ਲੰਬੇ ਇੰਤਜ਼ਾਰ ਦੇ ਬਾਅਦ ਪਰਿਵਾਰਕ ਮੈਂਬਰਾਂ ਨੂੰ ਮਿਲੇ IPL ਦੇ ਆਸਟ੍ਰੇਲੀਆਈ ਕ੍ਰਿਕਟਰ
Monday, May 31, 2021 - 06:35 PM (IST)
ਸਿਡਨੀ (ਭਾਸ਼ਾ): ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਖੇਡਣ ਵਾਲੇ ਆਸਟ੍ਰੇਲੀਆਈ ਕ੍ਰਿਕਟਰ ਲੰਬੇ ਇੰਤਜ਼ਾਰ ਦੇ ਬਾਅਦ ਆਖਿਰਕਾਰ ਸੋਮਵਾਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲੇ।ਇਲ ਮੌਕੇ ਉਹਨਾਂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਅਤੇ ਚਿਹਰੇ 'ਤੇ ਰਾਹਤ ਸਾਫ ਝਲਕ ਰਹੀ ਸੀ। ਭਾਰਤ ਵਿਚ ਕੋਵਿਡ-19 ਦੇ ਮਾਮਲੇ ਅਤੇ ਆਈ.ਪੀ.ਐੱਲ. ਦੇ ਅੱਧ ਵਿਚਾਲੇ ਮੁਅੱਤਲ ਕੀਤੇ ਜਾਣ ਦੇ ਬਾਅਦ ਆਸਟ੍ਰੇਲੀਆਈ ਕ੍ਰਿਕਟਰ ਅਤੇ ਇਸ ਟੂਰਨਾਮੈਂਟ ਨਾਲ ਜੁੜੇ ਹੋਰ ਸਾਥੀ ਯਾਤਰਾ ਪਾਬੰਦੀਆਂ ਕਾਰਨ ਸਿੱਧੇ ਸਵਦੇਸ਼ ਨਹੀਂ ਪਰਤ ਪਾਏ ਸਨ।
ਉਹਨਾਂ ਨੂੰ ਪਹਿਲਾਂ ਕੁਝ ਦਿਨ ਮਾਲਦੀਵ ਵਿਚ ਬਿਤਾਉਣੇ ਪਏ। ਆਸਟ੍ਰੇਲੀਆ ਦਾ 38 ਮੈਂਬਰੀ ਦਲ ਦੋ ਹਫ਼ਤੇ ਪਹਿਲਾਂ ਸਵਦੇਸ਼ ਪਰਤਿਆ ਸੀ। ਤੇਜ਼ ਗੇਂਦਬਾਜ਼ ਪੈਟ ਕਮਿਨਜ਼ ਵੀ ਇਹਨਾਂ ਖਿਡਾਰੀਆਂ ਵਿਚ ਸ਼ਾਮਲ ਸਨ। ਉਹ ਹੋਟਲ ਤੋਂ ਬਾਹਰ ਨਿਕਲੇ ਅਤੇ ਆਪਣੀ ਗਰਭਵਤੀ ਸਾਥੀ ਬੇਕੀ ਬੋਸਟਨ ਦੇ ਗਲੇ ਲੱਗ ਗਏ। ਇਸ ਸੰਬੰਧੀ ਵੀਡੀਓ ਆਸਟ੍ਰੇਲੀਆ ਦੀ ਮਸ਼ਹੂਰ ਖੇਡ ਪੱਤਰਕਾਰ ਚੋਲੀ ਅਮਾਂਡਾ ਬੇਲੀ ਨੇ ਆਪਣੇ ਟਵਿੱਟਰ 'ਤੇ ਪਾਈ ਹੈ। ਬੇਲੀ ਨੇ ਵੀਡੀਓ ਨਾਲ ਲਿਖਿਆ ਹੈ,''ਦਿਨ ਦਾ ਖਾਸ ਵੀਡੀਓ। ਆਈ.ਪੀ.ਐੱਲ. ਲਈ 8 ਹਫ਼ਤੇ ਬਾਹਰ ਰਹਿਣ ਮਗਰੋਂ ਪੈਟ ਕਮਿਨਜ਼ ਆਖਿਰ ਵਿਚ ਹੋਟਲ ਵਿਚ ਕੁਆਰੰਟੀਨ ਤੋਂ ਬਾਹਰ ਨਿਕਲ ਕੇ ਆਪਣੀ ਗਰਭਵਤੀ ਸਾਥੀ ਬੇਕੀ ਨੂੰ ਮਿਲੇ। ਭਾਵਨਾਵਾਂ ਦਾ ਵਹਾਅ ਵੱਗਦਾ ਰਿਹਾ।''
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਨਰਸਿੰਗ ਹੋਮ 'ਚ ਮਿਲੇ ਕੋਰੋਨਾ ਇਨਫੈਕਸ਼ਨ ਦੇ ਮਾਮਲੇ
ਕਮਿਨਜ਼ ਦੇ ਇਲਾਵਾ ਸਟਾਰ ਬੱਲੇਬਾਜ਼ ਸਟੀਵ ਸਮਿਥ, ਆਲਰਾਊਂਡਰ ਗਲੇਨ ਮੈਕਸਵੇਲ ਅਤੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਵੀ ਉਹਨਾਂ ਖਿਡਾਰੀਆਂ ਵਿਚ ਸ਼ਾਮਲ ਸਨ ਜੋ 8 ਹਫ਼ਤੇ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲੇ।ਆਸਟ੍ਰੇਲੀਆ ਦੇ ਜ਼ਿਆਦਾਤਰ ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੰਬੇ ਸਮੇਂ ਤੱਕ ਨਹੀਂ ਬਿਤਾ ਪਾਉਣਗੇ ਕਿਉਂਕਿ ਉਹਨਾਂ ਨੂੰ ਜੁਲਾਈ ਅਤੇ ਅਗਸਤ ਵਿਚ ਵੈਸਟ ਇੰਡੀਜ਼ ਅਤੇ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਸੀਰੀਜ਼ ਲਈ ਟੀਮ ਵਿਚ ਚੁਣਿਆ ਗਿਆ ਹੈ।