ਆਸਟ੍ਰੇਲੀਆ ਜੰਗਲੀ ਅੱਗ : ਭੁੱਖੇ-ਪਿਆਸੇ ਜਾਨਵਰਾਂ ਤਕ ਇੰਝ ਪਹੁੰਚਾਇਆ ਗਿਆ ਭੋਜਨ (ਤਸਵੀਰਾਂ)

Monday, Jan 13, 2020 - 11:16 AM (IST)

ਆਸਟ੍ਰੇਲੀਆ ਜੰਗਲੀ ਅੱਗ : ਭੁੱਖੇ-ਪਿਆਸੇ ਜਾਨਵਰਾਂ ਤਕ ਇੰਝ ਪਹੁੰਚਾਇਆ ਗਿਆ ਭੋਜਨ (ਤਸਵੀਰਾਂ)

ਸਿਡਨੀ— ਭਿਆਨਕ ਅੱਗ ਨਾਲ ਜੂਝ ਰਹੇ ਆਸਟ੍ਰੇਲੀਆ 'ਚ ਨਿਊ ਸਾਊਥ ਵੇਲਜ਼ ਸਰਕਾਰ ਨੇ ਜਾਨਵਰਾਂ ਦੀ ਸਹਾਇਤਾ ਲਈ ਕਦਮ ਚੁੱਕੇ ਹਨ। ਸੂਬੇ 'ਚ ਕਰੋੜਾਂ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ ਤੇ ਬਾਕੀ ਬਚੇ ਜਾਨਵਰਾਂ ਨੂੰ ਬਚਾਉਣ ਲਈ ਕਾਰਜ ਚੱਲ ਰਹੇ ਹਨ। ਕਈ ਅਜਿਹੇ ਜਾਨਵਰ ਵੀ ਹਨ ਜਿਨ੍ਹਾਂ ਦਾ ਭੋਜਨ ਜੰਗਲ 'ਚ ਹੀ ਸੀ ਪਰ ਹੁਣ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਹਨ।

PunjabKesari

ਅਜਿਹੇ 'ਚ ਹੈਲੀਕਾਪਟਰਾਂ ਰਾਹੀਂ ਇਨ੍ਹਾਂ ਜਾਨਵਰਾਂ ਲਈ ਗਾਜਰਾਂ ਅਤੇ ਸ਼ਕਰਕੰਦੀਆਂ ਸੁੱਟੀਆਂ ਜਾ ਰਹੀਆਂ ਹਨ। ਅੱਗ ਪ੍ਰਭਾਵਿਤ ਖੇਤਰਾਂ 'ਚ ਬ੍ਰਸ਼ ਟੇਲਡ ਰਾਕ ਵਾਲਬੀ ਲਈ ਹਜ਼ਾਰਾਂ ਕਿਲੋ ਗਾਜਰਾਂ ਅਤੇ ਸ਼ਕਰਕੰਦੀਆਂ ਭੇਜੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਬ੍ਰਸ਼ ਟੇਲਡ ਰਾਕ ਵਾਲਬੀ ਕੰਗਾਰੂਆਂ ਦੀ ਨਸਲ ਹੈ, ਇਹ ਆਕਾਰ 'ਚ ਕਾਫੀ ਛੋਟੇ ਹੁੰਦੇ ਹਨ। ਅੱਗ ਕਾਰਨ ਕੰਗਾਰੂਆਂ ਦੀ ਇਹ ਨਸਲ ਖਤਰੇ 'ਚ ਆ ਗਈ ਹੈ।
PunjabKesari
ਦੂਜੇ ਪਾਸੇ ਸੰਸਦ ਮੈਂਬਰ ਮੈਟ ਕੀਨ ਵਲੋਂ ਵੀ ਕੈਪਰਟੀ ਅਤੇ ਵੋਲਗਨ ਘਾਟੀ 'ਚ ਸਥਿਤ 6 ਵੱਖ-ਵੱਖ ਕਲੋਨੀਆਂ 'ਚ ਰਾਕ ਵਾਲਬੀ ਲਈ ਇਕ ਹਜ਼ਾਰ ਕਿਲੋ ਸ਼ਕਰਕੰਦੀਆਂ ਅਤੇ ਗਾਜਰਾਂ, ਇਸ ਦੇ ਨਾਲ ਹੀ ਯੇਂਗੋ ਨੈਸ਼ਨਲ ਪਾਰਕ 'ਚ ਸਥਿਤ ਕੰਗਾਰੂ ਵੈਲੀ 'ਚ 100 ਕਿਲੋ ਖਾਣਯੋਗ ਸਮੱਗਰੀ ਅਤੇ ਪਾਣੀ ਪਹੁੰਚਾਇਆ ਗਿਆ ਹੈ।

PunjabKesari

ਬਹੁਤ ਸਾਰੇ ਜਾਨਵਰਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ 'ਤੇ ਰੱਖਿਆ ਗਿਆ ਹੈ।


Related News