ਆਸਟ੍ਰੇਲੀਆ : ਸ਼ਾਰਕ ਨੂੰ ਡਾਲਫਿਨ ਸਮਝ ਨਾਬਾਲਗਾ ਨੇ ਨਦੀ 'ਚ ਮਾਰੀ ਛਾਲ, ਗੁਆਈ ਜਾਨ
Sunday, Feb 05, 2023 - 04:56 PM (IST)
ਸਿਡਨੀ (ਏਜੰਸੀ): ਆਸਟ੍ਰੇਲੀਆ ਦੇ ਪਰਥ 'ਚ ਇਕ ਨਦੀ 'ਚ 16 ਸਾਲਾ ਕੁੜੀ 'ਤੇ ਸ਼ਾਰਕ ਨੇ ਹਮਲਾ ਕਰ ਦਿੱਤਾ। ਸ਼ਾਰਕ ਦੇ ਹਮਲੇ 'ਚ ਬੁਰੀ ਤਰ੍ਹਾਂ ਜ਼ਖਮੀ ਨਾਬਾਲਗਾ ਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਪੌਣੇ ਚਾਰ ਵਜੇ ਘਟਨਾ ਦੀ ਸੂਚਨਾ ਮਿਲੀ। ਪੁਲਸ ਨੇ ਦੱਸਿਆ ਕਿ "ਸ਼ਾਰਕ ਦਾ ਹਮਲਾ ਫਰੀਮੇਂਟਲ ਪੋਰਟ ਖੇਤਰ ਵਿੱਚ ਸਵਾਨ ਨਦੀ ਵਿੱਚ ਟ੍ਰੈਫੀ ਬ੍ਰਿਜ ਨੇੜੇ ਹੋਇਆ।" ਪੁਲਸ ਨੇ ਬਿਆਨ ਵਿੱਚ ਇਹ ਵੀ ਕਿਹਾ ਕਿ ਸਟੈਲਾ ਬੇਰੀ ਨੂੰ ਗੰਭੀਰ ਸੱਟਾਂ ਦੇ ਨਾਲ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਸੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਸਟੈਲਾ ਨੇ ਡਾਲਫਿਨ ਸਮਝ ਨਦੀ ਵਿੱਚ ਮਾਰੀ ਛਾਲ
ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਨੇ ਦੱਸਿਆ ਕਿ ਸਟੈਲਾ ਜੈੱਟ ਸਕੀ 'ਤੇ ਸੀ। ਸ਼ਾਰਕ ਨੂੰ ਡਾਲਫਿਨ ਸਮਝ 'ਤੇ ਉਸ ਨੇ ਪਾਣੀ 'ਚ ਛਾਲ ਮਾਰ ਦਿੱਤੀ। ਉਦੋਂ ਹੀ ਸ਼ਾਰਕ ਨੇ ਉਸ 'ਤੇ ਹਮਲਾ ਕਰ ਦਿੱਤਾ। ਏਬੀਸੀ ਨੇ ਅੱਗੇ ਦੱਸਿਆ ਕਿ ਏਜੰਸੀਆਂ ਅਜੇ ਇਹ ਨਿਰਧਾਰਤ ਨਹੀਂ ਕਰ ਸਕੀਆਂ ਹਨ ਕਿ ਸਟੈਲਾ 'ਤੇ ਕਿਸ ਕਿਸਮ ਦੀ ਸ਼ਾਰਕ ਨੇ ਹਮਲਾ ਕੀਤਾ ਸੀ।
ਪਹਿਲਾ ਵੀ ਸ਼ਾਰਕ ਦੇ ਹਮਲਿਆਂ ਵਿੱਚ ਲੋਕਾਂ ਨੇ ਗੁਆਈਆਂ ਜਾਨਾਂ
ਤੁਹਾਨੂੰ ਦੱਸ ਦੇਈਏ ਕਿ ਪੱਛਮੀ ਆਸਟ੍ਰੇਲੀਆਈ ਨਦੀ ਵਿੱਚ ਸ਼ਾਰਕ ਦਾ ਆਖਰੀ ਹਮਲਾ ਨਵੰਬਰ 2021 ਵਿੱਚ ਹੋਇਆ ਸੀ। ਜਦੋਂ ਪਰਥ ਦੇ ਪੋਰਟ ਬੀਚ 'ਤੇ ਇਕ 57 ਸਾਲਾ ਵਿਅਕਤੀ ਨੂੰ ਇਕ ਮਹਾਨ ਸਫੈਦ ਸ਼ਾਰਕ ਨੇ ਮਾਰ ਦਿੱਤਾ ਸੀ। ਜਨਵਰੀ 2021 ਵਿੱਚ ਇੱਕ ਵਿਅਕਤੀ ਨੂੰ ਸਵਾਨ ਨਦੀ ਵਿੱਚ ਤੈਰਾਕੀ ਕਰਦੇ ਸਮੇਂ ਇੱਕ ਬੁਲ ਸ਼ਾਰਕ ਦੁਆਰਾ ਗੰਭੀਰ ਰੂਪ ਵਿੱਚ ਹਮਲਾ ਕੀਤਾ ਗਿਆ ਸੀ।ਮਹੱਤਵਪੂਰਨ ਗੱਲ ਇਹ ਹੈ ਕਿ ਪੱਛਮੀ ਆਸਟ੍ਰੇਲੀਆ ਵਿੱਚ ਸ਼ਾਰਕ ਦੀਆਂ 100 ਤੋਂ ਵੱਧ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਸਰਕਾਰ ਮੁਤਾਬਕ ਦੇਸ਼ ਵਿੱਚ ਸ਼ਾਰਕ ਦੇ ਹਮਲਿਆਂ ਦਾ ਖ਼ਤਰਾ ਘੱਟ ਹੈ। ਸ਼ਾਰਕ ਦੀਆਂ ਘਟਨਾਵਾਂ ਦੇ ਜਵਾਬ ਵਿੱਚ ਇੱਕ ਸਮਰਪਿਤ ਸ਼ਾਰਕ ਪ੍ਰਤੀਕਿਰਿਆ ਯੂਨਿਟ ਸਥਾਪਤ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਰਵੇਜ਼ ਮੁਸ਼ੱਰਫ਼: ਕਾਰਗਿਲ ਯੁੱਧ ਦੇ ਮਾਸਟਰਮਾਈਂਡ ਤੋਂ ਲੈ ਕੇ ਦੁਬਈ 'ਚ ਜਲਾਵਤਨੀ ਤੱਕ ਦਾ ਸਫ਼ਰ (ਤਸਵੀਰਾਂ)
ਬਹੁਤ ਸਾਰੇ ਬੀਚ ਕੀਤੇ ਗਏ ਬੰਦ
ਸ਼ਾਰਕ ਦੇ ਹਮਲੇ ਵਿਚ ਇਕ ਤੈਰਾਕ ਦੇ ਮਾਰੇ ਜਾਣ ਮਗਰੋਂ ਪਿਛਲੇ ਸਾਲ ਫਰਵਰੀ ਵਿੱਚ ਪੂਰਬੀ ਤੱਟ 'ਤੇ ਮਸ਼ਹੂਰ ਬੌਂਡੀ ਅਤੇ ਬਰੋਂਟੇ ਸਮੇਤ ਕਈ ਬੀਚ ਬੰਦ ਕਰ ਦਿੱਤੇ ਗਏ ਸਨ। 60 ਸਾਲਾਂ 'ਚ ਬੀਚ 'ਤੇ ਇਸ ਤਰ੍ਹਾਂ ਦੀ ਇਹ ਪਹਿਲੀ ਮੌਤ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।