ਆਸਟ੍ਰੇਲੀਆਈ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਚੁਣਨ ਲਈ ਕੀਤੀ ਵੋਟਿੰਗ
Saturday, May 18, 2019 - 04:44 PM (IST)

ਮੈਲਬੋਰਨ (ਏ.ਐਫ.ਪੀ.)- ਆਸਟ੍ਰੇਲੀਆ 'ਚ ਅਗਲੀ ਸੰਸਦ ਅਤੇ ਪ੍ਰਧਾਨ ਮੰਤਰੀ ਚੁਣਨ ਲਈ ਸ਼ਨੀਵਾਰ ਨੂੰ ਵੋਟਿੰਗ ਹੋਈ। ਇਸ ਵਾਰ ਦੀਆਂ ਚੋਣਾਂ ਵਿਚ ਪੌਣ ਪਾਣੀ ਦਾ ਮੁੱਦਾ ਛਾਇਆ ਹੋਇਆ ਹੈ। ਐਗਜ਼ਿਟ ਪੋਲ ਵਿਚ ਵਿਰੋਧੀ ਲੇਬਰ ਪਾਰਟੀ ਜਿੱਤ ਵੱਲ ਵੱਧਦੀ ਦਿਖ ਰਹੀ ਹੈ। ਪੂਰੇ ਦੇਸ਼ ਵਿਚ ਪੰਜ ਹਫਤੇ ਤੱਕ ਚੱਲੇ ਚੋਣ ਪ੍ਰਚਾਰ ਮੁਹਿੰਮ ਤੋਂ ਬਾਅਦ ਤਕਰੀਬਨ 1.6 ਕਰੋੜ ਆਸਟ੍ਰੇਲੀਆਈ ਨਾਗਰਿਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚੁਣਨ ਲਈ ਪੋਲਿੰਗ ਬੂਥਾਂ 'ਤੇ ਲੋਕ ਇਕੱਠੇ ਹੋਏ।
ਪੋਲਿੰਗ ਕੇਂਦਰਾਂ ਦੇ ਬੰਦ ਹੋਣ ਤੋਂ ਪਹਿਲਾਂ ਨਾਈਨ ਗਲੈਕਸੀ ਸਰਵੇਖਣ ਵਿਚ ਮੱਧ-ਵਾਮ ਲੇਬਰ ਪਾਰਟੀ ਜਿੱਤ ਵੱਲ ਵੱਧ ਰਹੀ ਹੈ ਅਤੇ ਲਿਬਰਲ ਪਾਰਟੀ ਦੀ ਅਗਵਾਈ ਵਾਲਾ ਗਠਜੋੜ ਤੀਜੇ ਤਿੰਨ ਸਾਲ ਦੇ ਕਾਰਜਕਾਲ ਲਈ ਹਾਰਦੇ ਹੋਏ ਨਜ਼ਰ ਆ ਰਿਹਾ ਹੈ। ਸਰਵੇਖਣ ਵਿਚ ਜਾਪਦਾ ਹੈ ਕਿ ਲੇਬਰ ਪਾਰਟੀ ਲਿਬਰਲ ਗਠਜੋੜ ਨੂੰ ਮਾਤ ਦਿੰਦੇ ਹੋਏ 151 ਮੈਂਬਰੀ ਨੁਮਾਇੰਦੇ ਸਭਾ ਵਿਚ 82 ਸੀਟਾਂ ਜਿੱਤ ਸਕਦੀਆਂ ਹਨ। ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਸਿਡੀ ਵਿਚ ਲਿਲੀ ਪਿਲੀ ਪਬਲਿਕ ਸਕੂਲ ਵੋਟ ਪਾਈ ਜਦੋਂ ਕਿ ਲੇਬਰ ਪਾਰਟੀ ਦੇ ਨੇਤਾ ਬਿਲ ਸ਼ਾਰਟਨ ਨੇ ਮੈਲਬੋਰਨ ਵਿਚ ਵੋਟ ਪਾਈ। ਪੌਣ ਪਾਣੀ 'ਤੇ ਸਰਕਾਰ ਦੀ ਅਯੋਗਤਾ ਦੋਵਾਂ ਪਾਰਟੀਆਂ ਵਿਚਾਲੇ ਅਸਲੀ ਫਰਕ ਪੈਦਾ ਕਰਨ ਵਾਲੀ ਸਾਬਿਤ ਹੋ ਸਕਦੀ ਹੈ।