ਬੰਦ ਹੋਵੇਗਾ ਆਸਟਰੇਲੀਆ ਦਾ ਰਾਸ਼ਟਰੀ ਨਿਊਜ਼ਵਾਇਰ

Tuesday, Mar 03, 2020 - 01:16 PM (IST)

ਬੰਦ ਹੋਵੇਗਾ ਆਸਟਰੇਲੀਆ ਦਾ ਰਾਸ਼ਟਰੀ ਨਿਊਜ਼ਵਾਇਰ

ਸਿਡਨੀ- ਆਸਟਰੇਲੀਆ ਦਾ ਇਕਲੌਤਾ ਨਿਊਜ਼ਵਾਇਰ ਬੰਦ ਹੋਣ ਜਾ ਰਿਹਾ ਹੈ। ਇਹ ਨਿਊਜ਼ਵਾਇਰ 85 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਸ ਦੇ ਕਰਮਚਾਰੀਆਂ ਨੂੰ ਮੰਗਲਵਾਰ ਨੂੰ ਦੱਸਿਆ ਗਿਆ ਕਿ ਜੂਨ ਵਿਚ ਉਹਨਾਂ ਦੀਆਂ ਸੇਵਾਵਾਂ ਸਮਾਪਤ ਹੋ ਜਾਣਗੀਆਂ।

ਆਸਟਰੇਲੀਅਨ ਐਸੋਸੀਏਟਡ ਪ੍ਰੈੱਸ (ਏਏਪੀ) ਦੇ ਬੰਦ ਹੋਣ ਦਾ ਐਲਾਨ ਸਿਡਨੀ ਵਿਚ ਕੰਪਨੀ ਦੇ ਮੁੱਖ ਦਫਤਰ ਵਿਚ ਕਰਮਚਾਰੀਆਂ ਦੀ ਬੈਠਕ ਵਿਚ ਕੀਤਾ ਗਿਆ। ਮੁੱਖ ਕਾਰਜਕਾਰੀ ਅਧਿਕਾਰੀ ਬਰੂਸ ਡੇਵਿਡਸਨ ਨੇ ਇਸ ਨੂੰ ਦੁਖਦ ਦਿਨ ਦੱਸਿਆ। ਕੰਪਨੀ ਨੇ ਨਿਊਜ਼ਵਾਇਰ ਦੇ ਬੰਦ ਹੋਣ ਦਾ ਕਾਰਨ ਡਿਜੀਟਲ ਪਲੇਟਫਾਰਮ ਦਾ ਵੱਡਾ ਪ੍ਰਭਾਵ ਦੱਸਿਆ। ਕੰਪਨੀ ਨੇ ਬਿਆਨ ਵਿਚ ਕਿਹਾ ਕਿ ਅਸੀਂ ਅਜਿਹੇ ਬਿੰਦੂਆਂ 'ਤੇ ਪਹੁੰਚ ਗਏ ਹਾਂ ਜਿਥੋਂ ਇਸ ਨੂੰ ਜਾਰੀ ਰੱਖਣਾ ਮੁਮਕਿਨ ਨਹੀਂ ਹੈ।


author

Baljit Singh

Content Editor

Related News