ਆਸਟ੍ਰੇਲੀਆਈ ਡਾਕਟਰਾਂ ਦਾ ਦਾਅਵਾ- 6 ਹਫਤਿਆਂ 'ਚ ਖਤਮ ਹੋਵੇਗਾ ਕੋਰੋਨਾ, ਇਹ ਥੈਰੇਪੀ ਕਰੇਗੀ ਕੰਮ

9/5/2020 8:45:31 AM

ਸਿਡਨੀ, (ਵਿਸ਼ੇਸ਼)- ਕੋਰੋਨਾ ਵੈਕਸੀਨ ’ਤੇ ਪੂਰੀ ਦੁਨੀਆ ਹੀ ਆਸ ਟਿਕਾਈ ਬੈਠੀ ਹੈ, ਪਰ ਹੁਣ ਤਕ ਦਵਾਈਆਂ ਅਤੇ ਵੱਖ-ਵੱਖ ਤਰੀਕਿਆਂ ਨਾਲ ਕੋਰੋਨਾ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਆਸਟ੍ਰੇਲੀਆ ਦੇ ਸਿਡਨੀ ਦੇ ਇਕ ਮਸ਼ਹੂਰ ਡਾਕਟਰ ਥਾਮਸ ਬੋਰੋਡੀ ਨੇ ਕੋਰੋਨਾ ਦੇ ਇਲਾਜ ਲਈ ਟ੍ਰਿਪਲ ਥੈਰੇਪੀ ਇਜ਼ਾਦ ਕੀਤੀ ਹੈ।

ਬੋਰੋਡੀ ਪੈਪਟਿਕ ਅਲਸਰ ਦੇ ਇਲਾਜ ਲਈ ਮਸ਼ਹੂਰ ਹਨ। ਉਨ੍ਹਾਂ ਨੇ ਆਈਵਰਮੈਕਟਿਨ ਟ੍ਰਿਪਲ ਐਂਟੀਬਾਇਓਟਿਕ ਦੀ ਵਰਤੋਂ ਕਰ ਕੇ ਕੋਰੋਨਾ ਮਰੀਜ਼ਾਂ ਦੇ ਇਲਾਜ ਦਾ ਪੱਕਾ ਇਲਾਜ ਲੱਭ ਲਿਆ ਹੈ। ਉਨ੍ਹਾਂ ਦੇ ਕਹਿਣ ’ਤੇ ਆਸਟ੍ਰੇਲੀਆਈ ਸਰਕਾਰ ਨੇ ਕੋਵਿਡ-19 ਲਈ ਇਕ ਨਵਾਂ ਪ੍ਰੋਟੋਕਾਲ ਜਾਰੀ ਕੀਤਾ ਹੈ, ਜਿਸਨੂੰ ਕੋਰੋਨਾ ਦੇ ਇਲਾਜ ਲਈ ਵਰਤਿਆ ਜਾਵੇਗਾ।

ਬੋਰੋਡੀ ਦਾ ਦਾਅਵਾ ਹੈ ਕਿ ਇਹ ਮਹਾਮਾਰੀ ਨੂੰ 6-8 ਹਫਤੇ ਦੇ ਅੰਦਰ ਖਤਮ ਕਰਨ ਦਾ ਸਭ ਤੋਂ ਤੇਜ਼ ਅਤੇ ਸੁਰੱਖਿਅਤ ਤਰੀਕਾ ਹੋ ਸਕਦਾ ਹੈ। ਬੋਰੋਡੀ ਨੇ 3 ਦਵਾਈਆਂ ਨੂੰ ਮਿਲਾਕੇ ਇਹ ਥੈਰੇਪੀ ਤਿਆਰ ਕੀਤੀ ਹੈ, ਜੋ ਇਮਿਊਨਿਟੀ ਵਧਾਉਣ ਦੇ ਨਾ-ਨਾਲ ਕੋਰੋਨਾ ਦੇ ਲੱਛਣਾਂ ਨੂੰ ਘੱਟ ਕਰਨ ’ਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਆਈਵਰਮੈਕਟਿਨ ਟੈਬਲੇਟ ਕੋਰੋਨਾ ਦੇ ਇਲਾਜ ਲਈ ਸਭ ਤੋਂ ਸਸਤਾ, ਸੁਰੱਖਿਅਤ ਅਤੇ ਬਿਹਤਰੀਨ ਤਰੀਕਾ ਹੈ।

ਕੀ ਹੈ ਆਈਵਰਮੈਕਟਿਨ?

ਆਈਵਰਮੈਕਟਿਨ ਦਵਾਈ ਆਮਤੌਰ ’ਦੇ ਦਾਦ-ਖੁਜਲੀ, ਜੂਆਂ ਮਾਰਨ, ਰਿਵਰ ਬਲਾਈਂਡਨੈੱਸ ਅਤੇ ਪੈਰਾਸਾਈਟ ਇਨਫੈਕਸ਼ਨ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਦਵਾਈ ਮਲੇਰੀਆ, ਇੰਫਲੁਐਂਜਾ, ਫਾਈਲੇਰੀਆ, ਡੇਂਗੂ ਅਤੇ ਪੇਟ ਦੇ ਕੀੜੇ ਮਾਰਨ ਦੇ ਵੀ ਕੰਮ ਆਉਂਦੀ ਹੈ।


Lalita Mam

Content Editor Lalita Mam