ਆਸਟ੍ਰੇਲੀਆਈ ਆਰਥਿਕਤਾ 29 ਸਾਲਾਂ ਦੀ ਰਿਕਾਰਡ ਮੰਦੀ ਦੀ ਮਾਰ ਹੇਠ

06/03/2020 5:05:49 PM

ਬ੍ਰਿਸਬੇਨ/ਮੈਲਬੌਰਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸਿੰਘ ਸੈਣੀ): ਆਸਟ੍ਰੇਲੀਆਈ ਅਰਥਸ਼ਾਸਤਰੀਆਂ ਅਤੇ ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ ਕੁਦਰਤੀ ਆਫ਼ਤ ਜਿਵੇਂ ਕਿ ਸੋਕਾ, ਜੰਗਲਾਂ ਨੂੰ ਲੱਗੀ ਅੱਗ ਅਤੇ ਕੋਰੋਨਾਵਾਇਰਸ ਦੇ ਪ੍ਰਕੋਪ ਕਾਰਨ ਮਾਰਚ ਦੀ ਤਿਮਾਹੀ ਵਿਚ ਦੇਸ਼ ਦੀ ਆਰਥਿਕਤਾ ਵਿੱਚ 0.3% ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਸਟ੍ਰੇਲੀਆ ਨੂੰ 29 ਸਾਲਾਂ ਵਿਚ ਪਹਿਲੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀਡੀਪੀ ਦੇ ਅੰਕੜਿਆਂ ਮੁਤਾਬਕ ਇਸ ਸਾਲ ਤਿਮਾਹੀ ਦੀ ਵਿਕਾਸ ਦਰ 'ਚ 2.4% ਤੱਕ ਦੀ ਗਿਰਾਵਟ ਆਈ ਹੈ। ਇਥੇ ਗੌਰਤਲਬ ਹੈ ਕਿ ਇਹ ਗਿਰਾਵਟ ਸਤੰਬਰ 2008 ਤੋਂ ਬਾਅਦ ਦੀ ਸਭ ਤੋਂ ਹੌਲੀ ਸਾਲਾਨਾ ਵਿਕਾਸ ਦਰ ਹੈ, ਜਦੋਂ ਆਸਟ੍ਰੇਲੀਆ ਵਿਸ਼ਵਵਿਆਪੀ ਵਿੱਤੀ ਸੰਕਟ ਦੇ ਘੇਰੇ ਵਿੱਚ ਸੀ।

ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਕਿਹਾ ਕਿ ਆਸਟ੍ਰੇਲੀਆਈ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਅਪਣਾਏ ਗਏ ਸਿਹਤ ਉਪਾਵਾਂ ਲਈ ਕੀਤੀ ਗਈ ਤਾਲਾਬੰਦੀ ਨੇ ਦੇਸ਼ ਦੀ ਆਰਥਿਕਤਾ ਨੂੰ ਗੰਭੀਰ ਸੱਟ ਮਾਰੀ ਹੈ। ਅੰਕੜਿਆਂ ਦੇ ਮੁੱਖ ਅਰਥ ਸ਼ਾਸਤਰੀ ਬਰੂਸ ਹਾਕਮੈਨ ਨੇ ਕਿਹਾ ਕਿ ਕੋਰੋਨਵਾਇਰਸ ਨੂੰ ਰੋਕਣ ਦੇ ਉਪਾਵਾਂ ਤੋਂ ਹੋਣ ਵਾਲੀ ਆਰਥਿਕ ਹਾਨੀ ਇਸ ਸੰਭਾਵੀ ਮੰਦੀ ਦੀ ਸ਼ੁਰੂਆਤ ਬਣੀ ਹੈ। ਪਰ ਅਜਿਹਾ ਕਰਨਾ ਵੀ ਅਵਾਮ ਦੇ ਹਿੱਤ 'ਚ ਸੀ। ਉਹਨਾਂ ਹੋਰ ਕਿਹਾ ਕਿ ਪਹਿਲਾਂ ਹੀ ਕੁਦਰਤੀ ਆਫ਼ਤ ਸੋਕਾ ਅਤੇ ਜੰਗਲਾਂ ਦੀ ਅੱਗ ਨੇ ਸਰਕਾਰੀ ਖਰਚਿਆਂ ਨੂੰ ਵਧਾਇਆ ਹੈ। ਅੱਗ ‘ਚ ਸੈਨਿਕਾਂ ਦੀ ਤਾਇਨਾਤੀ ਕਾਰਨ ਇਸ ਤਿਮਾਹੀ ਵਿਚ ਰੱਖਿਆ ਖਰਚ 1.1 ਪ੍ਰਤੀਸ਼ਤ ਵਧਿਆ ਹੈ। ਨਤੀਜਨ, ਰਾਜ ਅਤੇ ਸਥਾਨਕ ਸਰਕਾਰਾਂ ਦੇ ਖਰਚਿਆਂ ਵਿਚ 1.9% ਦਾ ਵਾਧਾ ਹੋਇਆ ਹੈ। 

ਪੜ੍ਹੋ ਇਹ ਅਹਿਮ ਖਬਰ- ਹਾਂਗਕਾਂਗ ਦੇ 30 ਲੱਖ ਨਾਗਰਿਕਾਂ ਲਈ ਬ੍ਰਿਟੇਨ ਖੋਲ੍ਹੇਗਾ ਆਪਣੇ ਦਰਵਾਜੇ : ਜਾਨਸਨ

ਗਰਮੀਆਂ ‘ਚ ਝਾੜੀਆਂ ਦੀ ਅੱਗ ਨੇ ਖੇਤਰੀ ਖੇਤਰਾਂ ਵਿਚ ਯਾਤਰਾ, ਰਿਹਾਇਸ਼ ਅਤੇ ਭੋਜਨ ਸੇਵਾਵਾਂ ਸਮੇਤ ਸੈਰ-ਸਪਾਟੇ ਨਾਲ ਸਬੰਧਤ ਗਤੀਵਿਧੀਆਂ ਵਿਚ ਭਾਰੀ ਗਿਰਾਵਟ ਲਿਆਂਦੀ, ਜਦੋਂ ਕਿ ਬੀਮਾ ਦਾਅਵਿਆਂ ਵਿਚ 1.4 ਬਿਲੀਅਨ ਡਾਲਰ ਦਾ ਭੁਗਤਾਨ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਜੂਨ ਦੀ ਤਿਮਾਹੀ ਦੇ ਅੰਕੜੇ, ਜੋ ਸਤੰਬਰ ਵਿੱਚ ਉਜਾਗਰ ਹੋਣਗੇ ਅਤੇ 6 ਅਕਤੂਬਰ ਦੇ ਸੰਘੀ ਬਜਟ ਵਿੱਚ ਦਰਜ ਕੀਤੇ ਜਾਣਗੇ, ਦੇ ਵਿਆਪਕ ਰੂਪ ਵਿੱਚ ਇਸ ਤੋਂ ਵੀ ਬਦਤਰ ਹੋਣ ਦੀ ਉਮੀਦ ਹੈ। ਕਾਮਨਵੈਲਥ ਬੈਂਕ ਦੇ ਸੀਨੀਅਰ ਅਰਥ ਸ਼ਾਸਤਰੀ ਬੈਲਿੰਡਾ ਐਲਨ ਨੇ ਦੱਸਿਆ,''ਜਿਸ ਵੀ ਤਰੀਕੇ ਨਾਲ ਤੁਸੀਂ ਇਸ ਨੂੰ ਦੇਖੋਗੇ, ਆਸਟ੍ਰੇਲੀਆ ਮੰਦੀ ਵਿੱਚ ਆ ਜਾਵੇਗਾ।” 
ਬਾਜ਼ਾਰਾਂ ਦੀ ਖੋਜ ਤੇ ਨੇਬ ਦੇ ਮੁਖੀ ਇਵਾਨ ਕੋਲਹੌਨ ਨੇ ਕਿਹਾ ਕਿ ਅਪ੍ਰੈਲ ਅਤੇ ਮਈ ਵਿੱਚ ਵਿਕਾਸ 'ਚ ਆਈ ਖੜੋਤ ਦੇ ਝਟਕਿਆਂ ਨੇ ‘ਤੁਰੰਤ ਮੰਦੀ’ ਨੂੰ ਜਨਮ ਦਿੱਤਾ ਹੈ। ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਮੌਜ਼ੂਦਾ ਆਰਥਿਕ ਮੰਦੀ ਦੀ ਡੂੰਘਾਈ ਅਨੁਮਾਨ ਤੋਂ ਘੱਟ ਹੋ ਸਕਦੀ ਹੈ। ਪਰ, ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਗਵਰਨਰ ਫਿਲਿਪ ਲੋਅ ਨੇ ਅਤਿਅੰਤ ਅਨਿਸ਼ਚਿਤ ਦ੍ਰਿਸ਼ਟੀਕੋਣ ਨੂੰ ਦੁਹਰਾਇਆ ਹੈ ਅਤੇ ਦੁਬਾਰਾ ਸਰਕਾਰ ਨੂੰ ਦੇਸ਼ ਦੀ ਅਰਥ ਵਿਵਸਥਾ ਲਈ ਵਿੱਤੀ ਸਹਾਇਤਾ ਜਾਰੀ ਰੱਖਣ ਦੀ ਮੰਗ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ- ਸਿਡਨੀ 'ਚ ਕੋਰੋਨਾਵਾਇਰਸ ਦਾ ਮੁੜ ਮੰਡਰਾ ਰਿਹੈ ਖਤਰਾ


Vandana

Content Editor

Related News