ਆਸਟ੍ਰੇਲੀਆ ਨੇ ਨੋਵਾਵੈਕਸ, ਫਾਈਜ਼ਰ ਨਾਲ ਕੋਵਿਡ-19 ਟੀਕੇ ਦੇ ਸੌਦਿਆਂ ''ਤੇ ਕੀਤੇ ਦਸਤਖ਼ਤ

Thursday, Nov 05, 2020 - 05:41 PM (IST)

ਆਸਟ੍ਰੇਲੀਆ ਨੇ ਨੋਵਾਵੈਕਸ, ਫਾਈਜ਼ਰ ਨਾਲ ਕੋਵਿਡ-19 ਟੀਕੇ ਦੇ ਸੌਦਿਆਂ ''ਤੇ ਕੀਤੇ ਦਸਤਖ਼ਤ

ਕੈਨਬਰਾ (ਭਾਸ਼ਾ): ਆਸਟ੍ਰੇਲੀਆਈ ਸਰਕਾਰ ਨੇ ਅੱਜ ਭਾਵ ਵੀਰਵਾਰ ਨੂੰ ਫਾਰਮਾ ਸੂਟੀਕਲ ਕੰਪਨੀ ਨੋਵਾਵੈਕਸ ਅਤੇ ਕੰਪਨੀਆਂ ਦੇ ਇਕ ਸਮੂਹ, ਫਾਈਜ਼ਰ ਅਤੇ ਬਾਇਓਨਟੈਕ ਦੇ ਨਾਲ ਕੋਵਿਡ-19 ਟੀਕੇ ਦੀਆਂ 50 ਮਿਲੀਅਨ ਖੁਰਾਕਾਂ ਦੀ ਸਪਲਾਈ ਕਰਨ ਲਈ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਆਸਟ੍ਰੇਲੀਆ ਦੀ ਸਰਕਾਰੀ ਵੈਬਸਾਈਟ 'ਤੇ ਬਿਆਨ ਵਿਚ ਕਿਹਾ ਗਿਆ ਹੈ,"ਸਮਝੌਤੇ ਦੇ ਤਹਿਤ, ਨੋਵਾਵੈਕਸ 40 ਮਿਲੀਅਨ ਟੀਕੇ ਦੀਆਂ ਖੁਰਾਕਾਂ ਦੀ ਸਪਲਾਈ ਕਰੇਗਾ ਅਤੇ ਫਾਈਜ਼ਰ/ਬਾਇਓਐਨਟੈਕ 10 ਮਿਲੀਅਨ ਟੀਕੇ ਦੀਆਂ ਖੁਰਾਕਾਂ ਪ੍ਰਦਾਨ ਕਰੇਗਾ। ਇਹ ਮੰਗ ਵੀ ਕੀਤੀ ਗਈ ਹੈ ਕਿ ਟੀਕੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੋਣ।" 

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਸਰਕਾਰ ਦੀ ਕੋਵਿਡ-19 ਟੀਕਾ ਅਤੇ ਇਲਾਜ ਦੀ ਰਣਨੀਤੀ ਨੇ ਹੁਣ ਚਾਰ ਕਿਸਮਾਂ ਦੇ ਟੀਕੇ ਅਤੇ 134 ਮਿਲੀਅਨ ਤੋਂ ਵੱਧ ਖੁਰਾਕਾਂ ਤਕ ਪਹੁੰਚ ਪ੍ਰਾਪਤ ਕਰ ਲਈ ਹੈ। ਮੌਰੀਸਨ ਨੇ ਕਿਹਾ,“ਕਈਂ ਕੋਵਿਡ-19 ਟੀਕਿਆਂ ਨੂੰ ਹਾਸਲ ਕਰਕੇ ਅਸੀਂ ਇਕ ਟੀਕੇ ਦੀ ਸ਼ੁਰੂਆਤੀ ਵਰਤੋਂ ਵਿਚ ਆਸਟ੍ਰੇਲੀਆ ਦੇ ਲੋਕਾਂ ਨੂੰ ਕਿਸੇ ਟੀਕੇ ਦੀ ਜਲਦੀ ਪਹੁੰਚ ਵਿਚ ਸਭ ਤੋਂ ਵਧੀਆ ਸ਼ਾਟ ਦੇ ਰਹੇ ਹਾਂ।” ਨੋਵਾਵੈਕਸ ਅਤੇ ਫਾਈਜ਼ਰ-ਬਾਇਓਨਟੈਕ ਤੋਂ ਟੀਕੇ 2021 ਦੇ ਸ਼ੁਰੂ ਵਿਚ ਆਸਟ੍ਰੇਲੀਆ ਵਿਚ ਉਪਲਬਧ ਹੋਣ ਦੀ ਆਸ  ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਈਸ਼ਨਿੰਦਾ 'ਚ ਮੈਨੇਜਰ ਦਾ ਕਤਲ ਕਰਨ ਵਾਲਾ ਗਾਰਡ ਬਣਿਆ 'ਹੀਰੋ'

19 ਅਗਸਤ ਨੂੰ, ਆਸਟ੍ਰੇਲੀਆਈ ਅਧਿਕਾਰੀਆਂ ਨੇ ਕੋਵਿਡ -19 ਟੀਕੇ ਦੀ ਸਪਲਾਈ ਲਈ ਫਾਰਮਾ ਸੂਟੀਕਲ ਕੰਪਨੀ ਐਸਟਰਾਜ਼ੇਨੇਕਾ ਨਾਲ ਇਕ ਸਮਝੌਤੇ 'ਤੇ ਦਸਤਖਤ ਕੀਤੇ ਸਨ, ਜਿਸ ਨੂੰ ਕੰਪਨੀ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਮਿਲ ਕੇ ਵਿਕਸਿਤ ਕਰ ਰਹੀ ਹੈ। ਅਧਿਕਾਰੀਆਂ ਨੇ ਕੁਈਨਜ਼ਲੈਂਡ ਯੂਨੀਵਰਸਿਟੀ ਨਾਲ ਇਕ ਸਮਝੌਤੇ 'ਤੇ ਵੀ ਦਸਤਖ਼ਤ ਕੀਤੇ, ਜਿੱਥੇ ਆਸਟ੍ਰੇਲੀਆਈ ਕੰਪਨੀ ਸੀ.ਐਸ.ਐਲ. ਲਿਮਟਿਡ ਦੇ ਨਾਲ ਮਿਲ ਕੇ ਇਕ ਟੀਕੇ ਦਾ ਵਿਕਾਸ ਜਾਰੀ ਹੈ।


author

Vandana

Content Editor

Related News