ਮਹਾਮਾਰੀ ਕਾਰਣ ਆਸਟਰੇਲੀਆ ''ਚ 50 ਫੀਸਦੀ ਵਧ ਸਕਦੀਆਂ ਹਨ ਖੁਦਕੁਸ਼ੀਆਂ

05/07/2020 3:11:25 PM

ਕੈਨਬਰਾ- ਕੋਰੋਨਾ ਵਾਇਰਸ ਮਹਾਮਾਰੀ ਕਾਰਣ ਦੁਨੀਆ ਦੇ ਤਕਰੀਬਨ ਸਾਰੇ ਦੇਸ਼ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹਨ। ਇਸੇ ਦੌਰਾਨ ਆਸਟਰੇਲੀਆ ਦੇ ਮਾਹਰਾਂ ਨੇ ਅੰਦਾਜ਼ਾ ਲਾਇਆ ਹੈ ਕਿ ਇਸ ਮਾਹਾਮਾਰੀ ਕਾਰਣ ਆਸਟਰੇਲੀਆ 'ਚ ਆਤਮਹੱਤਿਆ ਦਰ ਵਿਚ 50 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਮਾਹਰਾਂ ਨੇ ਇਸ ਦਾ ਕਾਰਣ ਆਰਥਿਕ ਤੇ ਸਮਾਜਿਕ ਜੀਵਨ 'ਤੇ ਮਹਾਮਾਰੀ ਦਾ ਅਸਰ ਦੱਸਿਆ ਹੈ। ਮਾਹਰਾਂ ਨਾਲ ਇਹ ਵੀ ਕਿਹਾ ਕਿ ਮਹਾਮਾਰੀ ਕਾਰਣ ਲੋਕਾਂ ਦੀ ਮਾਨਸਿਕ ਸਥਿਤੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਸਿਨਹੂਆ ਨਿਊਜ਼ ਏਜੰਸੀ ਮੁਤਾਬਕ ਸਾਂਝੇ ਬਿਆਨ ਵਿਚ ਆਸਟਰੇਲੀਆ ਦੇ ਮਾਨਸਿਕ ਸਿਹਤ ਮਾਹਰਾਂ ਦੇ ਇਕ ਸਮੂਹ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਦਾ ਆਰਥਿਕਤਾ ਅਤੇ ਵਿਆਪਕ ਤੌਰ 'ਤੇ ਵਧੇਰੇ ਅਸਰ ਪਿਆ ਹੈ, ਜਿਸ ਕਾਰਣ ਦੇਸ਼ ਵਿਚ ਸਾਲਾਨਾ ਹੋਣ ਵਾਲੀਆਂ 3000 ਖੁਦਕੁਸ਼ੀਆਂ ਤੋਂ ਇਲਾਵਾ ਹੋਰ 1500 ਲੋਕਾਂ ਵਲੋਂ ਆਤਮਹੱਤਿਆ ਕਰਨ ਦਾ ਖਦਸ਼ਾ ਹੈ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਇਹਨਾਂ ਵਧੇ ਮਾਮਲਿਆਂ ਵਿਚੋਂ 30 ਫੀਸਦੀ 15 ਤੋਂ 25 ਸਾਲ ਦੇ ਨੌਜਵਾਨ ਹੋ ਸਕਦੇ ਹਨ ਅਤੇ ਆਸਟਰੇਲੀਆ ਵਿਚ ਹਾਲਾਤ ਹੋਰ ਖਰਾਬ ਹੋਣ 'ਤੇ ਇਹ ਮਾਮਲੇ ਵਧ ਸਕਦੇ ਹਨ। ਹਾਲਾਂਕਿ ਮਾਹਰਾਂ ਨੇ ਇਹ ਵੀ ਕਿਹਾ ਕਿ ਇਹ ਮੌਤ ਦਰ ਕੋਰੋਨਾ ਕਾਰਣ ਹੋ ਰਹੀਆਂ ਮੌਤਾਂ ਤੋਂ ਘੱਟ ਹੈ ਪਰ ਜੇਕਰ ਹਾਲਾਤ ਨਾ ਸੁਧਰੇ ਤਾਂ ਸਥਿਤੀ ਅਗਲੇ 5 ਸਾਲਾਂ ਤੱਕ ਅਜਿਹੀ ਬਣੀ ਰਹਿ ਸਕਦੀ ਹੈ।

ਸਿਡਨੀ ਦੀ ਬ੍ਰੇਨ ਐਂਡ ਮਾਈਂਡ ਸੈਂਟਰ ਯੂਨੀਵਰਸਿਟੀ ਦੇ ਸਹਿ-ਨਿਰਦੇਸ਼ਕ ਪ੍ਰੋਫੈਸਰ ਇਆਨ ਹਿੱਕੀ ਨੇ ਕਿਹਾ ਕਿ ਬੇਰੋਜ਼ਗਾਰੀ ਦਾ ਅਸਰ ਉਹਨਾਂ ਨੌਜਵਾਨਾਂ ਵਿਚ ਸਭ ਤੋਂ ਵਧ ਹੋਵੇਗਾ, ਜਿਹੜੇ ਰੂਰਲ ਤੇ ਰੀਜਨਲ ਆਸਟਰੇਲੀਆ ਵਿਚ ਰਹਿੰਦੇ ਹਨ ਅਤੇ ਜਿਸ ਖੇਤਰ ਨੌਕਰੀ ਦੇ ਘਾਟੇ ਸਭ ਤੋਂ ਵਧੇਰੇ ਹੋਣਗੇ, ਉਹ ਜਲਦੀ ਠੀਕ ਨਹੀਂ ਹੋਣਗੇ। ਹਿੱਕੀ ਤੇ ਹੋਰ ਮਾਹਰਾਂ ਨੇ ਇਸ ਮੁੱਦੇ ਨੂੰ ਹੱਲ ਕਰਨ ਅਤੇ ਮਹਾਂਮਾਰੀ ਤੋਂ ਬਾਹਰ ਨਿਕਲਣ ਲਈ ਆਸਟਰੇਲੀਆ ਵਿਚ ਸਹਾਇਤਾ ਲਈ ਤੁਰੰਤ ਕਾਰਵਾਈ, ਲੰਬੇ ਸਮੇਂ ਦੇ ਨਿਵੇਸ਼ ਅਤੇ ਮਾਨਸਿਕ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੰਗ ਕੀਤੀ। ਵੀਰਵਾਰ ਤੱਕ ਆਸਟਰੇਲੀਆ ਵਿਚ ਕੁੱਲ 6,894 ਕੋਵਿਡ-19 ਦੇ ਮਾਮਲੇ ਸਾਹਮਣੇ ਆਏ, ਜਿਹਨਾਂ ਵਿਚ 97 ਮੌਤਾਂ ਹੋਈਆਂ।


Baljit Singh

Content Editor

Related News