱਤਵਪੂਰਨ ਰਾਸ਼ਟਰੀ ਵਿਚਾਰ-ਵਟਾਂਦਰੇ ਨੂੰ ਅੱਗੇ ਵਧਾਏਗਾ ਅਤੇ ਯਕੀਨੀ ਕਰੇਗਾ ਕਿ ਅਸੀਂ ਅਗਲੀਆਂ ਰਾਸ਼ਟਰੀ ਯੋਜਨਾਵਾਂ ਨੂੰ ਵਿਕਸਿਤ ਕਰਦੇ ਹੋਏ ਸਾਰੇ ਲੋਕਾਂ ਨੂੰ ਆਪਣੇ ਨਾਲ ਲਿਆਵਾਂਗੇ।” ਇਹ ਆਖ਼ਰੀ ਸਿਖਰ ਸੰਮੇਲਨ ਤੋਂ ਤਿੰਨ ਸਾਲ ਬਾਅਦ ਆਇਆ ਹੈ, ਜਿਸ ਵਿਚ ਲਗਭਗ 100 ਪ੍ਰਤੀਨਿਧੀਆਂ ਨੇ ਹਿੱਸਾ ਲਿਆ ਸੀ ਅਤੇ 2021 ਵਿਚ ਖ਼ਤਮ ਹੋਣ ਵਾਲੀ ਮੌਜੂਦਾ ਯੋਜਨਾ ਲਈ 328 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਮਹਿਲਾ ਸਾਂਸਦਾਂ ਦਾ ਖੁਲਾਸਾ, ਸੰਸਦ ਸਭ ਤੋਂ ਅਸੁਰੱਖਿਅਤ ਕਾਰਜਸਥਲ

29 ਅਤੇ 30 ਜੁਲਾਈ ਨੂੰ ਹੋਣ ਵਾਲਾ ਨਵਾਂ ਸਿਖਰ ਸੰਮੇਲਨ ਵੱਡਾ ਹੋਣ ਦੀ ਉਮੀਦ ਹੈ ਕਿਉਂਕਿ ਸਰਕਾਰ ਤੋਂ ਘਰੇਲੂ ਹਿੰਸਾ ਨੂੰ ਰੋਕਣ ਲਈ ਵੱਧ ਤੋਂ ਵੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਮਹਿਲਾ ਸੁਰੱਖਿਆ, ਪਰਿਵਾਰ ਅਤੇ ਸਮਾਜਿਕ ਸੇਵਾ ਮੰਤਰੀ ਐਨ ਰਸਟਨ ਨੇ ਕਿਹਾ ਕਿ ਡੈਲੀਗੇਟਾਂ ਨੂੰ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਨ, ਰੋਕਥਾਮ ਅਤੇ ਪ੍ਰਤੀਕ੍ਰਿਆ ਉਪਾਵਾਂ ਲਈ ਸੁਝਾਅ ਦੇਣ ਦਾ ਮੌਕਾ ਮਿਲੇਗਾ। ਉਹਨਾਂ ਨੇ ਸਮਾਚਾਰ ਏਜੰਸੀ 9 ਐਂਟਰਟੇਨਮੈਂਟ ਅਖ਼ਬਾਰ ਨੂੰ ਦੱਸਿਆ,“ਸਾਨੂੰ ਇਹ ਯਕੀਨੀ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਵਿਰੁੱਧ ਹਿੰਸਾ ਨੂੰ ਘਟਾਉਣ ਤੋਂ ਲੈ ਕੇ ਸਿਰਫ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਖ਼ਿਲਾਫ਼ ਹਿੰਸਾ ਖ਼ਤਮ ਕਰਨ ਵੱਲ ਵਧਦੇ ਹਾਂ।”
 

ਉਹਨਾਂ ਮੁਤਾਬਕ,''ਸਾਡਾ ਟੀਚਾ ਲਾਜ਼ਮੀ ਤੌਰ 'ਤੇ ਜ਼ੀਰੋ ਵੱਲ ਹੋਣਾ ਚਾਹੀਦਾ ਹੈ ਅਤੇ ਅਗਲੀ ਯੋਜਨਾ ਘਰੇਲੂ ਹਿੰਸਾ ਨੂੰ ਰੋਕਣ ਲਈ ਇਕ ਅਭਿਲਾਸ਼ੀ ਖਰੜਾ ਹੋਵੇਗਾ।" ਆਸਟ੍ਰੇਲੀਆਈ ਸਿਹਤ ਅਤੇ ਭਲਾਈ ਸੰਸਥਾ ਅਨੁਸਾਰ, ਜਿਨਸੀ ਸ਼ੋਸ਼ਣ ਆਸਟ੍ਰੇਲੀਆ ਅਤੇ ਦੁਨੀਆ ਭਰ ਵਿਚ ਸਿਹਤ ਅਤੇ ਭਲਾਈ ਦਾ ਇੱਕ ਵੱਡਾ ਮੁੱਦਾ ਹੈ।ਲਗਭਗ 20 ਲੱਖ ਆਸਟ੍ਰੇਲੀਅਨ ਬਾਲਗਾਂ ਨੇ 15 ਸਾਲ ਦੀ ਉਮਰ ਵਿਚ ਘੱਟੋ ਘੱਟ ਇੱਕ ਵਾਰ ਜਿਨਸੀ ਸ਼ੋਸ਼ਣ ਦਾ ਅਨੁਭਵ ਕੀਤਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News