ਔਖੀ ਘੜੀ ''ਚੋਂ ਲੰਘ ਰਹੇ ਆਸਟ੍ਰੇਲੀਆ ਨਾਲ ਖੜ੍ਹਾ ਹੈ ਬ੍ਰਿਟੇਨ : ਬੋਰਿਸ ਜਾਨਸਨ

01/07/2020 9:37:15 AM

ਲੰਡਨ/ਸਿਡਨੀ— ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨੂੰ ਕਾਬੂ ਕਰਨ ਲਈ ਮਦਦ ਦੀ ਪੇਸ਼ਕਸ਼ ਕੀਤੀ ਹੈ। ਜੰਗਲੀ ਅੱਗ ਕਾਰਨ ਲਗਭਗ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਨਸਨ ਨੇ ਟਵੀਟ ਕਰਕੇ ਕਿਹਾ,''ਆਸਟ੍ਰੇਲੀਆ ਦੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਹੋਏ ਲੋਕਾਂ ਨਾਲ ਮੈਂ ਦੁੱਖ ਸਾਂਝਾ ਕਰਦਾ ਹਾਂ। ਮੈਂ ਆਸਟ੍ਰੇਲੀਆ ਦੇ ਪੀ. ਐੱਮ. ਸਕਾਟ ਮੌਰੀਸਨ ਦੇ ਸੰਪਰਕ 'ਚ ਹਾਂ ਅਤੇ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਅਸੀਂ ਤਿਆਰ ਹਾਂ। ਇਸ ਔਖੀ ਘੜੀ 'ਚ ਅਸੀਂ ਆਸਟ੍ਰੇਲੀਆ ਦੇ ਨਾਲ ਖੜ੍ਹੇ ਹਾਂ।''

ਇਸ ਤੋਂ ਪਹਿਲਾਂ ਸੋਮਵਾਰ ਨੂੰ ਪੀ. ਐੱਮ. ਮੌਰੀਸਨ ਨੇ 'ਨੈਸ਼ਨਲ ਬੁਸ਼ਫਾਇਰ ਰਿਕਵਰੀ ਏਜੰਸੀ' ਦਾ ਗਠਨ ਕਰਕੇ ਦੋ ਅਰਬ ਡਾਲਰ ਦੇਣ ਦੀ ਘੋਸ਼ਣਾ ਕੀਤੀ ਸੀ।  ਆਸਟ੍ਰੇਲੀਆ ਇਸ ਸਮੇਂ ਬਹੁਤ ਵੱਡੀ ਦੁੱਖ ਦੀ ਘੜੀ 'ਚੋਂ ਲੰਘ ਰਿਹਾ ਹੈ। ਜੰਗਲੀ ਅੱਗ ਬਹੁਤ ਹੀ ਖਤਰਨਾਕ ਪੱਧਰ 'ਤੇ ਪੁੱਜ ਚੁੱਕੀ ਹੈ। ਪਿਛਲੇ ਸਾਲ ਸਤੰਬਰ 'ਚ ਲੱਗੀ ਇਸ ਅੱਗ ਨੇ ਨਾ ਸਿਰਫ ਦਰਜਨਾਂ ਲੋਕਾਂ ਦੀ ਜਾਨ ਲੈ ਲਈ ਸਗੋਂ 50 ਕਰੋੜ ਜਾਨਵਰਾਂ ਅਤੇ ਪੰਛੀਆਂ ਦੀ ਵੀ ਮੌਤ ਹੋ ਗਈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਆਪਣੀਆਂ ਛੁੱਟੀਆਂ ਦੌਰਾਨ ਘੁੰਮਣ ਗਏ ਆਸਟ੍ਰੇਲੀਆ ਦੇ ਪੀ. ਐੱਮ. ਸਕਾਟ ਮੌਰੀਸਨ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਫਾਇਰ ਫਾਈਟਰ ਨੇ ਉਨ੍ਹਾਂ ਨਾਲ ਹੱਥ ਮਿਲਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਮੌਰੀਸਨ ਆਪਣੀ ਯਾਤਰਾ ਛੱਡ ਕੇ ਵਾਪਸ ਦੇਸ਼ ਪਰਤ ਆਏ ਸਨ ਪਰ ਅਜੇ ਵੀ 


Related News