ਆਸਟ੍ਰੇਲੀਆ ‘ਚ ਵੀਜ਼ਾ ਨਿਯਮ ਕੀਤੇ ਗਏ ਸਖ਼ਤ, ਇਹਨਾਂ ਲੋਕਾਂ ਦੀਆ ਵਧੀਆਂ ਮੁਸ਼ਕਲਾਂ

Friday, Mar 12, 2021 - 06:32 PM (IST)

ਆਸਟ੍ਰੇਲੀਆ ‘ਚ ਵੀਜ਼ਾ ਨਿਯਮ ਕੀਤੇ ਗਏ ਸਖ਼ਤ, ਇਹਨਾਂ ਲੋਕਾਂ ਦੀਆ ਵਧੀਆਂ ਮੁਸ਼ਕਲਾਂ

ਪਰਥ (ਜਤਿੰਦਰ ਗਰੇਵਾਲ): ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਦੇਸ਼ ਵਿਚ ਅਪਰਾਧਾਂ ਨੂੰ ਰੋਕਣ ਲਈ ਨਵੇ ਵੀਜ਼ਾ ਨਿਯਮ ਬਣਾਉਣ ਉੱਤੇ ਜ਼ੋਰ ਦਿਤਾ ਹੈ। ਇਸੇ ਤਹਿਤ ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੇ ਵੀਜ਼ਾ ਅਰਜ਼ੀਆਂ ਦੇ ਮੁਲਾਂਕਣ ਬਾਰੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇ ਆਦੇਸ਼ ਜਾਰੀ ਕਰਦਿਆਂ ਉਨ੍ਹਾਂ ਦਸਿਆ ਕਿ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਗੈਰ-ਆਸਟ੍ਰੇਲੀਅਨ ਨਾਗਰਿਕਾਂ ਨੂੰ ਆਸਟ੍ਰੇਲੀਆ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 

ਉਨ੍ਹਾਂ ਇਹ ਬਿਆਨ ‘ਚਰਿੱਤਰ ਟੈਸਟ’ ਵਿੱਚ ਨਵੀਂ ਸੋਧ ਉਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਦਿੱਤਾ ਅਤੇ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗ ਦੀ ਰੱਖਿਆ ਦੇ ਉਦੇਸ਼ ਨਾਲ਼ ਇਹ ਫ਼ੈਸਲਾ ਲਿਆ ਗਿਆ ਹੈ। ਨਵੇਂ ਸਖ਼ਤ ਨਿਯਮਾਂ ਤਹਿਤ ਹੁਣ ਅਪਰਾਧੀ ਐਲਾਨੇ ਗਏ ਗੈਰ-ਨਾਗਰਿਕਾਂ ਦੇ ਦਾਖਲੇ ਜਾਂ ਉਨ੍ਹਾਂ ਨੂੰ ਇੱਥੇ ਸਥਾਈ ਤੌਰ ਉੱਤੇ ਰਹਿਣ ਤੋਂ ਰੋਕਣ ਲਈ ਵੀਜ਼ਾ ਅਰਜ਼ੀਆਂ ਵਿੱਚ ‘ਚਰਿੱਤਰ ਟੈਸਟ’ ਨੂੰ ਹੋਰ ਸਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ-  ਮੁਸ਼ਕਲ 'ਚ ਫਸਿਆ ਪਾਕਿ, ਅੱਜ ਸ਼ਾਮ ਤੱਕ UAE ਨੂੰ ਵਾਪਸ ਕਰਨੇ ਪੈਣਗੇ 1 ਅਰਬ ਡਾਲਰ

ਅਰਜ਼ੀ ਦੇਣ ਵੇਲੇ ਗੈਰ-ਨਾਗਰਿਕ ‘ਚਰਿੱਤਰ ਟੈਸਟ’ ਪਾਸ ਨਹੀਂ ਕਰ ਸਕੇ ਜਾਂ ਵੀਜ਼ਾ ਦਿੱਤੇ ਜਾਣ ਤੋਂ ਬਾਅਦ ‘ਚੰਗੇ ਚਰਿੱਤਰ’ ਨੂੰ ਬਣਾਈ ਰੱਖਣ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਭਵਿੱਖ ਵਿੱਚ ਉਨ੍ਹਾਂ ਦਾ ਆਸਟ੍ਰੇਲੀਆ ਰਹਿਣਾ ਸੰਭਵ ਨਹੀਂ ਹੋਵੇਗਾ। ਨਵੇਂ ਨਿਯਮਾਂ ਅਧੀਨ ਧੋਖਾਧੜੀ, ਜਬਰਦਸਤੀ, ਸ਼ੋਸ਼ਣ, ਪਰਿਵਾਰਕ ਹਿੰਸਾ, ਬਜ਼ੁਰਗਾਂ ਅਤੇ ਸਮਾਜ ਦੇ ਹੋਰ ਕਮਜ਼ੋਰ ਲੋਕਾਂ ਪ੍ਰਤੀ ਅਣਗਹਿਲੀ ਵਰਗੇ ਗੰਭੀਰ ਅਪਰਾਧਾਂ ਵਿੱਚ ਜੇ ਕੋਈ ਵੀ ਸ਼ਾਮਲ ਹੈ ਜਾਂ ਰਿਹਾ ਹੈ ਤਾਂ ਵੀਜ਼ਾ ਧਾਰਕਾਂ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ।

ਨੋਟ- ਆਸਟ੍ਰੇਲੀਆ ਨੇ ਵੀਜ਼ਾ ਨਿਯਮ ਕੀਤੇ ਸਖ਼ਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News