ਆਸਟਰੇਲੀਆ ਨੇ ਡਾਟਾ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਪਣਾਈ ਇਹ ਤਕਨੀਕ, ਮਿਲੇਗਾ ਵੱਡਾ ਫਾਇਦਾ

11/28/2017 6:55:56 PM

ਨਵੀਂ ਦਿੱਲੀ—ਡਾਟਾ ਚੋਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ 'ਚ ਸਮਾਰਟਫੋਨ ਅਤੇ ਐਪ ਦੇ ਰਾਹੀਂ ਡਾਟਾ ਚੋਰੀ ਹੋਣ ਦੀ ਗੱਲ ਕੀਤੀ ਗਈ ਹੈ। ਇੰਨ੍ਹਾਂ ਗੱਲਾਂ 'ਤੇ ਧਿਆਨ ਦਿੰਦੇ ਹੋਏ ਆਸਟ੍ਰੇਲੀਆਈ ਸਰਕਾਰ ਦੁਨੀਆ 'ਚ ਸਭ ਤੋਂ ਪਹਿਲੇ ਫੇਸ਼ੀਅਲ ਰਿਕੋਗਨਾਇਜੇਸ਼ਨ ਤਕਨੀਕ ਨੂੰ ਟੈਲੀਕਾਮਸ ਅਤੇ ਬੈਂਕਸ 'ਚ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਦਿ ਗਾਰਡੀਅਨ ਨੂੰ ਅਜਿਹੇ ਡਾਕੀਊਮੈਂਟਸ ਮਿਲੇ ਹਨ ਜਿਨ੍ਹਾਂ 'ਚ ਦੱਸਿਆ ਗਿਆ ਹੈ ਕਿ ਦੇਸ਼ 'ਚ ਅਟਾਰਨੀ ਜਨਰਲ ਕਾਰਜਕਾਲ ਨੇ ਟੈਲੀਕਾਮਸ ਅਤੇ ਬੈਂਕਸ ਨੂੰ ਸਾਲ 2018 ਤਕ ਫੇਸ਼ੀਅਲ ਰਿਕੋਗਨਾਇਜ਼ੇਸ਼ਨ ਤਕਨੀਕ 'ਤੇ ਟੈਸਟ ਸ਼ੁਰੂ ਕਰਨ ਦੀ ਗੱਲ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤਕਨੀਕ ਫ੍ਰਾਡ ਤੋਂ ਬਚਣ ਅਤੇ ਕਸਟਮਰਸ ਨੂੰ ਵੇਰੀਫਾਈ ਕਰਨ ਲਈ ਕਾਫੀ ਕੰਮ ਦੀ ਸਾਬਤ ਹੋਵੇਗੀ।
ਤੁਹਾਨੂੰ ਦੱਸ ਦਈਏ ਕਿ ਲਾਇਸੈਂਸ ਅਤੇ ਪਾਸਪੋਰਟ ਬਣਾਉਂਦੇ ਸਮੇਂ ਤਸਵੀਰ ਕਲਿਕ ਕਰਵਾਉਣ ਵਰਗੀ ਪ੍ਰਕਿਰਿਆ ਕਰਨ 'ਤੇ ਫੇਸ਼ਿਅਲ ਰਿਕੋਗਨਾਈਜੇਸ਼ਨ ਤਕਨੀਕ ਕੰਮ ਕਰੇਗੀ ਅਤੇ ਯੂਜ਼ਰ ਨੂੰ ਉਸ ਦੇ ਅਕਾਊਂਟ ਨਾਲ ਜੁੜੀਆਂ ਸਾਰੀਆਂ ਤਰ੍ਹਾਂ ਦੀ ਪਰਮਿਸ਼ਨਸ ਦੇ ਦੇਵੇਗੀ। ਆਸਟ੍ਰੇਲੀਆਈ ਸਰਕਾਰ ਨੇ ਪ੍ਰਾਈਵੇਸੀ ਵਧਾਉਣ ਦੇ ਟੀਚੇ ਨੂੰ ਲੈ ਕੇ ਹੀ ਇਹ ਅਹਿਮ ਕਦਮ ਚੁੱਕਿਆ ਹੈ। ਸਰਕਾਰ ਦੁਨੀਆ ਨੂੰ ਦੱਸਣਾ ਚਾਹੁੰਦੀ ਹੈ ਕਿ ਪ੍ਰਾਈਵੇਸੀ ਦੇ ਮਾਮਲੇ 'ਚ ਉਹ ਸਭ ਤੋਂ ਅੱਗੇ ਚੱਲ ਰਹੀ ਹੈ।


Related News